Featured India National News Punjab Punjabi Social

ਸਿਹਤ ਮੰਤਰੀ ਪੰਜਾਬ ਜਿਆਣੀ ਦਾ ਪੁਤਲਾ ਸਾੜਿਆ

ਮਾਮਲਾ- ਰਾਜਪੁਰਾ ਵਿੱਚ ਤਾਈਨਾਤ ਐਸ.ਐਮ.ਦੀ ਬਦਲੀ ਦਾ
ਰਾਜਪੁਰਾ,੧੪ ਨਵੰਬਰ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਟਾਹਲੀ ਵਾਲਾ ਚੋਂਕ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਧੰਮੋਲੀ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵਲੋਂ  ਸਿਹਤ ਮੰਤਰੀ ਪੰਜਾਬ ਸੁਰਜੀਤ ਜਿਆਣੀ ਦਾ ਪੁਤਲਾ ਸਾੜ ਕੇ ਨਾਅਰੇ ਬਾਜੀ ਕੀਤੀ ਗਈ ।ਇਸ ਮੋਕੇ ਅਵਤਾਰ ਸਿੰਘ ਹਰਪਾਲਪੁਰ ਸਮੇਤ ਹੋਰ ਵੀ ਹਾਜਰ ਸਨ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੀਨਾ ਮਿੱਤਲ ਜਿਲਾ ਪ੍ਰਧਾਨ ਮਹਿਲਾ ਵਿੰਗ ਆਪ ਪਾਰਟੀ ਅਤੇ ਗੁਰਪ੍ਰੀਤ ਸਿੰਘ ਧੰਮੋਲੀ  ਨੇ ਦੱਸਿਆ ਕਿ ਰਾਜਪੁਰਾ ਦੇ ਸਰਕਾਰੀ ਸਿਵਲ ਹਸਤਪਾਲ ਵਿੱਚ ਤਾਈਨਾਤ ਐਸ.ਐਮ.a. ਰਣਜੀਤ ਸਿੰਘ ਨੇ ਪਿਛਲੇ ਦਿਨੀ ਹਸਪਤਾਲ ਵਿੱਚ ਇਕ ਬੱਚੀ ਵੇਚਣ ਵਾਲੇ ਕੇਸ਼ ਦਾ ਪਰਦਾਫਾਸ਼ ਕੀਤਾ ਸੀ ਅਤੇ ਜਾਂਚ ਲਈ ਇਕ ਕਮੇਟੀ ਵੀ ਬਣਾਈ ਗਈ ਸੀ ।ਉਸਦੇ ਬਾਅਦ ਆਮ ਆਦਮੀ ਪਾਰਟੀ ਦਾ ਇਕ ਵਫਦ ਐਸਐਮa ਰਾਜਪੁਰਾ ਨੂੰ ਮਿਲ ਕੇ ਉਕਤ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਕਿਉਕਿ ਉਕਤ ਮਾਮਲੇ ਵਿੱਚ ਵੱਡੇ ਵੱਡੇ ਡਾਕਟਰ ‘ਤੇ ਰਾਜਨੀਤਕ ਨੇਤਾਵਾਂ ਦੇ ਨਾਮ ਸਾਹਮਣੇ ਆ ਸਕਦੇ ਹਨ ।ਉਨ੍ਹਾਂ ਕਿਹਾਕਿ ਇਕ ਇਮਾਨਦਾਰ ਡਾਕਟਰ ਦੀ ਬਦਲੀ ਕਰਕੇ ਇਹ ਸਾਬਤ ਹੋ ਗਿਆ ਹੈ ਕਿ ਉਕਤ ਮਾਮਲੇ ਵਿੱਚ ਜੁੜੇ ਲੋਕ ਜਾਂਚ ਵਿੱਚ ਵਿਘਨ ਪਾ ਰਹੇ ਹਨ ।ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਕਰਵਾਈ ਜਾਵੇ ਤਾਂ ਜੋ ਉਕਤ ਮਾਮਲੇ ਨਾਲ ਜੁੜੇ ਲੋਕ ਸਾਹਮਣੇ ਆ ਸਕਣ ।ਇਸ ਮੋਕੇ ਨੀਨਾ ਮਿੱਤਲ ,ਨਰਦੇਵ ਸਿੰਘ ਨੰਿਡਆਲੀ,ਬਿਕਰਮ ਸਿੰਘ,ਜਸਵਿੰਦਰ ਸਿੰਘ,ਜੋਗਿੰਦਰ ਸਿੰਘ, ਅਸ਼ੋਕ ਅਰੋੜਾ, ਪ੍ਰੀਤਮ ਸਿੰਘ,ਜਸਬੀਰ ਸਿੰਘ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਵੀ ਮੈਂਬਰ ਹਾਜਰ ਸਨ ।

Related posts

ਪ੍ਰਭੂ ਯਿਸ਼ੂ ਮਸੀਹ ਦੀ ਤਸਵੀਰ ਜੁੱਤੀਆਂ ਤੇ ਲਗਾਉਣ ਕੇ ਭੜਕੇ ਈਸਾਈ ਸਮਾਜ ਨੇ ਪੁਤਲਾ ਸਾੜ ਜਤਾਇਆ ਰੋਸ਼

INP1012

2014 ਵਿੱਚ ਨਸ਼ੇ ਨਾਲ ਮਰ ਚੁੱਕੇ ਨੌਜਵਾਨਾਂ ਦੀ ਮੇਡੀਕਲ ਰਿਪੋਰਟ ਅੱਜ ਤੱਕ ਨਹੀਂ ਮਿਲੀ – ਬੇਲਨ ਬ੍ਰਿਗੇਡ

INP1012

ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਸਿੱਖੀ ਵੱਲ ਪ੍ਰੇਰਿਤ ਕਰਨਾ ਸਾਡਾ ਮੁੱਖ ਫ਼ਰਜ਼:- ਵੀਰ ਮਨਪ੍ਰੀਤ ਸਿੰਘ

INP1012

Leave a Comment