Featured India International News National News Punjab Punjabi

ਸਾਰੀਆਂ ਪੰਥਕ ਧਿਰਾਂ ਨੂੰ ਸਰਬੱਤ ਖਾਲਸਾ ਦੀ ਸਫਲਤਾ ਲਈ ਬੇਝਿਜਕ ਸੇਵਾ ਨਿਬਾਉਣ ਦਾ ਸੁਨਹਿਰੀ ਮੌਕਾ–ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

ਲੁਧਿਆਣਾ: ੦੪ ਅਕਤੂਬਰ) ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਖੇਰੂ-ਖੇਰੂ ਹੋਈ ਪੰਥਕ ਤਾਕਤ ਨੂੰ ਇਕ ਮੁੱਠ ਕਰਨ ਦੇ ਯਤਨਾਂ ਵਜੋਂ ਤਿਹਾੜ ਜੇਲ੍ਹ ਦਿੱਲੀ ਅੰਦਰੋਂ ਭੇਜੇ ਸੰਦੇਸ਼ ਦੀ ਪੁਰਜੋਰ ਸ਼ਬਦਾਂ ‘ਚ ਪ੍ਰੜੋਤਾ ਕਰਦਿਆਂ ਸ੍ਰੋਮਣੀ ਗੁਰਮਤਿ ਚੇਤਨਾਂ (ਲਹਿਰ) ਦੇ ਮੁਖੀ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਹੁਣ ਸਮੁੱਚੀਆਂ ਸਿੱਖ ਜੱਥੇਬੰਦੀਆਂ ਨੂੰ ਖਿਲਰੀ ਹੋਈ ਪੰਥਕ ਤਾਕਤ ਨੂੰ ਇਕਜੁੱਟ ਹੋਣ ‘ਚ ਪਹਿਲਕਦਮੀ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਜੱਥੇਦਾਰ ਹਵਾਰਾ ਨੇ ਅੰਮ੍ਰਿਤ ਸੰਚਾਰ ਜੱਥੇ ਦੇ ਪੰਜ ਸਿੰਘਾਂ ਭਾਈ ਸਤਨਾਮ ਸਿੰਘ, ਭਾਈ ਸਤਨਾਮ ਸਿੰਘ ਖਾਲਸਾ, ਭਾਈ ਮੇਜਰ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਮੰਗਲ ਸਿੰਘ ਨੂੰ ਸਰਬੱਤ ਖਾਲਸਾ ਦੀ ਅਗਵਾਈ ਦਿੱਤੇ ਜਾਣ ਦੀ ਵੀ ਭਰਪੂਰ ਸ਼ਲਾਘਾ ਕੀਤੀ ਹੈ, ਅਤੇ ਕਿਹਾ ਕਿ ਹੁਣ ਸਿੱਖ ਸੰਗਤ ਦੀਆਂ ਸਾਰੀਆਂ ਪੰਥਕ ਧਿਰਾਂ ਨੂੰ ਸਰਬੱਤ ਖਾਲਸਾ ਦੀ ਸਫਲਤਾ ਲਈ ਬੇਝਿਜਕ ਸੇਵਾ ਨਿਬਾਉਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਸਰਬੱਤ ਖਾਲਸਾ ਦੇ ਪ੍ਰਬੰਧ ਅਤੇ ਪਾਸ ਹੋਣ ਵਾਲਿਆਂ ਮੱਤਿਆਂ ਲਈ ਕਮੇਟੀ ਬਨਾਉਣਾ ਵੀ ਉਸਾਰੂ ਫੈਂਸਲਾ ਦੱਸਿਆ।ਪ੍ਰਿੰਸੀਪਲ ਖਾਲਸਾ ਨੇ ਹੈਰਾਨੀ ਪ੍ਰਗਟ ਕੀਤੀ ਕਿ ੨੦੧੭ ਚੋਣਾ ਸੰਬੰਧੀ ਉਹਨਾਂ ਦੇ ਸੰਦੇਸ਼ ‘ਚ ਕੋਈ ਜਿਕਰ ਨਹੀਂ ਕੀਤਾ, ਪਰ ਕੁਝ ਅਖਬਾਰਾਂ ਅਤੇ ਸ਼ੋਸਲ ਮੀਡੀਏ ਅੰਦਰ ਜਾਣ ਬੁੱਝ ਕੇ ਚੋਣਾ ਸਬੰਧੀ ਬੇਮਾਨਾ ਗਲਤ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ।ਜੱਥੇਦਾਰ ਹਵਾਰਾ ਦੇ ਸੰਦੇਸ਼ ‘ਚ ਕੋਈ ਵੀ ਚੋਣਾ ਸਬੰਧੀ ਗੱਲ ਨਹੀ ਆਖੀ ।

 

 

Related posts

ਰਾਜਪੁਰਾ ਦੇ ਕੋਲ ਪੈਂਦੇ ਪਿੰਡ ਸ਼ਾਮਦੂ ਵਿੱਖੇ ਰਾਤ ਦੇ ੮ ਵਜੇ ਇੱਕ ਘਰ ਤੇ ਅਸਮਾਨੀ ਬਿਜਲੀ ਗਿਰਨ ਤੇ ਘਰ ਦੇ ਚਾਰੇ ਜੀਅ ਹੋਏ ਜੱਖਮੀ ।

INP1012

ਦਿੱਲੀ ਗੁਰੁਦੁਆਰਿਆਂ ਦੀ ਚੋਣ ਵਿੱਚ ਅਕਾਲੀ ਦਲ ਦੀ ਜਿੱਤ ਨਾਲ ਆਪ ਆਪ ਅਤੇ ਕਾਂਗਰਸ ਦੀਆਂ ਗੁਰੁਦੁਆਰਿਆਂ ਤੇ ਕੱਬਜੇ ਦੀ ਨਾਕਾਮ ਹੋਈ ਸਾਜਿਸ਼ : ਗੋਸ਼ਾ

INP1012

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਖੁਨ ਦਾਨ ਕੈਂਪ

INP1012

Leave a Comment