Featured India National News Punjab Punjabi Social

ਸੰਤਾ ਮਹਾਪੁਰਸ਼ਾ ਦੀ ਯਾਦ ਵਿੱਚ ਰੂਹਾਨੀ ਸਮਾਗਮ ਕਰਵਾਇਆ

ਰਾਜਪੁਰਾ ੩ ਨਵੰਬਰ (ਧਰਮਵੀਰ ਨਾਗਪਾਲ) ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰੁਦਆਰਾ ਆਤਮ ਪ੍ਰਕਾਸ਼ ਧਮੌਲੀ ਵਿੱਖੇ  ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੱਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਅਤੇ ਸੱਚਖੰਡ ਵਾਸੀ ਸੰਤ ਮਾਤਾ ਰਣਜੀਤ ਕੌਰ ਜੀ ਦੀ ਮਿੱਠੀ ਤੇ ਨਿੱਘੀ ਯਾਦ ਵਿੱਚ ਰੂਹਾਨੀ ਸਮਾਗਮ ਕਰਵਾਇਆ ਗਿਆ,ਇਸ  ਸਬੰਧੀ ਗੁਰਦੁਆਰਾ ਆਤਮ ਪ੍ਰਕਾਸ਼ ਸਾਹਿਬ  ਪਿੰਡ ਧਮੋਲੀ ਸਾਹਮਣੇ  ਸਕਾਲਰਜ ਸਕੂਲ ਪਟਿਆਲਾ ਬਾਇਪਾਸ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਪਹਿਲੀ ਨਵੰਬਰ ਦਿਨ ਮੰਗਲਵਾਰ ਨੂੰ ਆਰੰਭ ਹੋਏ ਅਤੇ ਜਿਹਨਾ ਦੇ ਭੋਗ ਮਿਤੀ ੩ ਨਵੰਬਰ ਦਿਨ ਵੀਰਵਾਰ  ਨੂੰ ਪਾਏ ਗਏ ਅਤੇ ਸ਼ਰਬੱਤ ਦੇ ਭੱਲੇ ਦੀ ਅਰਦਾਸ ਤੋਂ ਬਾਅਦ ਰੂਹਾਨੀ ਸਮਾਗਮ ਕੀਤਾ ਗਿਆ ਜਿਸ ਵਿੱਚ ਭਾਈ ਭਗਵੰਤ ਸਿੰਘ ਢੀਂਡਸਾ ਵਾਲੇ, ਗਿਆਨੀ ਅਵਤਾਰ ਸਿੰਘ ਅਣੱਖੀ ਗੁਡਾਣੇ ਵਾਲੇ ਦੇ ਢਾਡੀ ਜੱਥੇ ਨੇ ਢਾਡੀ ਦੀਆਂ ਵਾਰਾ ਗਾ ਕੇ ਸੰਗਤਾ ਨੂੰ ਨਿਹਾਲ ਕੀਤਾ। ਇਸ ਸਮੇਂ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਕਾਰਸੇਵਾ ਤੇ ਸਥਾਪਨਾ ਭਾਈ ਭਗਵੰਤ ਸਿੰਘ ਜੀ ਢੀਂਡਸਾ ਵਾਲਿਆ ਨੇ ਆਪਣੇ ਕਰ ਕਮਲਾ ਨਾਲ ਕੀਤੀ ਤੇ ਸੰਗਤਾ ਨੇ ਵੱਡੀ ਗਿਣਤੀ ਵਿੱਚ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਅਤੇ ਬੋਲੇ ਸੋ ਨਿਹਾਲ ਸਤਿਸ਼੍ਰੀ ਅਕਾਲ ਦੇ ਜੈਕਾਰਿਆ ਨਾਲ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਸਥਾਪਨਾ ਕੀਤੀ ਅਤੇ ਇਸ ਸਾਰੇ ਪ੍ਰੋਗਰਾਮ ਦਾ ਸਿਧਾ ਪ੍ਰਸ਼ਾਰਣ ਯੂ ਟਯੂਬ ਰਾਹੀ ਡੀਵੀ ਨਿਊਜ ਟੀਵੀ ਦੇ ਵੈਬਚਾਇਨਲ ਰਾਹੀ ਪੇਸ਼ ਕੀਤਾ ਗਿਆ। ਭਾਈ ਭਗਵੰਤ ਸਿੰਘ ਜੀ ਢੀਂਡਸਾ ਵਾਲਿਆ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸੰਤ ਬਾਬਾ ਵਿਰਆਮ ਸਿੰਘ ਅਤੇ ਸੰਤ ਮਾਤਾ ਰਣਜੀਤ ਕੌਰ ਜੀ ਦੀ ਜੀਵਨੀ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ ਅਤੇ ਗੁਰੂਘਰ ਆਤਮ ਪ੍ਰਕਾਸ਼ ਦੇ ਮੁੱਖ ਸੇਵਾਦਾਰ ਭਾਈ ਨਸੀਬ ਸਿੰਘ ਨੇ ਆਏ ਹੋਏ ਸਮੂਹ ਲੋਕਾ ਦਾ ਧੰਨਵਾਦ ਕੀਤਾ ਅਤੇ ਸੰਤਾ ਮਹਾਪੁਰਸ਼ਾ ਤੇ ਸੇਵਾਦਾਰਾ ਨੂੰ ਗੁਰੂ ਦੀ ਬਖਸ਼ਿਸ ਸਿਰੋਪਾਏ ਪਾ ਕੇ ਸਨਮਾਨਿਤ ਕੀਤਾ। ਇਸ ਸਮੇਂ ਜੈ ਸਿੰਘ ਮਰਦਾਪੁਰ ਧੰਨਦਾਰਸੀ, ਗੁਰਵਿੰਦਰ ਸਿੰਘ ਧਮੌਲੀ, ਗੁਰਚਰਨ ਸਿੰਘ,ਕੋਹਲੀ ਗੁਰਚਰਨ ਸਿੰਘ ਘਨੌਰ,ਹਰਵਿੰਦਰ ਸਿੰਘ ਗੋਲਡੀ, ਗੁਰਮੀਤ ਸਿੰਘ ਜਟੂ, ਜਸਪਾਲ ਸਿੰਘ, ਮਲਕੀਤ ਸਿੰਘ, ਭੋਲਾ ਧਮੌਲੀ ਤੇ ਹੋਰ ਪਤਵੰਤੇ ਸ਼ਰਧਾਲੂ ਹਾਜਰ ਸਨ।

Related posts

ਟ੍ਰੈਫਿਕ ਪੁਲਿਸ ਪੰਜਾਬ ਨੂੰ ਲੋਕਾ ਦੇ ਸਹਿਯੋਗ ਦੀ ਜਰੂਰਤ ….ਸ੍ਰ. ਹਰਦੀਪ ਸਿੰਘ ਇੰਸਪੈਕਟਰ ਟ੍ਰੈਫਿਕ ਪੁਲਿਸ

INP1012

ਕੇਂਦਰ ਸਰਕਾਰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵਿੰਭਿੰਨਤਾ ਲਿਆਉਣ ਲਈ ਵਚਨਬੱਧ-ਗਿਰੀਰਾਜ ਸਿੰਘ

INP1012

ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਖੇਡ ਵਿੰਗ ਬੰਦ ਹੋਣ ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਭੇਜਿਆ ਕਾਨੂੰਨੀ ਨੋਟਿਸ

INP1012

Leave a Comment