Featured India National News Poetry Punjab Punjabi

ਮਾਂ ਦਾ ਰੱਬ ਤੋਂ ਉੱਚਾ ਰਿਸ਼ਤਾ — ਮਲਕੀਅਤ ਸਿੰਘ “ਸੁਹਲ”

        ਮਾਂ ਦਾ ਰੱਬ ਤੋਂ  ਉੱਚਾ ਰਿਸ਼ਤਾ, ਇਹਦੀ  ਪੂਜਾ  ਕਰਿਆ ਕਰ।
ਮਾਂ ਦੀ  ਸੇਵਾ ਦਾ ਫਲ  ਮਿੱਠਾ, ਇਹਦੇ ਤੋਂ  ਨਾ  ਡਰਿਆ ਕਰ।

ਸਾਰੇ  ਜੱਗ ਤੇ  ਮਾਂ  ਤੋਂ  ਉੱਚਾ, ਕੋਈ  ਨਾ ਰਿਸ਼ਤਾ  ਨਾ ਹੋਵੇਗਾ।
ਜੇ ਕੋਈ ਮਾਂ ਦੀ ਸੇਵਾ ਕਰ ਲਊ, ਮਲ  ਆਪਣੇ ਮੰਨ ਦੀ  ਧੋਵੇਗਾ।
ਮਾਂ ਦੇ  ਗੁੱਸੇ ਤੋਂ  ਨਹੀਂ  ਡਰਨਾ, ਇਸ  ਗੁੱਸੇ  ਨੂੰ  ਜਰਿਆ  ਕਰ,
ਮਾਂ ਦਾ  ਰੱਬ ਤੋਂ  ਉੱਚਾ ਰਿਸਤਾ, ਮਾਂ  ਦੀ  ਪੂਜਾ  ਕਰਿਆ  ਕਰ।

ਦੂਜੀ   ਤੇਰੀ   ਧਰਤੀ  ਮਾਂ  ਹੈ, ਜਿਸ ਤੋਂ  ਸਭ ਕੁਝ ਪਉਂਨਾ ਏਂ।
ਜੀ- ਜੰਤ ਸਭ  ਧਰਤੀ  ਮਾਂ  ਦੇ ਤੂੰ ਗੀਤ ਜਿਨ੍ਹਾਂ ਦੇ  ਗਾਉਂਨਾ ਏਂ।
ਹਰ  ਥਾਂ  ਤੇਰੀ  ਜਿੱਤ  ਹੋਵੇਗੀ, ਮੁਸ਼ਕਲ  ਤੋਂ ਨਾ ਹਰਿਆ  ਕਰ,
ਮਾਂ ਆਪਣੀ,  ਦੂਜੀ ਮਾਂ ਧਰਤੀ,  ਦੋਵਾਂ ਦੀ  ਪੂਜਾ  ਕਰਿਆ ਕਰ।

ਬੱਸ ਫਿਰ  ਤੀਜੀ  ਮਾਂ ਬੋਲੀ ਨੂੰ, ਸੀਸ  ਝੁਕਾ  ਕੇ    ਵੇਖ   ਲਵੋ।
ਇਹ  ਪਰ-ਉਪਕਾਰੀ  ਮਾਂ ਹੁੰਦੀ, ਸਭ  ਸੇਵ  ਕਮਾ ਕੇ  ਵੇਖ  ਲਵੋ।
ਮਾਂ ਬੋਲੀ ਹੇ ਗਿਆਨ ਦਾ ਸਾਗਰ, ਪੜ੍ਹ ਕੇ  ਇਸ ਨੂੰ  ਤਰਿਆ ਕਰ,
ਇਹ ਵੀ  ਤੀਜੀ  ਮਾਂ ਹੈ ਸਭ ਦੀ,”ਸੁਹਲ” ਇਸ ਨੂੰ ਪੜ੍ਹਿਆ ਕਰ।

ਰੱਬ  ਤੋਂ  ਨਾਂ  ਮਾਂਵਾਂ ਦਾ  ਉੱਚਾ, ਇਨ੍ਹਾਂ ਦੀ  ਪੂਜਾ  ਕਰਿਆ  ਕਰ।
ਮਿਲਦਾ ਹੈ  ਸਭ ਨੂੰ  ਫਲ  ਮਿੱਠਾ, ਇਹਨਾਂ ਤੋਂ  ਨਾ  ਡਰਿਆ  ਕਰ।

Related posts

ਮਹਾਂਪੁਰਖਾਂ ਦੇ ਵਿਚਾਰਾਂ ਨੂੰ ਜੀਵਣ ਵਿੱਚ ਅਪਨਾਉਣ ਨਾਲ ਆਵੇਗੀ ਕਰਾਂਤੀ: ਬੈਂਸ

INP1012

ਮੁੱਖ ਅਧਿਆਪਕ ਬੰਟੀ ਚਹਿਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

INP1012

ਰਮਜ਼ਾਨ-ਉਲ-ਮੁਬਾਰਕ ਮਹੀਨੇ ਦਾ ਪਹਿਲਾ ਰੋਜ਼ਾ ਅੱਜ

INP1012

Leave a Comment