Artical Featured India Punjab Punjabi

ਤਿਉਹਾਰਾਂ ਵਿਚ ਨਕਲੀ ਦੁੱਧ ਦੀ ਮਿਲਾਵਟ ਖੋਰੀ–ਭੱਟ ਹਰਮਿੰਦਰ ਸਿੰਘ

ਸਾਡੇ ਦੇਸ਼ ਅੰਦਰ ਮਿਲਾਵਟ ਖੋਰੀ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਅੱਜ ਕਿਸੇ ਵੀ ਖਾਣ ਪੀਣ ਵਾਲੀ ਵਸਤੂ ਦਾ ਤੁਸੀਂ ਟੈੱਸਟ ਕਰਵਾ ਲਓ ਤਾਂ 99 ਪ੍ਰਤੀਸ਼ਤ ਉਸ ਦੀ ਰਿਪੋਰਟ ਫ਼ੇਲ ਹੀ ਆਵੇਗੀ। ਪੰਜਾਬ ਵਿਚ ਜਿੱਥੇ ਵੱਡੀ ਮਾਤਰਾ ‘ਚ ਮਿਲਾਵਟ ਵਾਲੀਆਂ ਰੋਜ਼ਮੱਰਾ ਦੀਆਂ ਵਸਤੂਆਂ ਵਿਕਦੀਆਂ ਹਨ,ਉਸੇ ਹੀ ਤਰਾਂ ਦੁੱਧ ਵੀ ਮਿਲਾਵਟ ਵਾਲਾ ਖੁੱਲੇਆਮ ਬਾਜ਼ਾਰਾਂ ਵਿਚ ਵਿਕ ਰਿਹਾ ਹੈ। ਤਿਉਹਾਰਾਂ ਦੇ ਦਿਨਾਂ ‘ਚ ਆ ਕੇ ਦੁੱਧ ਦੀ ਮੰਗ ਵੱਧ ਜਾਂਦੀ ਹੈ, ਕਿਉਂਕਿ ਦੁੱਧ ਤੋਂ ਹੀ ਦੁਕਾਨਦਾਰ ਤਰਾਂ-ਤਰਾਂ ਦੀਆਂ ਮਿਠਾਈਆਂ ਬਣਾ ਕੇ ਖਪਤਕਾਰਾਂ ਨੂੰ ਵੇਚਦੇ ਹਨ। ਸੂਬੇ ਵਿਚ ਆਬਾਦੀ ਜ਼ਿਆਦਾ ਹੈ ਅਤੇ ਇਸ ਦੇ ਮੁਕਾਬਲੇ ਦੁਧਾਰੂ ਪਸ਼ੂਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਜਿਸ ਕਾਰਨ ਦੁੱਧ ਦੀ ਬਹੁਤੀ ਪੂਰਤੀ ਸਿੰਸੈਟਿਕ ਦੁੱਧ ਜਾਂ ਪੈਕਟ ਵਾਲੇ ਦੁੱਧ ਰਾਹੀ ਹੀ ਹੁੰਦੀ ਹੈ। ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਅਸੀਂ ਆਮ ਹੀ ਪੜਦੇ ਹਾਂ ਕਿ ਫਲਾਣੇ ਥਾਂ ਸਿਹਤ ਵਿਭਾਗ ਨੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ‘ਚ ਨਕਲੀ ਕੈਮੀਕਲ ਪਾਊਡਰ ਵਾਲਾ ਦੁੱਧ ਬਰਾਮਦ ਕੀਤਾ ਗਿਆ ਹੈ। ਜ਼ਿਨੇ ਕੁ ਪੰਜਾਬ ‘ਚ ਦੁਧਾਰੂ ਪਸ਼ੂ ਹਨ, ਉਨਾਂ ਨਾਲ ਤਾਂ ਸਿਰਫ਼ ਮਹਿਜ਼ ਸੂਬੇ ਦੇ 10ਵੇਂ ਹਿੱਸੇ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੀ ਹੁੰਦਾ ਹੋਵੇਗਾ। ਸਵਾਲ ਇੱਥੇ ਖੜਾ ਹੁੰਦਾ ਹੈ ਕਿ ਤਿਉਹਾਰਾਂ ਦੇ ਦਿਨਾਂ ‘ਚ ਸੈਂਕੜੇ ਕੁਇੰਟਲ ਮਿਠਾਈਆਂ ਬਣਾਉਣ ਲਈ ਦੁੱਧ ਦੀ ਪੈਦਾਇਸ਼ ਕਿੱਥੋਂ ਹੁੰਦੀ ਹੈ ? ਕੀ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ? ਕੀ ਮਿਠਾਈਆਂ ਨਕਲੀ ਦੁੱਧ ਤੋਂ ਤਿਆਰ ਹੁੰਦੀਆਂ ਹਨ? ਦੁੱਧ ਦੀ ਘਾਟ ਇਹ ਗੱਲ ਤਾਂ ਸ਼ੀਸ਼ੇ ਵਾਂਗ ਸਾਫ਼ ਕਰਦੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਵੇਲੇ ਜ਼ਿਆਦਾਤਰ ਮਿਠਾਈਆਂ ਨਕਲੀ ਦੁੱਧ ਤੋਂ ਹੀ ਤਿਆਰ ਹੁੰਦੀਆਂ ਹਨ। ਅਜਿਹੇ ਮੌਕੇ ‘ਤੇ ਸਿਹਤ ਵਿਭਾਗ ਨੂੰ ਚੌਕਸ ਹੋ ਕੇ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਨਕਲੀ ਦੁੱਧ ਤੋਂ ਤਿਆਰ ਮਿਠਾਈਆਂ ਹਜ਼ਾਰਾਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡਦੀਆਂ ਹਨ। ਵੈਸੇ ਨਕਲੀ ਦੁੱਧ ਬਣਾਉਣ ਦੇ ਖ਼ਿਲਾਫ਼ ਇੱਕ ਵਧੀਆ ਐਕਟ ਵੀ ਹੈ ਜਿਸ ਅਧੀਨ ਮਿਲਾਵਟ ਖੋਰਾਂ ਨੂੰ ਸਖ਼ਤ ਸਜਾ ਹੋ ਸਕਦੀ ਹੈ। ਪਰ ਆਮ ਲੋਕਾਂ ਨੂੰ ਵੀ ਨਕਲੀ ਮਿਠਾਈਆਂ ਦੇ ਪਰਹੇਜ਼ ਕਰਦੇ ਹੋਏ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਖ਼ਤਰਨਾਕ ਬਿਮਾਰੀਆਂ ਤੋਂ ਬਚਿਆ ਜਾ ਸਕੇ।

Related posts

ਕਾਰਵਾਈ ਨੂੰ ਲੈ ਕੇ ਬਸਪਾ ਆਗੂਆਂ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸਿਕਾਇਤ

INP1012

ਹਾਈ ਕੋਰਟ ਨੇ ਕੀਤੀ ਦਿੱਲੀ ਦੰਗੇ ਦੇ ਕੈਂਟ ਮਾਮਲੇ ਦੀ ਸੁਣਵਾਈ, ਮਾਤਾ ਸੰਪੂਰਨ ਕੌਰ ਦੇ ਦਰਜ ਕਰਵਾਈ ਗਵਾਹੀ

INP1012

ਸ਼ਹੀਦ-ਏ-ਆਜਮ ਸ੍ਰ. ਭਗਤ ਸਿੰਘ ਜੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ

INP1012

Leave a Comment