*ਹਰੇਕ ਵਰਗ ਦੇ ਲੋਕਾਂ ਨੂੰ ਸਵਾਗਤ ਵਿੱਚ ਸ਼ਾਮਿਲ ਹੋਣ ਦਾ ਸੱਦਾ,ਯਾਤਰਾ 23 ਨੂੰ ਜ਼ਿਲਾ ਲੁਧਿਆਣਾ ਵਿੱਚ ਕਰੇਗੀ ਪ੍ਰਵੇਸ਼
ਲੁਧਿਆਣਾ, 21 ਨਵੰਬਰ (ਸਤ ਪਾਲ ਸੋਨੀ) ਭਗਵਾਨ ਵਾਲਮੀਕੀ ਜੀ ਮੂਰਤੀ ਦਰਸ਼ਨ ਯਾਤਰਾ ਮਿਤੀ 23 ਨਵੰਬਰ ਨੂੰ ਜ਼ਿਲਾ ਲੁਧਿਆਣਾ ਵਿੱਚ ਪ੍ਰਵੇਸ਼ ਕਰੇਗੀ, ਜਿਸ ਦਾ ਜ਼ਿਲਾ ਪ੍ਰਸਾਸ਼ਨ ਵੱਲੋਂ ਭਰਪੂਰ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਸਵਾਗਤੀ ਤਿਆਰੀਆਂ ਸੰਬੰਧੀ ਸਥਾਨਕ ਬਚਤ ਭਵਨ ਵਿਖੇ ਕੀਤੀ ਉੱਚ ਪੱਧਰੀ ਮੀਟਿੰਗ ਦੌਰਾਨ ਦਿੱਤੀ। ਮੀਟਿੰਗ ਵਿੱਚ ਲੁਧਿਆਣਾ ਦਿਹਾਤੀ ਦੇ ਜ਼ਿਲਾ ਪੁਲਿਸ ਮੁਖੀ ਸ੍ਰ. ਓਪਿੰਦਰ ਸਿੰਘ ਘੁੰਮਣ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਰਿਸ਼ੀਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਸ੍ਰੀ ਭਗਤ ਨੇ ਕਿਹਾ ਕਿ ਇਹ ਯਾਤਰਾ ਮਿਤੀ 23 ਨਵੰਬਰ ਨੂੰ ਸਬ ਡਵੀਜ਼ਨ ਜਗਰਾਉਂ ਵਿੱਚ ਫਿਰੋਜ਼ਪੁਰ ਸੜਕ ਤੋਂ ਪ੍ਰਵੇਸ਼ ਕਰੇਗੀ। ਜਿਸ ਦਾ ਪਹਿਲਾਂ ਤਾਂ ਜਗਰਾਉਂ ਵਿਖੇ ਭਰਪੂਰ ਕੀਤਾ ਜਾਵੇਗਾ, ਉਸ ਤੋਂ ਬਾਅਦ ਲੁਧਿਆਣਾ ਤੱਕ ਹਰ ਜਗਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਸਵਾਗਤੀ ਚੀਜਾਂ ਵਿੱਚ ਪੰਜਾਬ ਪੁਲਿਸ ਦੇ ਵਿਸ਼ੇਸ਼ ਘੋੜੇ, ਬੈਂਡ, ਗੇਟ ਅਤੇ ਹੋਰਡਿੰਗਜ਼ ਅਤੇ ਹੋਰ ਸ਼ਾਮਿਲ ਹੋਣਗੇ। ਸ਼ਹਿਰ ਲੁਧਿਆਣਾ ਵਿੱਚ ਪਹੁੰਚਣ ‘ਤੇ ਵੇਰਕਾ ਮਿਲਕ ਪਲਾਂਟ ਵਿਖੇ ਸਵਾਗਤ ਅਤੇ ਰਾਤ ਦਾ ਠਹਿਰਾਉ ਹੋਵੇਗਾ। ਜਿੱਥੇ ਕਿ ਦੇਰ ਰਾਤ ਤੱਕ ਸੰਗਤ ਮੂਰਤੀ ਦੇ ਦਰਸ਼ਨ ਕਰ ਸਕੇਗੀ। 24 ਨਵੰਬਰ ਨੂੰ ਇਹ ਯਾਤਰਾ ਜਲੰਧਰ ਲਈ ਰਵਾਨਾ ਹੋ ਜਾਵੇਗੀ।
ਸ੍ਰੀ ਭਗਤ ਨੇ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਯਾਤਰਾ ਦੇ ਸਵਾਗਤ ਲਈ ਹੁੰਮ ਹੁੰਮਾ ਕੇ ਪਹੁੰਚਣ। ਇਸ ਮੀਟਿੰਗ ਵਿੱਚ ਸਾਬਕਾ ਵਿਧਾਇਕ ਸ੍ਰ. ਇੰਦਰ ਇਕਬਾਲ ਸਿੰਘ ਅਟਵਾਲ, ਵਾਲਮੀਕੀ ਭਾਈਚਾਰੇ ਨਾਲ ਸੰਬੰਧਤ ਪ੍ਰਮੁੱਖ ਹਸਤੀਆਂ ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਵਿਜੇ ਦਾਨਵ, ਭਾਰਤੀ ਵਾਲਮੀਕੀ ਧਰਮ ਸਮਾਜ ਦੇ ਰਾਸ਼ਟਰੀ ਮੁੱਖ ਕੋਆਰਡੀਨੇਟਰ ਸ੍ਰੀ ਨਰੇਸ਼ ਧੀਂਗਾਨ, ਸ੍ਰੀ ਲਕਸ਼ਮਣ ਦ੍ਰਾਵਿੜ, ਭਾਵਾਧਸ ਨੇਤਾ ਸ੍ਰੀ ਅਸ਼ਵਨੀ ਸਹੋਤਾ, ਰਾਮਪਾਲ ਧੀਂਗਾਨ, ਰਾਜ ਕੁਮਾਰ ਸਾਥੀ, ਪਿੰਕਾ ਚੰਦੀਲਾ, ਵਿਜੇ ਮਾਨਵ, ਰਵੀ ਸ਼ੇਰਪੁਰ, ਰਾਜ ਕੁਮਾਰ ਸਹੋਤਾ, ਰਵੀ ਭੱਟੀ, ਵਿੱਕੀ ਸਹੋਤਾ ਅਤੇ ਹੋਰ ਨੇ ਵੀ ਸ਼ਿਰਕਤ ਕੀਤੀ। ਸ੍ਰੀ ਭਗਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਯਾਤਰਾ ਦੀ ਸਫ਼ਲਤਾ ਲਈ ਹਰ ਸੰਭਵ ਯਤਨ ਕਰਨ।
Related posts
Click to comment