Featured India National News Punjab Punjabi Social

ਮਨੁੱਖ ਦਾ ਕੰਮ ਹੀ ਕਰਮ ਬਣਦਾ ਹੈ, ਬੱਸ ਲੋੜ ਹੈ ਸਖ਼ਤ ਮਿਹਨਤ, ਇਮਾਨਦਾਰੀ ਅਤੇ ਦ੍ਰਿੜ ਇਰਾਦੇ ਦੀ-ਚੇਅਰਮੈਨ

ਬਿਨੈਕਾਰ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਬਿਨੈ-ਪੱਤਰ ਨਾਲ ਪੂਰੇ ਦਸਤਾਵੇਜ਼ ਲਗਾਉਣ,ਸਿਖਿਆਰਥਣਾਂ ਨੂੰ 359 ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟਾਂ ਦੀ ਵੰਡ
ਲੁਧਿਆਣਾ, 27 ਅਕਤੂਬਰ (ਸਤ ਪਾਲ ਸੋਨੀ)  ”ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਗੋ ਕੰਮ ਹੀ ਮਨੁੱਖ ਦਾ ਕਰਮ ਬਣਦਾ ਹੈ, ਬੱਸ ਲੋੜ ਹੁੰਦੀ ਹੈ ਸਖ਼ਤ ਮਿਹਨਤ, ਇਮਾਨਦਾਰੀ ਅਤੇ ਦ੍ਰਿੜ ਇਰਾਦੇ ਦੀ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ. ਭਾਗ ਸਿੰਘ ਮਾਨਗੜ ਚੇਅਰਮੈਨ ਜ਼ਿਲਾ ਪ੍ਰੀਸ਼ਦ ਨੇ ਅੱਜ ਡਾਇਰੈਕਟੋਰੇਟ ਆਫ ਸ਼ਡਿਊਲ ਕਸਟਮ ਸਬ ਪਲਾਨ, ਵੈਲਫੇਅਰ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਸ਼ਾਖਾ ਡੀ.ਆਰ.ਡੀ.ਏ ਵੱਲੋਂ ਸਪੈਸ਼ਲ ਸੈਂਟਰਲ ਅਸਿਸਟੈਂਸ (ਐਸ.ਸੀ.ਏ) ਸਕੀਮ ਅਧੀਨ ਸਿਲਾਈ ਕਢਾਈ ਕਿੱਤੇ ਦੀ ਸਿਖਲਾਈ ਵਿੱਚ ਸਫ਼ਲ ਜ਼ਿਲੇ ਦੇ 15 ਸੈਂਟਰਾਂ ਦੀਆਂ ਸਿਖਿਆਰਥਣਾਂ ਨੂੰ ਸਰਟੀਫਿਕੇਟਸ ਅਤੇ 359 ਸਿਲਾਈ ਮਸ਼ੀਨਾਂ ਦੀ ਵੰਡ ਕਰਨ ਉਪਰੰਤ ਉਹਨਾਂ ਨਾਲ ਵਿਚਾਰ ਸਾਂਝੇ ਕਰਦਿਆ ਕੀਤਾ।

    ਸ੍ਰ. ਮਾਨਗੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਸਕੀਮਾਂ ਬਣਾਈਆਂ ਜਾ ਰਹੀਆਂ ਹਨ, ਤਾਂ ਜੋ ਕੋਈ ਵਰਗ ਆਪਣੇ ਆਪ ਨੂੰ ਅਣ-ਗੌਲਿਆ ਮਹਿਸੂਸ ਨਾ ਕਰੇ। ਉਹਨਾਂ ਦੱਸਿਆ ਕਿ ਗਰੀਬ ਵਰਗ ਲਈ ਆਟਾ-ਦਾਲ ਸਕੀਮ, ਘਰੇਲੂ ਬਿਜਲੀ ਦੀ ਮੁਫਤ ਸਹੂਲਤ, ਸ਼ਗਨ ਸਕੀਮ, ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ, ਸਕੂਲੀ ਵਿਦਿਆਰਥਣਾਂ ਲਈ ਸਾਇਕਲਾਂ ਦੀ ਵੰਡ, ਕਿਸਾਨਾਂ ਲਈ ਖੇਤੀਬਾੜੀ ਮੁਫਤ ਬਿਜਲੀ ਦੀ ਸਹੂਲਤ, ਕਿਸਾਨਾਂ,ਵਪਾਰੀਆਂ ਅਤੇ ਦੁਕਾਨਦਾਰਾਂ ਲਈ ਮੁਫਤ ਇਲਾਜ਼ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬੀ.ਪੀ.ਐਲ ਕਾਰਡ ਧਾਰਕਾਂ ਨੂੰ ਮਕਾਨ ਬਣਾਉਣ ਲਈ ਸਹਾਇਤਾ ਦਿੱਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਸਰਕਾਰੀ ਸਹੂਲਤ ਲੈਣ ਵਿੱਚ ਮੁਸ਼ਕਲ ਆਊਂਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਬਿਨੈਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਦਰਖਾਸਤਾਂ ਪੂਰਨ ਰੂਪ ਵਿੱਚ ਮੁਕੰਮਲ ਕਰਕੇ ਹੀ ਸਬੰਧਤ ਵਿਭਾਗ ਕੋਲ ਪੇਸ਼ ਕਰਨ, ਅਧੂਰੀਆਂ ਦਰਖਾਸਤਾਂ ਕਾਰਨ ਜਿੱਥੇ ਕੰਮ ਹੋਣ ਵਿੱਚ ਦੇਰੀ ਹੁੰਦੀ ਹੈ, ਉਥੇ ਸਮੇਂ ਦੀ ਵੀ ਬਰਬਾਦੀ ਹੁੰਦੀ ਹੈ ਅਤੇ ਰਿਸ਼ਵਤਖੋਰੀ ਵਿੱਚ ਵੀ ਵਾਧਾ ਹੁੰਦਾ ਹੈ।
ਵੱਖ-ਵੱਖ ਬਲਾਕਾਂ ਦੀਆਂ ਸਿਖਿਆਰਥਣਾਂ ਨੂੰ ਸੰਬੋਧਨ ਕਰਦਿਆ ਸ੍ਰ. ਮਾਨਗੜ ਨੇ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦੇ ਸ਼ਸ਼ਕਤੀਕਰਨ ਲਈ ਵਚਨਵੱਧ ਹੈ, ਇਸੇ ਕੜੀ ਅਧੀਨ ਔਰਤਾਂ ਨੂੰ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਸਿਲਾਈ-ਕਢਾਈ ਸੈਂਟਰ ਖੋਲੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਸੈਂਟਰਾਂ ਵਿੱਚੋਂ ਸਿਖਲਾਈ ਲੈ ਕੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਆਪਣੇ ਪੈਰਾ ‘ਤੇ ਖੜੇ ਹੋ ਕੇ ਆਪਣੇ-ਆਪਣੇ ਪਰਿਵਾਰਾਂ ਦਾ ਬਿਹਤਰ ਪਾਲਣ-ਪੋਸ਼ਣ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਕੁੱਝ ਔਰਤਾਂ ਅੱਜ ਬੁਟੀਕ ਚਲਾ ਰਹੀਆਂ ਹਨ ਅਤੇ ਕੁੱਝ ਕੱਪੜਾ ਇਕਾਈਆਂ ਵਿੱਚ ਨੌਕਰੀਆਂ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਲੁਧਿਆਣਾ ਜਿਲੇ ਵਿੱਚ ਕੁੱਝ ਕੱਪੜਾ ਇਕਾਈਆਂ ਵੱਲੋਂ ਅੰਤਰ-ਰਾਸ਼ਟਰੀ ਕੁਆਲਟੀ ਦੇ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ, ਜਿਹਨਾਂ ਦੀ ਵਿਦੇਸ਼ਾਂ ਵਿੱਚ ਭਾਰੀ ਮੰਗ ਹੈ। ਇਸੇ ਕਾਰਨ ਹੀ ਇੱਥੇ ਸਕਿੱਲਡ ਕਾਮਿਆਂ ਦੀ ਭਾਰੀ ਮੰਗ ਬਣੀ ਰਹਿੰਦੀ ਹੈ।
ਇਸ ਮੌਕੇ ਸਿੱਖਿਆਰਥਣਾਂ ਵੱਲੋਂ ਬਣਾਏ ਸਮਾਨ ਅਤੇ ਖਾਣ ਸਮੱਗਰੀ ਦੀ ਬਕਾਇਦਾ ਨੁਮਾਇਸ਼ ਵੀ ਲਗਾਈ ਗਈ। ਸਮਾਗਮ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿ) ਮਿਸ ਅਪਨੀਤ ਰਿਆਤ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਲੀਡ ਬੈਂਕ ਤੋਂ ਸ੍ਰ. ਸੋਢੀ, ਨਿਟਕੋ ਦੇ ਨੁਮਾਇੰਦੇ ਤੇ ਸ੍ਰੀ ਅਵਤਾਰ ਸਿੰਘ ਸਹਾਇਕ ਪ੍ਰੋਜੈਕਟ ਅਫਸਰ (ਐਮ) ਵਧੀਕ ਡਿਪਟੀ ਕਮਿਸ਼ਨਰ ਦਫ਼ਤਰ, ਅਤੇ ਹੋਰ ਹਾਜ਼ਿਰ ਸਨ।

Related posts

ਧੀਆਂ ਦੇ ਅਰਮਾਨਾਂ ਦਾ ਫੋਕੇ ਆਧੁਨਿਕ ਯੁੱਗ ‘ਚੱ’ ਹੋ ਰਿਹਾ ਕਤਲ– ਹਰਮਿੰਦਰ ਸਿੰਘ ਭੱਟ

INP1012

ਲੈਕਚਰਾਰ ਲਾਭ ਸਿੰਘ ਭੋਗੀਵਾਲ ਅਧਿਆਪਕ ਤੇ ਦਿਵਸ ਸਨਮਾਨਿਤ

INP1012

ਕਸਤੂਰਬਾ ਚੌਕੀ ਵਿੱਚ ਇਨਸਾਫ ਲੈਣ ਗਏ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਅਤੇ ਮਾਰਕੁੱਟ ਕਰਨ ਦੀਆਂ ਦਿੱਤੀਆਂ ਧਮਕੀਆ

INP1012

Leave a Comment