Featured India National News Political Punjab Punjabi

ਉਪ ਮੁੱਖ ਮੰਤਰੀ ਵੱਲੋਂ ਦੇਵੀਗੜ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ

ਪਟਿਆਲਾ, ੨੧ ਨਵੰਬਰ: (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ੨੨ ਨਵੰਬਰ ਨੂੰ ਵਿਧਾਨ ਸਭਾ ਹਲਕਾ ਸਨੌਰ ਦੇ ਕਸਬਾ ਦੇਵੀਗੜ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ ਅਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਕਈ ਐਲਾਨ ਵੀ ਕਰਨਗੇ। ਇਹ ਪ੍ਰਗਟਾਵਾ ਅੱਜ ਇਥੇ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਦੇਵੀਗੜ ਦੀ ਅਨਾਜ ਮੰਡੀ ਵਿਖੇ ਸਮਗਾਮ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਮੌਕੇ ਕੀਤਾ।
ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਹਲਕੇ ਦੀਆਂ ਕਈ ਪ੍ਰਮੱਖ ਸੜਕਾਂ ਅਤੇ ਘੱਗਰ ਦਰਿਆ ਦੇ ਅਜਾਈ ਜਾਂਦੇ ਬਰਸਾਤੀ ਪਾਣੀ ਦੀ ਖੇਤੀਬਾੜੀ ਲਈ ਵਰਤੋਂ ਦੇ ਪ੍ਰੋਜੈਕਟਾਂ ਦਾ ਐਲਾਨ ਵੀ ਕਰਨਗੇ ਅਤੇ ਕਈ ਨੀਂਹ ਪੱਥਰ ਵੀ ਰੱਖਣਗੇ। ਇਸ ਮੌਕੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਹਰਵਿੰਦਰ ਸਿੰਘ ਹਰਪਾਲਪੁਰ, ਸ. ਹਰਦੇਵ ਸਿੰਘ ਹਰਪਾਲਪੁਰ ਤੇ ਹੋਰ ਪਤਵੰਤੇ ਵੀ ਹਾਜਰ ਸਨ।

Related posts

ਸ਼ੋਕ ਸਮਾਚਾਰ

INP1012

ਧੀਆਂ ਦੇ ਅਰਮਾਨਾਂ ਦਾ ਫੋਕੇ ਆਧੁਨਿਕ ਯੁੱਗ ‘ਚੱ’ ਹੋ ਰਿਹਾ ਕਤਲ– ਹਰਮਿੰਦਰ ਸਿੰਘ ਭੱਟ

INP1012

ਸਿੱਖਾਂ ਦੇ ਕਾਤਲ ਸਾਬਕਾ ਪੁਲੀਸ ਮੁਖੀ ਕੇ.ਪੀ.ਐੱਸ ਗਿੱਲ ਦੀਆਂ ਅੰਤਿਮ ਰਸਮਾਂ ਸਿੱਖ ਮਰਿਯਾਦਾ ਅਨੁਸਾਰ ਨਾ ਕੀਤੀਆਂ ਜਾਣ – ਭਾਈ ਬਲਵੰਤ ਸਿੰਘ ਗੋਪਾਲਾ

INP1012

Leave a Comment