ਲੁਧਿਆਣਾ: ੦੪ ਅਕਤੂਬਰ) ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋ ਤਿਹਾੜ ਜੇਲ੍ਹ ਦਿੱਲੀ ਤੋਂ ਜਾਰੀ ਸੰਦੇਸ਼ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ (ਪੰਜ ਪਿਆਰਿਆਂ) ਭਾਵ ਅੰਮ੍ਰਿਤ ਸੰਚਾਰ ਜੱਥੇ ਨੂੰ ‘ਸਰਬੱਤ ਖਾਲਸਾ ਲਈ’ ਵਿਉਂਤਬੰਦੀ ਕਰਨ ਐਗਜੈਟਿਵ ਕਮੇਟੀ ਬਨਾਉਣ ਦੇ ਮਿਲੇ ਅਧਿਕਾਰਾਂ ਦੀ ਕਾਰਵਾਈ ਸ਼ੁæਰੂ ਹੋਣ ਤੋਂ ਬਾਅਦ, ਜੱਥੇਦਾਰ ਦੇ ਬਿਆਨਾ ਤੇ ਕਿੰਤੂ-ਪ੍ਰੰਤੂ ਕੀਤੇ ਜਾਣਾ ਸਿੱਖ ਕੌਮ ਲਈ ਮੰਦਭਾਗਾ ਹੈ। ਜੱਥੇਦਾਰ ਭਾਈ ਹਵਾਰਾ ਨੂੰ ਮੁਲਾਕਾਤ ਕਰਨ ਵਾਲਿਆਂ ਅਤੇ ਪਿਛਲੇ ਸਰਬਤ ਖਾਲਸਾ ਦੇ ਆਯੋਜਕਾਂ ਨੇ ‘ਸਰਬੱਤ ਖਾਲਸਾ ਜੱਥੇਬੰਦੀਆਂ’ ਤੇ ਜੱਥਾ ਸ੍ਰੀ ਅਕਾਲ ਤਖਤ ਦੇ ਨਾਂਅ ਉਪਰ ਦੋ ਨਵੇਂ ਗਰੁੱਪ ਜਾਂ ਧੜ੍ਹੇ ਲਿਆ ਖੜੇ ਕੀਤੇ ਹਨ, ਜੋ ਸਰਾਸਰ ਗਲਤ ਹੈ। ਦੂਜੇ ਪਾਸੇ ਜਦੋਂ ਸਾਰਾ ‘ਖਾਲਸਾ ਪੰਥ’ ਪੰਜ ਸਿੰਘਾਂ ਦੀ ਦੇਖ-ਰੇਖ ਹੇਠ ਬਣਨ ਵਾਲੀ ‘ਐਗਜੈਟਿਵ ਕਮੇਟੀ’ ਦੇ ਅਧਾਰਤ ਸਰਬਤ ਖਾਲਸਾ ਦੇ ਸਮੁੱਚੇ ਪ੍ਰਬੰਧ, ਮਤਿਆ ਵਿਧੀ-ਵਿਧਾਨ ਸਬੰਧੀ ਵੀਚਾਰ ਸ਼ੁਰੂ ਹੋ ਚੁੱਕੀ ਹੈ ਤਾਂ ਹੁਣ ਕਿੰਤੂ ਪ੍ਰੰਤੂ ਦੀ ਕੋਈ ਗੁਜਾਇਸ਼ ਨਹੀਂ ਰਹਿ ਜਾਂਦੀ ਜੇ ਫਿਰ ਵੀ ਕੋਈ ਸ਼ੰਕਾ ਜਾਂ ਸ਼ਿਕਵਾ ਹੈ ਤਾਂ ਜੱਥੇਦਾਰ ਸ੍ਰੀ ਅਕਾਲ ਤਖਤ ਜਾਂ ਪੰਜ ਸਿੰਘਾਂ ਨੂੰ ਮਿਲ ਕੇ ਦੂਰ ਕੀਤਾ ਜਾ ਸਕਦਾ ਹੈ। ਮੀਡੀਏ ਵਿੱਚ ਜਾ ਕੇ ਜੱਥੇਦਾਰ ਜੀ ਦੇ ਸੰਦੇਸ਼ ਤੇ ਕਿੰਤੂ ਪ੍ਰੰਤੂ ‘ਖਾਲਸਾ ਪੰਥ’ ਹਰਗਿਜ ਬਰਦਾਸ਼ਤ ਨਹੀਂ ਕਰੇਗਾ। ਕੋਈ ਵਿਅਕਤੀ ਕਿੰਨੇ ਵੀ ਉੱਚੇ ਰੁਤਬੇ ਤੇ ਹੋਵੇ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਕੱਦ ਤੋਂ ਉਪਰ ਨਹੀਂ ਹੋ ਸਕਦਾ। ਪਿੰਰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਸਿੱਖ ਕੌਮ ‘ਚ ਕੋਈ ਦੂਜਾ “ਬਾਦਲ” ਪੈਦਾ ਨਹੀਂ ਹੋਣ ਦਿੱਤਾ ਜਾਏਗਾ। ਜੋ ਸਿੱਖ ਮਰਿਆਦਾ, ਸਿੱਖ ਪਰੰਪਰਾਵਾਂ ਨੂੰ ਅਤੇ ਸ੍ਰੀ ਅਕਾਲ ਤਖਤ ਦਾ ਦੁਰਉਪਯੋਗ ਕਰੇ। ਉਹਨਾਂ ਇਹ ਵੀ ਕਿਹਾ ਹੈ ਕਿ ‘ਪੰਜ ਸਿੰਘ’ ਸਿੱਖ ਸਿਧਾਤਾਂ ਅਨੁਸਾਰ ਸਿੱਖ ਜੱਥੇਬੰਦੀਆਂ ਦੀ ਬਣਨ ਵਾਲੀ ਐਗਜੈਟਿਵ ‘ਚ ਤਿਆਰ ਕੀਤੇ ਮਤਿਆਂ, ਫੈਂਸਲਿਆਂ ਨੂੰ ਲਾਗੂ ਕਰਨ ਵਾਸਤੇ ਸੇਵਾਵਾਂ ਨਿਭਾਉਣ ਲਈ ਜਿੰਮੇਵਾਰ ਹੁੰਦੇ ਹਨ। ਦੇਸ਼ ਵਿਦੇਸ਼ ਦੀਆਂ ਸਿੱਖ ਜੱਥੇਬੰਦੀਆਂ ਦੇ ਅਹੁਦੇਦਾਰ ਜੋ ਐਗਜੈਟਿਵ ਦੇ ਮੈਂਬਰ ਹੁੰਦੇ ਹਨ ਉਹ ਸਿਖ ਕੌਮ ਦੀਆਂ ਭਾਵਨਾਵਾਂ ਪੰਜ ਸਿੰਘਾਂ ਵੱਲੋਂ ਕਾਇਮ ਕੀਤੇ ਜਾਣ ਵਾਲੀ ਐਗਜੈਟਿਵ ‘ਚ ਵੀਚਾਰ ਲਈ ਲਿਆਂਦੇ ਹਨ। ਪ੍ਰਿੰਸੀਪਲ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਜੱਥੇਦਾਰ ਹਵਾਰਾ ਨਾਲ ਡੱਟ ਕੇ ਖੜ੍ਹੇ ਹੋਵੇਗੀ। ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਣਿਤ ਹੀ ‘ਪੰਥਕ ਏਕਤਾ’ ਦਾ ਧੁਰਾ ਹੋਵੇ।
Related posts
Click to comment