Featured India National News Punjab Punjabi

ਆਮਦਨ ਕਰ ਵਿਭਾਗ ਵੱਲੋਂ ਐੱਸ. ਪੀ. ਐੱਸ. ਹਸਪਤਾਲ ਵਿੱਚ ਸਰਵੇ

ਲੁਧਿਆਣਾ, 7 ਨਵੰਬਰ (ਸਤ ਪਾਲ ਸੋਨੀ) ਆਮਦਨ ਕਰ ਵਿਭਾਗ ਦੇ ਟੀ. ਡੀ. ਐੱਸ. ਵਿੰਗ ਲੁਧਿਆਣਾ ਵੱਲੋਂ ਸਥਾਨਕ ਐੱਸ. ਪੀ. ਐੱਸ. ਹਸਪਤਾਲ ਵਿਖੇ ਸਰਵੇ ਕੀਤਾ ਗਿਆ। ਸੰਯੁਕਤ ਕਮਿਸ਼ਨਰ ਡਾ. ਤਰੁਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਡਿਪਟੀ ਕਮਿਸ਼ਨਰ ਆਮਦਨ ਕਰ ਡਾ. ਗਗਨ ਕੁੰਦਰਾ, ਆਮਦਨ ਕਰ ਅਫ਼ਸਰ ਸ੍ਰੀ ਵਾਸੂਦੇਵ ਸ਼ਰਮਾ ਅਤੇ ਹੋਰ ਸਟਾਫ਼ ਸ਼ਾਮਿਲ ਸੀ। ਇਸ ਮੌਕੇ ਟੀਮ ਵੱਲੋਂ ਹਸਪਤਾਲ ਦੇ ਰਿਕਾਰਡ ਦੀ ਘੋਖ ਕੀਤੀ ਗਈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵਿਭਾਗ ਵੱਲੋਂ ਕਰਵਾਏ ਗਏ ਇੱਕ ਸੈਮੀਨਾਰ ਵਿੱਚ ਸਾਰੇ ਹਸਪਤਾਲਾਂ ਦੇ ਨੁਮਾਇੰਦਿਆਂ ਨੂੰ ਟੀ. ਡੀ. ਐੱਸ./ਟੀ. ਸੀ. ਐੱਸ. ਧਰਾਵਾਂ ਬਾਰੇ ਜਾਗਰੂਕ ਕੀਤਾ ਸੀ। ਇਸ ਸਰਵੇ ਦੌਰਾਨ ਹਸਪਤਾਲ ਦੇ ਰਿਕਾਰਡ ਨੂੰ ਬੜੀ ਗੌਰ ਨਾਲ ਘੋਖਿਆ ਗਿਆ ਅਤੇ ਹਸਪਤਾਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਕਿ ਆਮਦਨ ਕਰ ਮਾਮਲਿਆਂ ਵਿੱਚ ਟੀ. ਡੀ. ਐੱਸ./ਟੀ. ਸੀ. ਐੱਸ. ਧਰਾਵਾਂ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇ।

Related posts

ਅਣਖ਼ ਤੇ ਗ਼ੇਰਤ ਦੀ ਪ੍ਰਤੀਕ : ਦਸਤਾਰ- -ਇਕਵਾਕ ਸਿੰਘ ਪੱਟੀ

INP1012

ਦਸੌਧਾ ਸਿੰਘ ਵਾਲਾ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ

INP1012

ਡਾ. ਅੰਬੇਡਕਰ ਖਿਲਾਫ ਟਿੱਪਣੀ ਕਰਨ ਵਾਲੇ ਵਲਟੋਹਾ ਖਿਲਾਫ ਐਸਸੀ-ਐਸਟੀ ਐਕਟ ਤਹਿਤ ਕੀਤਾ ਜਾਵੇ ਮਾਮਲਾ ਦਰਜ : ਕਰੀਮਪੁਰੀ

INP1012

Leave a Comment