Featured India National News Punjab Punjabi Social

ਵਿਸ਼ਵ ਵਿਕਲਾਂਗ ਦਿਵਸ ਤੇ ਸਿਨੀਅਰ ਸਿਟੀਜਨ ਕੌਂਸਲ ਵਲੋਂ ਲਾਇਆ ਗਿਆ ਕੈਂਪ ਤੇ ਮੁੱਖ ਮਹਿਮਾਨ ਐਸ ਡੀ ਐਮ ਰਾਜਪੁਰਾ ਨੇ ਸਿਰਕਤ ਕੀਤੀ

ਰਾਜਪੁਰਾ ੯ ਨਵੰਬਰ  (ਧਰਮਵੀਰ ਨਾਗਪਾਲ) ਰਾਜਪੁਰਾ ਦੇ ਸੀਨੀਅਰ ਸਿਟੀਜਨ ਕੌਂਸਲ ਭਵਨ ਵਿੱਖੇ ਜਿਲਾ ਪ੍ਰਸ਼ਾਸਨ ਪਟਿਆਲਾ ਵਲੋਂ ਅੰਗਹੀਣਾ ਤੇ ਵਿਕਲਾਗਾਂ ਨੂੰ ਚੈਕ ਕਰਕੇ,ਲੋੜ ਅਨੁਸਾਰ ਮੁਫਤ ਸਮਾਨ ਦਿਤਾ ਗਿਆ।ਇਸ ਕੈਂਪ ਵਿੱਚ ੧੧੦ ਅੰਗਹੀਣ ਅਤੇ ਵਿਕਲਾਗਾਂ ਦਾ ਮੁਆਇਨਾ ਕੀਤਾ ਗਿਆ। ਅੇਸ ਡੀ ਅੇਮ ਰਾਜਪੁਰਾ ਸ਼੍ਰੀ ਹਰਪ੍ਰੀਤ ਸੁਡਾਨ ਨੇ ਵਿਸ਼ੇਸ਼ ਰੂਚੀ ਦਿਖਾਉਂਦੇ ਹੋਏ ਮਰੀਜਾ ਤੇ ਉਹਨਾਂ ਦੇ ਪਰਿਵਾਰ  ਨਾਲ ਗਲਬਾਤ ਕਰਕੇ ਉਹਨਾਂ ਦਾ ਹੌਸਲਾ ਵਧਾਇਆ । ਉਹਨਾਂ ਕਿਹਾ ਕਿ ਗਰੀਬ ਵਰਗ ਲਈ ਸਮੇਂ ਸਿਰ ਸਮਾਨ ਮੁਹਇਆਂ ਕਰਾਇਆ ਜਾਵੇਗਾ। ਉਹਨਾਂ ਕਿਹਾ ਕਿ ਗਰੀਬ ਤੇ ਮਜਬੂਰ ਇਨਸਾਨ ਮੈਨੂੰ ਸਿਧਾ ਮਿਲ ਕੇ ਆਪਣੀ ਪਰੇਸ਼ਾਨੀ ਦਸ ਸਕਦਾ ਹੈ, ਹੋ ਸਕਿਆਂ ਤਾਂ ਉਸੇ ਸਮੇਂ ਉਸਦੀ ਪਰੇਸ਼ਾਨੀ ਨੂੰ ਹੱਲ ਕਰ ਦਿਤਾ ਜਾਵੇਗਾ ਅਤੇ ਸਾਡੇ ਸਾਰਿਆਂ ਦਾ ਫਰਜ ਵੀ ਬਣਦਾ ਹੈ। ਡਾ. ਪ੍ਰਿਤਪਾਲ ਸਿੰਘ ਦੀ ਦੇਖਰੇਖ ਵਿੱਚ ਹਰੇਕ ਮਰੀਜ ਨੂੰ ਬਰੀਕੀ ਨਾਲ ਚੈਕ ਕੀਤਾ ਗਿਆ। ਉਹਨਾਂ ਕਿਹਾ ਕਿ ਰੈਡ ਕਰਾਸ ਪਟਿਆਲਾ ਵਲੋਂ ਵਧ ਤੋਂ ਵਧ ਮਦਦ ਦਿੱਤੀ ਜਾਵੇਗੀ।
ਇਸ ਮੌਕੇ ਡਾਕਟਰਾਂ ਦੀਆਂ ਟੀਮਾ ਵਿੱਚ ਰਾਜਪੁਰਾ ਦੇ ਅੇਸ ਐਮ ਰਣਜੀਤ ਸਿੰਘ, ਡਾ. ਜਸਪ੍ਰੀਤ ਸਿੰਘ ਹਡਿਆ ਦੇ ਡਾ. ਵਿਕਰਾਂਤ ਮਿੱਤਲ ਨੱਕ ਕੰਨ ਗੱਲਾ ਦੇ ਮਾਹਿਰ ਡਾਕਟਰ ਅਤੇ ਅਸ਼ੋਕ ਗੁਪਤਾ ਸਰਜਰੀ ਦੇ ਮਾਹਿਰ ਡਾਕਟਰਾਂ ਨੇ ਵੀ ਇਸ ਕੈਂਪ ਵਿੱਚ ਸੇਵਾ ਕੀਤੀ ਤੇ ਮਰੀਜਾ ਨੂੰ ਚੈਕ ਕੀਤਾ।ਇਸ ਕੈਂਪ ਵਿੱਚ ਮੈਕਸ ਹਸਪਤਾਲ ਮੁਹਾਲੀ ਤੋਂ ਆਏ ਡਾ. ਆਸ਼ੀਸ਼ ਗੁਪਤਾ ਹੈਡ ਆਫ ਨਿਯੋਰੋਲੋਜੀਕਲ ਡਿਪਾਰਟਮੈਂਟ ਨੇ ਵੀ ਮਰੀਜਾ ਨੂੰ ਪ੍ਰੋਜੈਕਟਰ ਰਾਹੀ ਵਿਸਥਾਰ ਪੂਰਬਕ ਸਿਹਤ ਦੀ ਤੰਦਰੁਸ਼ਤੀ ਲਈ ਜਾਣਕਾਰੀ ਦਿਤੀ ਅਤੇ ਮਰੀਜ ਚੈੱਕ ਕੀਤੇ।ਰਾਜਪੁਰਾ ਦੇ ਸਿਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਹਰਬੰਸ ਸਿੰਘ ਅਹੂਜਾ ਅਤੇ ਗੁਰਬੱਚਨ ਸਿੰਘ ਕੱਕੜ ਅਤੇ ਜਰਨਲ ਸਕੱਤਰ ਰਤਨ ਲਾਲ ਸ਼ਰਮਾ ਔਰਾ ਨੇ ਆਪਣੇ ਮੈਂਬਰਾ ਸਮੇਤ ਗਰੀਬ ਵਰਗ ਲਈ ਵਿਸ਼ੇਸ ਰੂਚੀ ਦਿਖਾਈ। ਪ੍ਰਧਾਨ ਹਰਬੰਸ਼ ਸਿੰਘ ਅਹੂਜਾ ਨੇ ਕਿਹਾ ਕਿ ਸਮੇਂ ਸਿਰ ਇਸ ਤਰਾਂ ਦੇ ਕੈਂਪ ਹਮੇਸ਼ਾ ਲਗਦੇ ਰਹਿਣਗੇ।ਇਸ ਮੌਕੇ ਸਿਨੀਅਰ ਸਿਟੀਜਨ ਕੌਂਸਲ, ਖਜਾਨਚੀ ਗੁਰਚਰਣ ਸਿੰਘ ਧਾਲੀਵਾਲ ਦੇ ਇਲਾਵਾ ਸ੍ਰ. ਬਲਦੇਵ ਸਿੰਘ ਖੁਰਾਨਾ, ਸ੍ਰ. ਦਾਤਾਰ ਸਿੰਘ ਭਾਟੀਆ, ਰਜਿੰਦਰ ਸ਼ਰਮਾ, ਸੋਮਨਾਥ ਬਰਾਏ, ਅੇਸ.ਪੀ. ਬੰਸਲ, ਮਹਿੰਦਰ ਸਿੰਘ, ਧਰਮਸਿੰਘ, ਪ੍ਰਭ ਦਿਆਲ, ਬੰਸੀ ਧਵਨ ਅਤੇ ਹੋਰ ਸਮੂਹ  ਮੈਂਬਰ ਹਾਜਰ ਸਨ।

Related posts

ਰਾਜਪੁਰਾ ਦੇ ਕੋਲ ਪੈਂਦੇ ਪਿੰਡ ਸ਼ਾਮਦੂ ਵਿੱਖੇ ਰਾਤ ਦੇ ੮ ਵਜੇ ਇੱਕ ਘਰ ਤੇ ਅਸਮਾਨੀ ਬਿਜਲੀ ਗਿਰਨ ਤੇ ਘਰ ਦੇ ਚਾਰੇ ਜੀਅ ਹੋਏ ਜੱਖਮੀ ।

INP1012

ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ਤੇ ਤੋਰਾਂਗੇ – ਮਨਪ੍ਰੀਤ ਬਾਦਲ

INP1012

ਆਮਦਨ ਕਰ ਵਿਭਾਗ ਵੱਲੋਂ ਐੱਸ. ਪੀ. ਐੱਸ. ਹਸਪਤਾਲ ਵਿੱਚ ਸਰਵੇ

INP1012

Leave a Comment