Featured India Poetry Punjab Punjabi

ਬਾਗਾਂ ਦਾ ਮਾਲੀ

ਬਾਗਾਂ ਦਾ ਮਾਲੀ

ਸੁਣ ਬਾਗਾਂ ਦੇ  ਪਿਆਰੇ  ਮਾਲੀ,
ਫੁੱਲ  ਤੇਰੇ  ਦਰ  ਖੜੇ  ਸਵਾਲੀ।

ਫੁੱਲਾਂ  ਨੂੰ   ਤੂੰ  ਪਾ  ਕੇ  ਪਾਣੀ,
ਬਣ  ਗਿਉਂ  ਫੁੱਲਾਂ  ਦਾ  ਵਾਲੀ।

ਧੰਨ  ਹੈ  ਤੇਰਾ  ਠੰਢਾ  ਜਿਗਰਾ,
ਜਿਸ ਨੇ  ਕੀਤੀ  ਹੈ  ਰਖਵਾਲੀ।

ਬਾਗੋ-ਬਾਗ ਹੋਇਆ ਦਿਲ ਤੇਰਾ,
ਵੇਖੀ  ਜਦ  ਫੁੱਲਾਂ  ‘ਤੇ  ਲਾਲੀ।

ਕੁਦਰਤ ਨੇ ਹੈ ਮਾਣ ਵਧਾਇਆ,
ਝੂੰਮ  ਰਹੀ ਹੈ  ਡ੍ਹਾਲੀ – ਡਾ੍ਹਲੀ।

ਇਸ ਧਰਤੀ ‘ਤੇ  ਕਿਰਤੀ ਬੰਦੇ,
ਹੋਏ ਅਮਰ  ਜਿਨ੍ਹਾਂ ਜਿੰਦ ਘਾਲੀ।

“ਸੁਹਲ”ਫੁੱਲ  ਨਾ ਮਿੱਧੇ ਜਾਵਣ,
ਭਰ ਦੇ  ਸਭ ਦੀ  ਝੋਲੀ  ਖਾਲੀ।

Related posts

ਸੱਤਿਆਗ੍ਰਹਿ ਨੂੰ ਇੱਕ ਸਾਲ ਪੂਰਾ ਹੋਣ’ਤੇ ਬੈਂਸ ਭਰਾਵਾਂ ਨੂੰ ਮਿਲਿਆ ਲੋਕਾਂ ਦਾ ਭਰਵਾਂ ਸਮਰਥਨ

INP1012

ਅਵਤਾਰ ਸਿੰਘ ਹਿੱਤ ਨੂੰ ਸੁਣਾਈ ਸਜਾ ਦਾ ਮਾਮਲਾ

INP1012

ਤਿਹਾੜ ਜੇਲ੍ਹ ਵਿਚ ਭਾਈ ਦਿਆ ਸਿੰਘ ਲਾਹੋਰੀਆ ਤੇ ਹੋ ਰਿਹਾ ਅਣਮਨੁੱਖੀ ਤਸ਼ੱਦਦ

INP1012

Leave a Comment