Featured India National News Political Punjab Punjabi

੫੦੦ ਅਤੇ ੧੦੦੦ ਦੇ ਨੋਟਾ ਦੀ ਕਰੰਸੀ ਦੇ ਬੰਦ ਹੋਣ ਦੇ ਐਲਾਨ ਨਾਲ ਲੋਕ ਹੋਏ ਪ੍ਰੇਸ਼ਾਨ

ਰਾਜਪੁਰਾ ੧੦ ਨਵੰਬਰ (ਧਰਮਵੀਰ ਨਾਗਪਾਲ) ਕੇਂਦਰ ਸਰਕਾਰ ਵੱਲੋਂ ੫੦੦ ਅਤੇ ੧੦੦੦ ਰੁਪਏ ਦੇ ਪੁਰਾਣੇ ਕਰੰਸ਼ੀ ਨੋਟਾ ਦੇ ਬੰਦ ਕਰਨ ਦੇ ਐਲਾਨ ਦੀ ਖਬਰ ਟੈਲੀਵਿਜਨਾ ਤੇ ਪ੍ਰਸਾਰਿਤ ਹੁੰਦੇ ਹੀ ਲੋਕਾ ਵਿਚ ਹੱੜਕੰਬ ਮੱਚ ਗਿਆ।ਜਿਨਾਂ ਲੋਕਾ ਕੋਲ ਛੋਟੇ ਕਰੰਸੀ ਨੋਟ ਨਹੀ ਸਨ।ਉਨਾ ਨੂੰ ਹੱਥਾ ਪੇਰਾ ਦੀ ਪੈ ਗਈ ਅਤੇ ਲੋਕਾ ਵਿਚ ਅਫਰਾ ਤਫਰੀ ਮੱਚ ਗਈ ।ਲੋਕਾ ਨੇ ਆਪਣੇ ੫੦੦ ਅਤੇ ੧੦੦੦ ਦੇ ਕਰੰਸੀ ਨੋਟ ਤੁੜਵਾਉਣ ਲਈ ਪੈਟ੍ਰੋਲਪੰਪਾਂ ਵੱਲ ਮੂੰਹ ਕੀਤਾ।ਪਰ ਪੈਟ੍ਰੋਲਪੰਪ ਵਾਲਿਆ ਨੇ ਵੀ ਇਨਾ ਕਰੰਸੀ ਨੋਟਾ ਤੋ ਘੱਟ ਦਾ ਪੈਟ੍ਰੋਲ ਪਾਉਣ ਤੋ ਨਾ ਕਰ ਦਿੱਤੀ।ਜਿਹੜੇ ਲੋਕਾ ਨੇ ੫੦੦ ਜਾ ੧੦੦੦ ਰੁਪਏ ਦਾ ਇਕ ਜਾ ਦੋ ਨੋਟ ਆਪਣੇ ਜਰੂਰਤ ਲਈ ਸੰਭਾਲ ਕੇ ਰੱਖਿਆ ਹੋਇਆ ਸੀ ਨੋਟ ਬੰਦ ਹੋਣ ਦੀ ਅਫਵਾਹ ਫੇਲਣ ਕਾਰਨ ਉਸ ਨੂੰ ਆਪਣੀ ਜਰੂਰਤ ਪੂਰੀ ਕਰਨ ਲਈ ਕਿਸੇ ਨੇ ਵੀ ਨੋਟ ਦੀ ਕੁੱਲ ਰਕਮ ਵਿਚੋ ਕੁਝ ਰੁਪਇਆ ਦਾ ਸਮਾਨ ਦੇ ਕੇ ਖੁੱਲੇ ਪੈਸੇ ਦੇਣ ਤੋ ਮਨਾ ਕਰ ਦਿੱਤਾ ਗਿਆ।ਪੈਟ੍ਰੋਲ ਪੰਪ ਵਾਲਿਆ ਅਤੇ ਦੁਕਾਨਦਾਰਾ ਨੂੰ ੫੦੦ ਜਾ ੧੦੦੦ ਰੁਪਏ ਦਾ ਨੋਟ ਦੇ ਕੇ ਉਨਾ ਤੋ ਤੇਲ ਪਵਾਉਣ ਜਾ ਸਮਾਨ ਖਰੀਦਣ ਵਾਲੇ ਗ੍ਰਾਹਕ ਅੱਗੇ ਸਰਤ ਰੱਖੀ ਜਾ ਰਹੀ ਕਿ ਜਾ ਤਾ ਉਹ ਖੁੱਲੇ ਪੈਸ਼ੇ ਦੇਵੇ ਨਹੀ ਤਾ ਪੂਰੇ ਨੋਟ ਦੇ ਮੁੱਲ ਦਾ ਤੇਲ ਪਵਾ ਲਵੇ।ਅੱਜ ਪੈਟ੍ਰੋਲ ਪੰਪ ਵਾਲਿਆ ਨੇ ੫੦੦ ਜਾ ੧੦੦੦ ਰੁਪਏ ਦਾ ਨੋਟ ਲੈ ਕੇ ਤੇਲ ਪਵਾਉਣ ਜਾਣ ਵਾਲੇ ਲੋਕਾ ਲਈ ਇਹ ਸਹੂਲਤ ਮੁਹੱਈਆ ਕਰਵਾ ਦਿੱਤੀ ਕਿ ਉਹ ਜਿੰਨੇ ਰੁਪਏ ਦਾ ਪੈਟ੍ਰੋਲ ਪਵਾ ਲੈਣ ਅਤੇ ਆਪਣਾ ੫੦੦ ਜਾ ੧੦੦੦ ਰੁਪਏ ਦਾ ਨੋਟ ਪੰਪ ਤੇ ਜਮਾਂ ਕਰਵਾ ਦੇਣ ਅਤੇ ਬਕਾਇਆ ਰਾਸ਼ੀ ਦੀ ਪਰਚੀ ਲੈ ਜਾਣ ਜਿਸ ਦਾ ਤੇਲ ਪਰਚੀ ਵਿਖਾ ਕੇ ਬਾਅਦ ਵਿਚ ਪਵਾ ਸਕਦੇ ਹਨ।ਰਾਜਪੁਰਾ ਦੇ ਹਰੇਕ ਬੈਂਕ ਵਿੱਚ ੫੦੦-੧੦੦੦ ਰੁਪਏ ਦੇ ਨੋਟ ਜਮਾ ਕਰਾਉਣ ਅਤੇ ਨੋਟਾ ਨੂੰ ਬਦਲਾਉਣ ਲਈ ਲੰਬੀਆਂ ਲੰਬੀਆਂ ਕਤਾਰਾ ਲਗ ਗਈਆਂ, ਜਦੋਂ ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਰਾਜਪੁਰਾ ਵਿੱਖੇ ਇੱਕ ਰਿਟਾਇਰ ਫੌਜੀ ਜਿਸਦੇ ਮੁੰਡੇ ਦਾ ਵਿਆਹ ਹੈ ਉਸਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਿਹਾ ਕਿ ੫੦੦-੧੦੦੦ ਦੇ ਨੋਟ ਬੰਦ ਹੋਣ ਕਾਰਨ ਉਸਨੂੰ ਵਿਆਹ ਦਾ ਜਰੂਰੀ ਸਮਾਨ ਖਰੀਦਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਦੁਕਾਨਦਾਰ ੫੦੦ ਤੇ ੧੦੦੦ ਦੇ ਨੋਟ ਲੈਣ ਤੋਂ ਮਨਾਹੀ ਕਰ ਰਹੇ ਹਨ। ਇਸ ਮੌਕੇ ਭਾਰਤੀਯ ਸਟੇਟ ਬੈਂਕ ਦੇ ਚੀਫ ਮਨੇਜਰ ਐਮ ਐਸ ਸ਼ਾਂਦਿਲ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਸਰਕਾਰੀ ਆਦੇਸ਼ਾ ਦੇ ਮੁਤਾਬਿਕ ਹੀ ਗ੍ਰਾਹਕਾ ਨੂੰ ਸਹੂਲਤਾ ਪ੍ਰਦਾਨ ਕਰ ਰਹੇ ਹਨ ਅਤੇ ਉਸ ਫੋਜੀ ਦੇ ਬੈਂਕ ਅਕਾਉਂਟ ਦੀ ਚੈਕਬੁੱਕ ਅਤੇ ਕੁਝ ਰਾਸ਼ੀ ਮੁਹਇਆ ਕਰਾਈ ਤੇ ਉਸਦੀ ਸਮਸਿਆ ਦਾ ਹੱਲ ਕੀਤਾ। ਕੁਲ ਮਿਲਾ ਕੇ ਇਹ ਹੀ ਕਿਹਾ ਜਾ ਸਕਦਾ ਹੈ ਇਕ ਸਰਕਾਰ ਦੇ ਇਸ ਐਲਾਨ ਨਾਲ ਭਾਵੇ ਬਲੈਕ ਮਨੀ ਸਾਭੀ ਬੈਠੇ ਲੋਕਾ ਨੂੰ ਤਾ ਭਾਵੇ ਵੱਡਾ ਝੱਟਕਾ ਲੱਗਾ ਹੈ ਪਰ ਇਸ ਨਾਲ ਮੱਧ ਵਰਗੀ ਲੋਕਾ ਨੂੰ ਬਹੁਤ ਪ੍ਰੇਸਾਨੀਆ ਦਾ ਸਾਹਮਣਾ ਕਰਨਾ ਪੇ ਰਿਹਾ ਹੈ ।ਦੱਸਣਯੋਗ ਹੈ ਕਿ ਸਰਕਾਰ  ਦੇ ਐਲਾਨ ਤੋ ਪਹਿਲਾ ਤਕਰੀਬਨ ਹਰ ਦੁਕਾਨਦਾਰ ਅਤੇ ਵਿਅਤਕੀ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਉਸ ਨੂੰ ਮਿਲਣ ਵਾਲੀ ਰਾਸੀ ਵੱਡੇ ਨੋਟਾ ਵਿਚ ਦਿੱਤੀ ਜਾਵੇ ਪਰ ਹੁਣ ਇਹ ਵੱਡੇ ਨੋਟ ਆਮ ਆਦਮੀ ਲਈ ਮੁਸੀਬਤ ਬਣ ਚੁੱਕੇ ਹਨ ਤੇ ਇਹਨਾਂ ਨੂੰ ਲੋਕੀ ਹੁਣ ਬੈਂਕ ਰਾਹੀ ਬਦਲਵਾ ਕੇ ਛੋਟੇ ਨੋਟ ਲੈਂਦੇ ਦੇਖੇ ਗਏ ।ਚੀਫ ਮਨੇਜਰ ਮਿ. ਸ਼ਾਂਦਿਲ ਅਨੁਸਾਰ  ਨਵੇਂ ਬਣੇ ੨੦੦੦ ਰੁਪਏ ਦੇ ਨੋਟ ਵੀ ਲੋਕਾ ਨੂੰ ਜਲਦੀ ਮੁਹਇਆ ਕਰਾਏ ਜਾਣਗੇ।

Related posts

•ਅੱਜ ਲੁਧਿਆਣਾ ਸ਼ਹਿਰ ਤੋਂ 1050 ਤੋਂ ਵਧੇਰੇ ਯਾਤਰੀਆਂ ਸਮੇਤ ਰੇਲ ਗੱਡੀ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ

INP1012

ਸਰਕਾਰੀ ਹਾਈ ਸਕੂਲ ਜਮਾਲਪੁਰਾ ਨੇ ਅਪਣੀਆਂ ਦੋ ਸਾਬਕਾ ਵਿਦਿਆਰਥਣਾਂ ਨੂੰ ਪੰਜਾਬ ਪੁਲਿਸ ‘ਚ ਨੋਕਰੀ ਮਿਲਣ ਤੇ ਕੀਤਾ ਸਨਮਾਨਿਤ

INP1012

ਡੈਡੀਕੇਟਿਡ ਬ੍ਰਦਰਜ. ਗਰੁੱਪ ਨੇ ਮਾਸਟਰ ਯੁਵਰਾਜ ਨੂੰ ਕੀਤਾ ਸਨਮਾਨਿਤ

INP1012

Leave a Comment