Featured India National News Punjab Punjabi

ਅਸ਼ਲੀਲ ਵੀਡੀਉ ਬਣਾ ਕੇ 20 ਲੱਖ ਦੀ ਫਿਰੌਤੀ ਮੰਗਣ ਵਾਲੇ 4 ਕਾਬੂ

ਗ੍ਰਿਫਤਾਰ ਵਿਅਕਤੀਆਂ ‘ਚ 2 ਔਰਤਾਂ- ਫਿਰੌਤੀ ਚੋਂ 7.60 ਲੱਖ ਬ੍ਰਾਮਦ

   ਲੁਧਿਆਣਾ, 29 ਸਤੰਬਰ (ਸਤ ਪਾਲ ਸੋਨੀ) ਨੇੜਲੇ ਕਸਬੇ ਥਾਣਾ ਡੇਹਲੋਂ ਦੀ ਪੁਲਿਸ ਨੇ ਅਸ਼ਲੀਲ ਵੀਡੀਉ ਬਣਾ ਕੇ ਸੋਸ਼ਲ ਸਾਈਟ ਤੇ ਪਾਉਂਣ ਦਾ ਡਰਾਵਾ ਦੇ ਕੇ 20 ਲੱਖ ਦੀ ਫਿਰੌਤੀ ਮੰਗਣ ਵਾਲਿਆਂ  2 ਔਰਤਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਫਿਰੌਤੀ ਦੇ 7.60 ਲੱਖ ਰੁਪਏ ਬ੍ਰਾਮਦ ਕੀਤੇ ਹਨ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਮਲਕੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਦਾਣਾ ਮੰਡੀ ਮਲੇਰ ਕੋਟਲਾ, ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਸ਼ੇਰਗੜ ਚੀਮੇ ਥਾਣਾ ਸੰਦੌੜ, ਸਰਬਜੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਟਿੱਬਾ ਅਤੇ ਗੁਰਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਮੰਡੀ ਅਹਿਮਦਗੜ ਵਜੋਂ ਹੋਈ ਹੈ। ਜਦੋਂਕਿ ਉਹਨਾਂ ਦਾ ਇੱਕ ਸਾਥੀ ਮਨੀ ਵਾਸੀ ਧੂਰੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਸਿੰਗਲ ਵਿੰਡੋ ਹਾਲ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਏਡੀਸੀਪੀ-3 ਰਤਨ ਸਿੰਘ ਬਰਾੜ, ਏਸੀਪੀ ਗਿੱਲ ਸੁਰਿੰਦਰ ਮੋਹਣ ਅਤੇ ਮੁਖ ਅਫਸਰ ਥਾਣਾ ਡੇਹਲੋਂ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਕੰਦਰ ਸਿੰਘ ਵਾਸੀ ਪਿੰਡ ਸੋਮਲ ਖੋੜੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਕਿ 22 ਸਤੰਬਰ ਨੂੰ ਉਹ ਅਤੇ ਗੁਰਜੀਤ ਕੌਰ ਕਥਿੱਤ ਦੋਸ਼ਣ ਸਰਬਜੀਤ ਕੌਰ ਦੇ ਫਾਰਮ ਹਾਊਸ ਦੇ ਇੱਕ ਕਮਰੇ ਵਿੱਚ ਮੌਜੂਦ ਸਨ। ਕੁਝ ਸਮੇਂ ਬਾਦ ਉੱਕਤ ਗ੍ਰਿਫਤਾਰ ਵਿਅਕਤੀ ਅਤੇ ਫਰਾਰ ਮਨੀ ਅਚਾਨਕ ਉਹਨਾਂ ਦੇ ਕਮਰੇ ਵਿੱਚ ਆ ਗਏ ਅਤੇ ਉਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਉਨਾਂ ਨੇ ਜਬਰਦਸਤੀ ਸਿਕੰਦਰ ਅਤੇ ਗੁਰਜੀਤ ਕੌਰ ਦੇ ਕੱਪੜੇ ਉਤਾਰ ਕੇ ਅਸ਼ਲੀਲ ਵੀਡੀਉ ਤਿਆਰ ਕਰ ਲਈ ਅਤੇ ਵੀਡੀਉ ਸੋਸ਼ਲ ਸਾਈਟ ਤੇ ਪਾਉਂਣ ਦਾ ਡਰਾਵਾ ਦੇ ਕੇ ਉਨਾਂ ਤੋਂ 20 ਲੱਖ ਰੁਪਏ ਦੀ ਮੰਗ ਕੀਤੀ। ਪੈਸੇ ਲਿਆਉਂਣ ਵਾਸਤੇ ਉਹਨਾਂ ਨੇ ਸਿਕੰਦਰ ਸਿੰਘ ਨੂੰ ਅਜਾਦ ਕਰ ਦਿੱਤਾ ਜਦੋਂਕਿ ਗੁਰਜੀਤ ਕੌਰ ਨੂੰ ਬੰਦੀ ਬਣਾਈ ਰੱਖਿਆ। ਸਿਕੰਦਰ ਸਿੰਘ ਨੇ ਉਹਨਾਂ ਨੂੰ 8 ਲੱਖ ਅਤੇ 6 ਲੱਖ ਰੁਪਏ ਦੋ ਵਾਰੀ ਦੇ ਕੇ ਬਾਕੀ ਪੈਸੇ ਬਾਦ ਵਿੱਚ ਦੇਣ ਦਾ ਕਰਾਰ ਕਰ ਲਿਆ। ਪੁਲਿਸ ਨੇ ਸਿਕੰਦਰ ਸਿੰਘ ਦੇ ਬਿਆਨਾਂ ਤੇ ਉੱਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ਼ ਕਰ ਲਿਆ। ਪੁਲਿਸ ਨੇ ਉੱਕਤ ਚਾਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਚੋਂ 7.60 ਲੱਖ ਰੁਪਏ ਬ੍ਰਾਮਦ ਕਰ ਲਏ। ਪੁਲਿਸ ਨੇ ਮੌਕੇ ਤੋਂ ਇੱਕ ਕਾਰ ਨੰਬਰ ਪੀਬੀ-10ਏਐਮ-2401 ਵੀ ਬ੍ਰਾਮਦ ਕੀਤੀ ਜਿਸ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ ਦੋ ਨੰਬਰ ਪਲੇਟਾਂ ਮਿਲੀਆਂ। ਕਥਿੱਤ ਦੋਸ਼ੀ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਕਾਰ ਉਸ ਦੀ ਹੈ ਅਤੇ ਇਸ ਦਾ ਅਸਲ ਨੰਬਰ ਪੀਬੀ-13ਏਐਮ-8501 ਹੈ। ਵਾਰਦਾਤ ਕਰਨ ਲਈ ਉਨਾਂ ਨੇ ਕਾਰ ਦਾ ਨੰਬਰ ਬਦਲ ਦਿੱਤਾ ਸੀ।
ਉਨਾਂ ਦੱਸਿਆ ਕਿ ਅੱਜ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਬਾਕੀ ਫਿਰੌਤੀ ਦੀ ਬ੍ਰਾਮਦਗੀ ਅਤੇ ਫਰਾਰ ਮਨੀ ਬਾਰੇ ਪੁੱਛ ਗਿੱਛ ਕੀਤੀ ਜਾਵੇਗੀ।

Related posts

ਢਿੱਲੋਂ ਅਤੇ ਗੋਸ਼ਾ ਦੀ ਅਗਵਾਈ ਹੇਠ ਅਕਾਲੀ ਦਲ ਨੇ ਤਾਜਪੁਰ ਚੌਂਕ ਵਿੱਚ ਫੂੰਕੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਪੁਤਲੇ

INP1012

ਆਟਾ ਚੱਕੀ ਤੇ ਚੋਰਾ ਨੇ ਬੋਲਿਆ ਧਾਵਾ

INP1012

ਬਲਾਕ ਸੰਮਤੀ ਰਾਜਪੁਰਾ ਵਿੱਚ ਕਾਂਗਰਸ ਦਾ ਕਬਜਾ

INP1012

Leave a Comment