Featured India National News Punjab Punjabi

ਅੱਛੇ ਦਿਨਾਂ ਦੇ ਜੁਮਲੇ ਛੱਡਣ ਵਾਲੀ ਮੋਦੀ ਸਰਕਾਰ ਨੇ ਦਲਿਤਾਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕੀਤਾ- ਬੈਂਸ

ਐਮ.ਐਸ.ਐਮ.ਈ. ਅਧੀਨ ਆਉਂਦੇ ਸੀਟੀਆਰ ਲੁਧਿਆਣਾ’ਚ ਹੋਏ ਬਹੁਕਰੋੜੀ ਘਪਲੇ ਦੇ ਮਾਮਲੇ’ਚ ਜਾਂਚ ਅਧਿਕਾਰੀਆਂ ਦਾ ਰੋਲ ਸ਼ੱਕੀ-ਬੈਂਸ
ਲੁਧਿਆਣਾ,  (ਸਤ ਪਾਲ ਸੋਨੀ)  ਦੇਸ਼ ਦੀ ਸੱਤਾ’ਤੇ ਕਾਬਜ ਹੋਣ ਲਈ ਵੱਡੇ ਵੱਡੇ ਜੁਮਲੇ ਛੱਡਣ ਵਾਲੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਜਿੱਥੇ ਲੋਕ ਆਏ ਦਿਨ ਸਰਕਾਰ ਵੱਲੋਂ ਕੀਤੇ ਝੂਠੇ ਵਾਅਦਿਆਂ ਨੂੰ ਲੈ ਕੇ ਸਰਕਾਰ ਨੂੰ ਕੋਸ ਰਹੇ ਹਨ,ਉੱਥੇ ਇਸ ਸਰਕਾਰ ਵੱਲੋਂ ਦਲਿਤ ਪਰਿਵਾਰਾਂ ਨਾਲ ਵੀ ਵੱਡਾ ਧ੍ਰੋਹ ਕਮਾਇਆ ਗਿਆ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਵਿਧਾਇਕ ਤੇ ਟੀਮ ਇਨਸਾਫ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੀਤਾ। ਉਨਾਂ ਕਿਹਾ ਕਿ ਟੀਮ ਇਨਸਾਫ ਵੱਲੋਂ ਸੈਂਟਰਲ ਟੂਲ ਰੂਮ,ਲੁਧਿਆਣਾ ਜੋ ਕਿ ਮਿਨੀਸਟਰੀ ਆਫ ਐਮ.ਐਸ. ਐਮ. ਈ. ਦੇ ਅਧੀਨ ਆਉਂਦਾ ਹੈ,ਵਿੱਚ ਦਲਿਤ ਸਿਖਿਆਰਥੀਆਂ ਦੇ ਨਾਮ’ਤੇ ਹੋਏ ਬਹੁਕਰੋੜੀ ਘਪਲੇ ਨੂੰ ਉਜਾਗਰ ਕੀਤਾ ਗਿਆ ਸੀ,ਜਿਸ ਦੀ ਜਾਂਚ ਦੀ ਮੰਗ ਲਈ ਪ੍ਰਧਾਨ ਮੰਤਰੀ,ਸਬੰਧਿਤ ਵਿਭਾਗ ਦੇ ਮੰਤਰੀ ਸ਼੍ਰੀ ਕਲਰਾਜ ਮਿਸ਼ਰਾ,ਸੀਬੀਆਈ ਸਮੇਤ ਹੋਰ ਉੱਚ ਮਹਿਕਮਿਆਂ ਨੂੰ ਦਸਤਾਵੇਜ ਭੇਜ ਕੇ ਚਿੱਠੀ ਲਿਖੀ ਗਈ ਸੀ ਪਰ ਕਿਸੇ ਵੀ ਮਹਿਕਮੇ ਵੱਲੋਂ ਦਲਿਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਦਿਲਚਸਪੀ ਨਹੀਂ ਦਿਖਾਈ ਗਈ ਬਲਿਕ ਜਾਂਚ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ। ਸੀਬੀਆਈ ਵੱਲੋਂ ਜਾਂਚ ਆਰੰਭ ਕਰਨ ਦੀ ਗੱਲ ਤਾਂ ਕੀਤੀ ਗਈ ਜਿਸ’ਤੇ ਟੀਮ ਇਨਸਾਫ ਦੇ ਕੁਝ ਮੈਂਬਰ ਦਸਤਾਵੇਜ ਲੈ ਕੇ ਜਾਂਚ ਅਧਿਕਾਰੀ ਨੂੰ ਮਿਲ ਕੇ ਆਏ ਪਰ ਇਸ ਜਾਂਚ ਨੂੰ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਪ੍ਰਧਾਨ ਮੰਤਰੀ ਤੇ ਸਬੰਧਿਤ ਵਿਭਾਗ ਦੇ ਮੰਤਰੀ ਨੂੰ ਚਿੱਠੀ ਲਿਖ ਕੇ ਕਈ ਵਾਰ ਯਾਦ ਵੀ ਕਰਵਾਇਆ ਗਿਆ ਪਰ ਉਨਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।
ਬੈਂਸ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਯਾਦ ਕਰਵਾਉਣਾ ਚਾਹੁੰਦੇ ਹਨ ਸਰਕਾਰ ਬਣਨ ਤੋਂ ਪਹਿਲਾਂ ਸ਼੍ਰੀ ਮੋਦੀ ਵੱਲੋਂ ਹਰ ਵਰਗ ਨਾਲ ਕਈ ਤਰਾਂ ਦੇ ਵਾਅਦੇ ਕੀਤੇ ਗਏ ਸਨ ਜੋ ਕਿ ਇੱਕ ਇੱਕ ਕਰ ਕੇ ਜੁਮਲਾ ਸਾਬਿਤ ਹੋ ਰਹੇ ਹਨ,ਕੇਂਦਰ ਦਾ ਦਲਿਤ ਪਰਿਵਾਰਾਂ ਦੇ ਹਿੱਤਾਂ ਦੀ ਰਾਖੀ ਸਬੰਧੀ ਰੋਲ ਦੇਖ ਕੇ ਇੰਝ ਲਗਦਾ ਹੈ ਕਿ ਸ਼੍ਰੀ ਮੋਦੀ ਵੱਲੋਂ ਦੇਸ਼ ਵਾਸੀਆਂ ਨਾਲ ਰਾਬਤਾ ਕਾਇਮ ਕਰਨ ਲਈ ਵਿੱਢੇ ਜਾਣ ਵਾਲੇ ਪ੍ਰੋਗਰਾਮ ਮਹਿਜ ਸ਼ਕੂਫਾ ਹਨ,ਦਲਿਤ ਪਰਿਵਾਰਾਂ ਦੇ ਬੱਚਿਆਂ ਨੂੰ ਜੇਕਰ ਇਨਸਾਫ ਮਿਲ ਜਾਂਦਾ ਤਾਂ ਦੇਸ਼ ਤੇ ਰਾਜ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਸੀ ਜਿਸ ਲਈ ਕਿ ਸਕਿੱਲ ਇੰਡੀਆ ਸਕੀਮ ਦੀ ਸ਼ੁਰੂਆਤ ਹੋਈ ਸੀ। ਉਨਾਂ ਕਿਹਾ ਕਿ ਕੇਂਦਰੀ ਮਹਿਕਮਿਆਂ ਦੀ ਇਸ ਅਣਗਹਿਲੀ ਦਾ ਮਤਲਬ ਹੋਰ ਕੁਝ ਨਹੀਂ ਬਲਕਿ ਇੰਨਾਂ ਸਭ ਨੂੰ ਸ਼ੱਕ ਦੇ ਕਟਿਹਰੇ’ਚ ਲਿਆ ਕੇ ਖੜਾ ਕਰ ਰਿਹਾ ਹੈ। ਬੈਂਸ ਨੇ ਸਖਤ ਲਹਿਜੇ’ਚ ਕਿਹਾ ਕਿ ਲੁਧਿਆਣਾ ਪੁੱਜ ਰਹੇ ਪ੍ਰਧਾਨ ਮੰਤਰੀ ਅਗਲੇ ਜੁਮਲੇ ਬਾਅਦ’ਚ ਛੱਡਣ ਪਹਿਲਾਂ ਦਲਿਤ ਪਰਿਵਾਰਾਂ ਨੂੰ ਇਨਸਾਫ ਦੇਣ ਲਈ ਸਬੰਧਿਤ ਜਾਂਚ ਅਧਿਕਾਰੀਆਂ ਦੀ ਜਵਾਬਤਲਬੀ ਯਕੀਨੀ ਬਣਾਉਣ ਤੇ ਦੋਸ਼ੀ ਅਧਿਕਾਰੀਆਂ ਨੂੰ ਸਖਤ ਸਜਾ ਦਿੱਤੀ ਜਾਵੇ।

Related posts

ਮਿਆਰੀ ਪੰਜਾਬੀ ਪੁਸਤਕਾਂ ਛਪਵਾਉਣ ਲਈ ਸੰਪਰਕ ਕਰੋ

INP1012

ਸੀਨੀਅਰ ਸਹਾਇਕ ਪੰਜਗਰਾਈਆਂ ਬਾਬੂ ਹੇਮ ਰਾਜ ਦਾ ਵਿਸੇਸ਼ ਸਨਮਾਨ ਕੀਤਾ

INP1012

ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਕੁਲਤੂਰਾ ਸਿੱਖ ਇਟਲੀ ਦੇ ਉਪਰਾਲੇ ਸਦਕਾ ਗੁਰਮਿਤ ਗਿਆਨ ਮੁਕਾਬਲੇ 23 ਜੁਲਾਈ ਨੂੰ

INP1012

Leave a Comment