Featured India National News Political Punjab Social

ਮੋਹਾਲੀ ਨੂੰ ਮਿਲਿਆ ਪਹਿਲਾਂ ਸੀ.ਐਨ.ਜੀ ਸਟੇਸ਼ਨ

ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਕੇਂਦਰੀ ਰਾਜ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਕੀਤਾ ਉਦਘਾਟਨ
ਘਰੇਲੂ, ਵਪਾਰਕ ਅਤੇ ਉਦਯੋਗਿਕ ਇਕਾਈਆਂ ਨੂੰ ਈਕੋ-ਫਰੈਡਲੀ ਇੰਧਨ ਦੀ ਹੋਵੇਗੀ ਸਪਲਾਈ
ਲਗਭਗ ੩੦ ਹਜਾਰ ਵਾਹਨ ੨੦ ਸੀ.ਐਨ.ਜੀ ਸਟੇਸ਼ਨਾਂ ਰਾਹੀਂ ਸੀ.ਐਨ.ਜੀ ਪ੍ਰਾਪਤ ਕਰਨਗੇ
ਮੋਹਾਲੀ, ਜੀਰਕਪੁਰ ਅਤੇ ਬਨੂੰੜ ਵਾਸੀਆਂ ਨੂੰ ਜਲਦੀ ਹੀ ਪਾਈਪ ਲਾਈਨ ਰਾਹੀਂ ਮਿਲੇਗੀ ਗੈਸ
ਐਸ.ਏ.ਐਸ.ਨਗਰ: ੧੧ ਨਵੰਬਰ (ਧਰਮਵੀਰ ਨਾਗਪਾਲ) ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਕੇਂਦਰੀ ਰਾਜ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਇੰਡੀਅਨ ਆਇਲ ਕਾਰਪੋਰੇਸਨ  ਲਿਮ ਵੱਲੋਂ ਮੋਹਾਲੀ ਦੇ ਸੈਕਟਰ ੫੬ ਵਿੱਚ ਪੰਜਾਬ ‘ਚ ਸਥਾਪਿਤ ਪਹਿਲੇ ਸੀ.ਐਨ.ਜੀ. ਸਟੇਸ਼ਨ ਦਾ ਉਦਘਾਟਨ ਕੈਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ, ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚੰਡੀਗੜ ਦੀ  ਮੈਂਬਰ ਲੋਕ ਸਭਾ ਸ੍ਰੀਮਤੀ ਕਿਰਨ ਖੇਰ, ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਅਤੇ ਇੰਡੀਅਨ ਆਇਲ ਕਾਰਪੋਰਸ਼ਨ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਗਭਗ ੩੦ ਹਜਾਰ ਵਾਹਨ ੨੦ ਸੀ.ਐਨ.ਜੀ ਸਟੇਸ਼ਨਾਂ ਰਾਹੀ ਸੀ.ਐਨ.ਜੀ. ਪ੍ਰਾਪਤ ਕਰ ਸਕਣਗੇ ਅਤੇ ਮੋਹਾਲੀ ਵਿਖੇ ਪੰਜਾਬ ਵਿੱਚ ਇਹ ਪਹਿਲਾਂ ਸੀ.ਐਨ.ਜੀ. ਸਟੇਸ਼ਨ ਖੋਲਿਆ ਗਿਆ ਹੈ। ਜਿਸ ਨਾਲ ਟਰਾਈ ਸਿਟੀ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।
ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਚੰਡੀਗੜ ਦੇ  ਸੈਕਟਰ ੪੪ ਵਿਖੇ ਵੀ ਸੀ.ਐਨ.ਜੀ. ਸਟੇਸ਼ਨ ਖੋਲਿਆ ਗਿਆ ਹੈ। ਉਨਾਂ ਕਿਹਾ ਕਿ ਸੈਕਟਰ ੪੬ ਵਿਖੇ ਪਹਿਲਾਂ ਪੀ.ਐਨ.ਜੀ (ਪਾਈਪਡ ਨੈਚੁਰਲ ਗੈਸ ) ਜਿਥੋ ਕਿ ਸੈਕਟਰ ੪੬ ‘ਚ ਈ.ਡਵਲਯੂ ਐਸ ਸੁਸਾਇਟੀ ‘ਚ ਰਹਿਣ ਵਾਲੇ ਵਾਸੀਆਂ ਲਈ ਗੈਸ ਕੂਨੈਕਸ਼ਨ ਦਿੱਤੇ ਜਾਣਗੇ । ਉਨਾਂ ਕਿਹਾ ਕਿ ਘਰੇਲੂ, ਵਪਾਰਕ ਅਤੇ ਉਦਯੋਗਿਕ ਇਕਾਈਆਂ ਨੂੰ ਈਕੋਂ -ਫਰੈਡਲੀ ਇਧਨ ਦੀ ਸਪਲਾਈ ਕੀਤੀ ਜਾਵੇਗੀ। ਜਿਸ ਤਹਿਤ ਟਰਾਈ ਸਿਟੀ ਚੰਡੀਗੜ, ਮੋਹਾਲੀ ਅਤੇ ਪੰਚਕੂਲਾਂ ਦੇ ਵਾਹਨ ਸੀ.ਐਨ.ਜੀ. ਸਟੇਸ਼ਨਾਂ ਤੋਂ ਸੀ.ਐਨ.ਜੀ ਹਾਸਲ ਕਰ ਸਕਣਗੇ ਅਤੇ ਪੀ.ਐਨ.ਜੀ. ਨੈਟਵਰਕ ਰਾਹੀਂ ਘਰੇਲੂ ਗੈਸ ਕੂਨੈਕਸ਼ਨ ਦਿੱਤੇ ਜਾਣਗੇ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਮੋਹਾਲੀ, ਜੀਰਕਪੁਰ ਅਤੇ ਬਨੂੰੜ ਵਾਸੀਆਂ ਨੂੰ ਵੀ ਜਲਦੀ ਹੀ ਪਾਈਪ ਲਾਈਨ ਰਾਹੀਂ ਗੈਸ ਮਿਲਣੀ ਸ਼ੁਰੂ ਹੋ ਜਾਵੇਗੀ। ਉਨਾਂ ਦੱਸਿਆ ਕਿ ਸੀਟੀ ਗੈਸ ਡਿਸਟੀਬਿਊਸ਼ਨ ਪ੍ਰੋਜੈਕਟ ਨੂੰ ਇੰਡੀਅਨ ਆਇਲ-ਅਡਾਨੀ ਗੈਸ ਪ੍ਰਾਈਵੇਟ ਲਿਮ: ਵੱਲੋਂ ਸਾਂਝੇ ਉਦਮ ਰਾਹੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ ੪੦੦ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਨਾਲ ੫ ਲੱਖ ਘਰਾਂ ਨੂੰ ਗੈਸ ਕੁਨੈਕਸ਼ਨ ਮਿਲਣਗੇ ਅਤੇ ੩੦੦੦ ਕਿਲੋਮੀਟਰ ਪਾਈਪ ਲਾਈਨ ਵਿਛਾਈ ਜਾਵੇਗੀ ਜਿਸ ਵਿੱਚੋਂ ੧੧੦ ਕਿਲੋਮੀਟਰ ਲੋਹੇ ਦੀ ਪਾਈਪ ਲਾਈਨ ਵਿਛਾਈ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਸੀ.ਜੀ.ਡੀ ਪ੍ਰੋਜੈਕਟ ਰਾਹੀਂ ਚੰਡੀਗੜ, ਮੋਹਾਲੀ, ਪੰਚਕੂਲਾਂ ਅਤੇ ਨੇੜੇ ਲਗਦੇ ਸ਼ਹਿਰ ਜੀਰਕਪੁਰ, ਕਾਲਕਾ, ਬਦੀ, ਨਾਲਾਗੜ ਅਤੇ ਇਸ ਨੇੜਲੇ ਦਿਹਤੀ ਇਲਾਕੇ ਵਿੱਚ ਵੀ ਘਰੇਲੂ ਗੈਸ ਕੂਨੈਕਸ਼ਨ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਸਿਟੀ ਗੈਸ ਵੰਡ ਪ੍ਰੋਜੈਕਟ ਸ਼ੁਰੂ ਹੋਣ ਨਾਲ ਜਿਥੇ ਲੋਕਾਂ ਨੂੰ ਇਸ ਦਾ ਆਰਥਿਕ ਲਾਭ ਹੋਵੇਗਾ ਉਥੇ ਈਧਨ ਵੀ ਸਾਫ਼ ਸੁਥਰਾ ਮਿਲੇਗਾ।
ਇਸ ਮੌਕੇ ਸ੍ਰ: ਸਿਮਰਨਜੀਤ ਸਿੰਘ ਚੰਦੂਮਾਜਰਾ, ਜ਼ਿਲਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਕਾਹਲੋ, ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਸ੍ਰ: ਬਲਜੀਤ ਸਿੰਘ ਕੰਭੜਾ, ਕੌਂਸਲਰ ਗੁਰਮੁੱਖ ਸਿੰਘ ਸੋਹਲ, ਕੌਂਸਲਰ ਪਰਮਜੀਤ ਸਿੰਘ ਸੋਹਾਣਾ, ਸਾਬਕਾ ਜ਼ਿਲਾ ਪ੍ਰਧਾਨ (ਸ਼ਹਿਰੀ) ਸ੍ਰ: ਜਸਵੰਤ ਸਿੰਘ ਭੂੱਲਰ, ਉੱਘੇ ਸਮਾਜ ਸੇਵੀ ਅਮਰ ਸਿੰਘ ਰੰਧਾਵਾ, ਸ੍ਰੀ ਆਰ.ਕੇ. ਟਿੰਕੂ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਸ੍ਰੀ ਸੰਦੀਪ ਜੈਨ, ਚੇਅਰਮੈਨ ਆਰ.ਕੇ. ਸੇਠੀ, ਸੀ.ਈ.ਓ ਸ੍ਰੀ ਰਾਜੀਵ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Related posts

ਗੋਸ਼ਾ ਨੇ ਜਾਰੀ ਕੀਤੀ ਵਿਧਾਨਸਭਾ ਪੂਰਬੀ ਯੂਥ ਅਕਾਲੀ ਦਲ ਦੇ 201 ਅੱਹੁਦੇਦਾਰਾਂ ਦੀ ਸੂਚੀ

INP1012

ਦੋ ਰੋਜ਼ਾ ਮੰਡੀਆਂ ਕਬੱਡੀ ਕੱਪ ੨੨ ਜਨਵਰੀ ਨੂੰ

INP1012

”ਵਰਲਡ ਨੋ ਤੰਬਾਕੂ ਡੈ ਮੁਹਿੰਮ”

INP1012

Leave a Comment