Featured India National News Punjab Punjabi

ਸੁਵਿਧਾ ਕਾਮਿਆਂ ਵੱਲੋਂ ਕੀਤੀ ਹੜਤਾਲ ‘ਚ 8 ਅਕਤੂਬਰ ਤੱਕ ਹੋਰ ਵਾਧਾ

   ਰੈਗੂਲਰ ਕਰਨ ਦੀ ਮੰਗ ਮਨਵਾਉਣ ਲਈ ਮੁੱਖ ਮੰਤਰੀ ਤੇ ਹਲਕੇ ਲੰਬੀ ‘ਚ 4 ਅਕਤੂਬਰ ਤੋਂ ਭੁੱਖ ਹੜਤਾਲ ਸੁਰੂ
ਲੁਧਿਆਣਾ, 2 ਅਕਤੂਬਰ  (ਸਤ ਪਾਲ ਸੋਨੀ) ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੁਵਿਧਾ ਕਰਮਚਾਰੀਆਂ ਨੂੰ ਮੀਟਿੰਗ ਲਈ ਬੁਲਾ ਕੇ 30 ਸਤੰਬਰ ਤੋਂ ਪਹਿਲਾਂ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਦਾ ਸਖਤ ਫੁਰਮਾਨ ਸੁਣਾਇਆ ਗਿਆ ਸੀ ਅਤੇ ਇਸ ਫੁਰਮਾਨ ਤੇ ਅਮਲ ਨਾ ਕਰਨ ਦੇ ਇਵਜ ਵਜੋਂ ਅਪਣੀ ਨੌਕਰੀ ਤੋਂ ਹੱਥ ਥੋਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਪਰ ਇਸ ਧਮਕੀ ਦਾ ਸੁਵਿਧਾ ਕਰਮਚਾਰੀਆਂ ਤੇ ਕੋਈ ਅਸਰ ਨਹੀ ਹੋਇਆ ਅਤੇ ਉਨਾਂ ਵੱਲੋਂ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਹਲਕੇ ਲੰਬੀ ਵਿਖੇ ਹੀ ਰੈਗੂਲਰ ਕਰਨ ਦੀ ਮੰਗ ਕਰਦਿਆਂ ਕਈ ਦਿਨਾਂ ਤੋਂ ਧਰਨਾ ਦੇ ਕੇ ਸਰਕਾਰ ਦੀ ਰੁਜਗਾਰ ਨੀਤੀ ਦੀ ਪੋਲ ਖੋਲੀ ਜਾ ਰਿਹਾ ਹੈ। ਏਹ ਵੀ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਉਨਾਂ ਨੂੰ ਧਰਨੇ ਵਾਲੀ ਥਾਂ ਤੇ ਟੈਟ ਤੱਕ ਨਹੀ ਲਗਾਉਣ ਦਿੱਤਾ ਗਿਆ ਅਤੇ ਉਨਾਂ ਵੱਲੋਂ ਹੁਣ ਕੜਕਦੀ ਧੁੱਪ ਵਿੱਚ ਹੀ ਖੁੱਲੇ ਅਸਮਾਨ ਥੱਲੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਗੱਲ ਦੀ ਪੁਸਟੀ ਕਰਦਿਆਂ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਅਤੇ ਸਰੱਹਦ ਤੇ ਖਰਾਬ ਹੋਏ ਮਾਹੌਲ ਦੇ ਬਾਵਯੂਦ ਸਾਰੇ ਸੁਵਿਧਾ ਕਰਮੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਅਪਣਾ 12 ਸਾਲ ਤੋਂ ਮੇਹਨਤ ਤੇ ਇਮਾਨਦਾਰੀ ਨਾਲ ਖੁਦ ਦਾ ਤਿਆਰ ਕੀਤਾ ਹੱਕ ਲੈਣ ਲਈ ਪੂਰੀ ਤਰਾਂ ਬਜਿੱਦ ਹਨ। ਉਨਾਂ ਦੱਸਿਆ ਕਿ ਜਿਸ ਪ੍ਰਕਾਰ ਵੀ ਸਾਥੀ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਂਦੀ ਹੈ ਉਹ ਉਸ ਤੇ ਪੂਰੀ ਏਕਤਾ ਤੇ ਅਨੁਸ਼ਾਸਨ ਨਾਲ ਪਹਿਰਾ ਦਿੰਦੇ ਹਨ। ਉਨਾਂ ਦੱਸਿਆ ਕਿ ਉਹ ਹੁਣ ਸਰਕਾਰ ਦੇ ਕਿਸੇ ਵੀ ਲੁਭਾਊ ਵਾਅਦੇ ਵਿੱਚ ਨਹੀ ਆਉਣਗੇ ਤੇ ਰੇਗੂਲਰ ਹੋਣ ਦਾ ਨੋਟੀਫਿਕੇਸ਼ਨ ਲੈ ਕੇ ਹੀ ਵਾਪਿਸ ਕੰਮਾਂ ਤੇ ਜਾਣਗੇ। ਉਨਾਂ ਦੱਸਿਆ ਕਿ ਸਰਕਾਰ ਦੀ ਢਿੱਲੀ ਕਾਰਵਾਈ ਕਾਰਨ ਸੂਬੇ ਭਰ ਵਿੱਚ ਲੋਕ ਸੇਵਾ ਕੇਂਦਰਾਂ ਤੇ ਕੰਮ ਨਾ ਹੋਣ ਕਾਰਨ ਪ੍ਰੇਸ਼ਾਨ ਹਨ ਜਿਨਾਂ ਦੀ ਸਰਕਾਰ ਨੂੰ ਕੋਈ ਵੀ ਪ੍ਰਵਾਹ ਨਹੀ ਹੈ। ਉਨਾਂ ਕਿਹਾ ਕਿ ਨਾ ਹੀ ਸਰਕਾਰ ਨੂੰ ਸਾਡੀ ਪ੍ਰਵਾਹ ਹੈ ਜਿਨਾਂ 12 ਸਾਲ ਸਖਤ ਮੇਹਨਤ ਕਰਕੇ ਸੁਵਿਧਾ ਸੈਂਟਰਾਂ ਨੂੰ ਕਾਮਯਾਬ ਕਰਨ ਵਿੱਚ ਕੋਈ ਕਮੀਂ ਬਾਕੀ ਨਹੀ ਛੱਡੀ ਤੇ ਇਨਾਂ ਦੀ ਸਫਲਤਾ ਤੇ ਤਜੁਰਬੇ ਤੋਂ ਬਾਅਦ ਹੀ ਸਰਕਾਰ ਨੂੰ ਸੇਵਾ ਕੇਂਦਰ ਖੋਲਣ ਦਾ ਖਿਆਲ ਆਇਆ। ਉਨਾਂ ਦੱਸਿਆ ਕਿ ਅਪਣਾ ਹੱਕ ਪ੍ਰਾਪਤ ਕਰਨ ਨਹੀ ਉਨਾਂ ਵੱਲੋਂ ਹੜਤਾਲ ਵਿੱਚ 8 ਅਕਤੂਬਰ ਤੱਕ ਵਾਧਾ ਕਰ ਦਿੱਤਾ ਗਿਆ ਹੈ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 4 ਅਕਤੂਬਰ ਤੋਂ ਲੰਬੀ ਵਿਖੇ ਹੀ ਸੁਵਿਧਾ ਕਰਮਚਾਰੀ ਭੁੱਖ ਹੜਤਾਲ ਸੁਰੂ ਕਰਨਗੇ। ਉਨਾਂ ਦੱਸਿਆ ਕਿ ਅੱਤ ਦੀ ਗਰਮੀਂ ਕਾਰਨ ਅਤੇ ਖੁੱਲੇ ਅਸਮਾਨ ਵਿੱਚ ਦਿੱਤੇ ਧਰਨੇ ਕਾਰਨ ਉਨਾਂ ਦੇ ਕਈ ਸਾਥੀਆਂ ਖਾਸ ਕਰ ਮਹਿਲਾ ਮੁਲਾਜਮਾਂ ਦੀ ਹਾਲਤ ਖਰਾਬ ਹੋ ਗਈ ਸੀ ਅਤੇ ਹੁਣ ਭੁੱਖ ਹੜਤਾਲ ਕਾਰਨ ਜੇਕਰ ਕੋਈ ਵੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਲਈ ਸਰਕਾਰ ਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਉਨਾਂ ਕਿਹਾ ਕਿ ਅਪਣਾ ਹੱਕ ਲੈਣ ਲਈ ਜੇਕਰ ਉਨਾਂ ਨੂੰ ਤਿੱਖਾ ਸੰਘਰਸ਼ ਵੀ ਕਰਨਾ ਪਿਆ ਉਹ ਉਸ ਤੋਂ ਪਿਛੇ ਨਹੀ ਹੱਟਣਗੇ ਅਤੇ ਇਸਦੇ ਲਈ ਸੁਵਿਧਾ ਕਰਮੀਂ ਤੇ ਉਨਾਂ ਦੇ ਪਰਿਵਾਰਕ ਮੈਂਬਰ ਹਰ ਪੱਖੋਂ ਤਿਆਰ ਬਰ ਤਿਆਰ ਹਨ। ਉਨਾਂ ਅਪਣੇ ਸਾਥੀਆਂ ਨੂੰ ਜਿਥੇ ਸੋਸ਼ਲ ਮੀਡੀਆ ਤੇ ਸਰਕਾਰ ਵਿਰੋਧੀ ਪ੍ਰਚਾਰ ਨੂੰ ਹੋਰ ਤੇਜ਼ ਕਰਨ ਲਈ ਕਿਹਾ ਉਥੇ ਹੀ ਸੁਵਿਧਾ ਕਰਮੀਆਂ ਦੇ ਭਵਿੱਖ ਨੂੰ ਬਚਾਉਣ ਦੀ ਗੁਹਾਰ ਲਗਾਉਂਦਿਆਂ ਅਤੇ ਸੂਬੇ ਦੀ ਜਨਤਾ ਦੀ ਬੇਹਤਰੀ ਲਈ ਮੰਗ ਨੂੰ ਮੰਨੇ ਜਾਣ ਦੀ ਸਰਕਾਰ ਨੂੰ ਅਪੀਲ ਵੀ ਕੀਤੀ।

Related posts

ਕਿਸਾਨਾਂ ਦੀ 20 ਫੀਸਦੀ ਆਮਦਨ ਵਧੇਗੀ

INP1012

ਲਿਫਟਿੰਗ ਦੀ ਕਛੂਆ ਚਾਲ ਅਨਾਜ ਮੰਡੀ ਚ ਲੱਗੇ ਬੋਰੀਆਂ ਦੇ ਅੰਬਾਰ ਕਿਸਾਨ ਸੜਕਾਂ ਤੇ ਮਾਲ ਸੁੱਟਣ ਲਈ ਮਜਬੂਰ

INP1012

1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਗਵਾਹ ਤੇ ਵਕੀਲ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਤ

INP1012

Leave a Comment