Featured India National News Political Punjab Punjabi

ਐਸ.ਏ.ਐਸ.ਨਗਰ ਦੀ ਸੁੰਦਰਤਾ ਦੇ ਨਾਲ-ਨਾਲ ਜ਼ਿਲੇ ਦੇ ਪਿੰਡਾਂ ਦੀ ਸੁਦੰਰਤਾ ਵੱਲ ਵੀ ਦਿੱਤਾ ਜਾ ਰਿਹਾ ਵਿਸ਼ੇਸ਼ ਧਿਆਨ : ਮੇਅਰ

ਸੋਹਾਣਾ ਵਿਖੇ ਨਵੀਆਂ ਐਲ.ਈ.ਡੀ ਸਟਰੀਟ ਲਾਈਟਾਂ ਦਾ ਕੀਤਾ ਉਦਘਾਟਨ
ਪਹਿਲੇ ਪੜਾਅ ਤਹਿਤ ੬੩੬ ਸਟਰੀਟ ਲਾਈਟਾਂ ਕੀਤੀਆਂ ਚਾਲੂ

ਐਸ.ਏ.ਐਸ.ਨਗਰ , ੧੯ ਦਸੰਬਰ (ਧਰਮਵੀਰ ਨਾਗਪਾਲ) ਐਸ.ਏ.ਐਸ.ਨਗਰ  ਦੀ ਸੁੰਦਰਤਾ ਦੇ ਨਾਲ-ਨਾਲ ਜ਼ਿਲੇ ਦੇ ਪਿੰਡਾਂ ਦੀ ਸੁੰਦਰਤਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ । ਜਿਥੇ ਐਸ.ਏ.ਐਸ.ਨਗਰ ਵਿਖੇ ਏਅਰ ਪੋਰਟ ਸਮੇਤ ਹੋਰ ਵਿਕਾਸ ਕਾਰਜਾਂ ‘ਤੇ ਕਰੋੜਾਂ ਰੁਪਏ ਖਰਚ ਕਰਕੇ ਇਸ  ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਗਿਆ ਹੈ ਉਥੇ ਹੀ ਜ਼ਿਲੇ ਦੇ ਪਿੰਡਾਂ ਦੇ ਵਿਕਾਸ ਅਤੇ ਸੁਦੰਰਤਾ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀਂ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਦੇ  ਮੇਅਰ ਸ੍ਰ: ਕੁਲਵੰਤ ਸਿੰਘ ਨੇ ਸੋਹਾਣਾ ਵਿਖੇ ਨਵੀਆਂ ਐਲ.ਈ.ਡੀ ਸਟਰੀਟ ਲਾਈਟਾਂ ਦਾ ਉਦਘਾਟਨ ਕਰਨ ਉਪਰੰਤ ਕੀਤਾ।
ਉਨਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੇ ਪੜਾਅ ਤਹਿਤ ਸੋਹਾਣਾ ਵਿਖੇ ੦੭ ਲੱਖ ਰੁਪਏ ਦੀ ਲਾਗਤ ਨਾਲ ੬੩੬ ਸਟਰੀਟ ਲਾਈਟਾਂ ਚਾਲੂ ਕੀਤੀਆਂ ਗਈਆਂ ਹਨ। ਇਸ ਦੇ ਨਾਲ-ਨਾਲ ਜ਼ਿਲੇ ਦੇ ਹੋਰ ਪਿੰਡਾਂ ਲਈ ਵੀ ਸੜਕਾਂ, ਸਕੂਲਾਂ , ਕੰਮਿਊਨਿਟੀ ਸੈਂਟਰਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸੋਹਾਣਾ ਦੇ ਵਿਕਾਸ ਕਾਰਜਾਂ ਲਈ ੦੧ ਕਰੋੜ ਰੁਪਏ ਪਾਸ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ  ਪਿੰਡ ਕੁੰਭੜਾ ਵਿਖੇ ੨ ਕਰੋੜ ਰੁਪਏ ਦੀ ਲਾਗਤ ਨਾਲ ਵਾਟਰਸਪਲਾਈ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ੦੧ ਕਰੋੜ ਰੁਪਏ ਦੀ ਲਾਗਤ ਨਾਲ ਇਸ ਪਿੰਡ ਦੀ ਫਿਰਨੀ ਅਤੇ ੧੫ ਲੱਖ ਰੁਪਏ ਨਾਲ ਸਕੂਲ ਦੀ ਇਮਾਰਤ ਬਣਾਈ ਜਾ ਰਹੀ ਹੈ।  ਉਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਪਿੰਡ ਦੀ ਸਾਫ਼ ਸਫਾਈ ਵੱਲ ਵਿਸ਼ੇਸ ਧਿਆਨ ਦੇਣ । ਉਨਾਂ ਕਿਹਾ ਕਿ ਅਗਲੇ ੩-੪ ਸਾਲਾਂ ਵਿੱਚ ਜ਼ਿਲੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਖਰਚ ਕਰਕੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਉਨਾਂ ਪਿੰਡ ਸੋਹਾਣਾ ਵਿਖੇ ਕੰਮਿਊਨਿਟੀ ਸੈਂਟਰ ਵੀ ਬਣਾਉਣ ਦਾ ਐਲਾਨ ਕੀਤਾ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੇਸ ਧੀਮਾਨ, ਐਸ.ਸੀ ਨਗਰ ਨਿਗਮ ਸ੍ਰੀ ਨਰੇਸ ਬੱਤਾ, ਕਾਰਜਕਾਰੀ ਇੰਜੀ: ਸ੍ਰੀ ਮੁਕੇਸ ਗਰਗ, ਸ੍ਰੀ ਅਸ਼ਵਨੀ ਸੰਭਾਲਕੀ, ਐਮ.ਸੀ ਪਰਮਿੰਦਰ ਸਿੰਘ ਸੋਹਾਣਾ, ਸ੍ਰੀ ਫੁਲਰਾਜ, ਸ੍ਰੀ ਆਰ.ਪੀ. ਸ਼ਰਮਾ, ਸ੍ਰ: ਜਸਪਾਲ ਸਿੰਘ ਮਟੌਰ, ਸ੍ਰੀ ਰਵਿੰਦਰ ਸਿੰਘ ਕੁੰਭੜਾ, ਸ੍ਰੀਮਤੀ ਗੁਰਮੀਤ ਕੌਰ, ਸ੍ਰ: ਸਰਬਜੀਤ ਸਿੰਘ, ਸ੍ਰ: ਅਜੀਤ ਸਿੰਘ ਸੋਹਾਣਾ, ਸ੍ਰ: ਸੁਰਿੰਦਰ ਸਿੰਘ, ਸ੍ਰੀਮਤੀ ਕਮਲਜੀਤ ਕੌਰ  ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

Related posts

ਸਰਕਾਰੀ ਮਿਡਲ ਸਕੂਲ ਰਟੋਲਾ ਤੋਂ ਸਟੇਟ ਪੱਧਰੀ ”ਪੰਛੀ ਪਿਆਰੇ” ਮੁਹਿੰਮ 2017 ਹੋਈ ਸੁਰੂ

INP1012

ਵੇਲਾ ਆਣ ਢੁੱਕਾ ਹੈ ਇਹ ਸੁਆਲ ਕਰਨ ਦਾ ਕਿ

INP1012

ਨਰਸਿੰਗ ਸਟਾਫ ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਹਾਈਵੇਅ ਤੇ ਲਾਇਆ ਜਾਮ

INP1012

Leave a Comment