Featured International News Political Punjab Punjabi

ਕੈਪਟਨ ਸਾਹਿਬ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਅੁਹਦੇ ਦਾ ਦਾਅਵੇਦਾਰ ਐਲਾਲਣਾ ਸਮੇ ਦੀ ਮੰਗ- ਸ੍ਰ ਹਰਭਜਨ ਸਿੰਘ ਤੱਤਲਾ (ਡੈਨਮਾਰਕ)

    ਓਸਲੋ (ਰੁਪਿੰਦਰ ਢਿੱਲੋ ਮੋਗਾ) ਇੰਡੀਅਨ ਓਵਰਸੀਜ ਕਾਗਰਸ ਡੈਨਮਾਰਕ ਦੇ ਪ੍ਰਧਾਨ ਸ੍ਰ ਹਰਭਜਨ ਸਿੰਘ ਤੱਤਲੇ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਕਾਗਰਸ ਲੀਡਰਸਿਪ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਧੀ ਜੀ ਅਤੇ ਕੇਦਰੀ ਲੀਡਰਸ਼ਿਪ ਨੂੰ ਸਮੇ ਦੀ ਨਜਾਕਤ ਨੂੰ ਸਮਝਦਿਆ  ਆਉਣ ਵਾਲੀਆ ਵਿਧਾਨ ਸਭਾ ਚੋਣਾ ਚ  ਕਾਗਰਸ ਪਾਰਟੀ ਦੀ ਬਹੁਮਤ ਜਿੱਤ ਲਈ ਕੈਪਟਨ ਅਮਰਿੰਦਰ ਸਿੰਘ ਜੀ ਚੋਣਾ ਮਗਰੋ  ਇੱਕੋ ਇੱਕ  ਦਾਅਵੇਦਾਰ  ਐਲਾਨਣਾ ਅਤਿ ਜਰੂਰੀ ਹੈ,ਤਾਕਿ ਪੰਜਾਬ ਚ ਕਾਗਰਸ ਪਾਰਟੀ ਦੀ ਲੋਕਪ੍ਰਿਯਤਾ ਜਿਆਦਾ ਕਾਇਮ ਕੀਤੀ ਜਾਵੇ ਅਤੇ ਇਸ ਐਲਾਨ ਲਈ  ਕੇਦਰੀ ਕਾਗਰਸ ਲੀਡਰਸਿਪ ਨੂੰ ਦੇਰੀ ਨਹੀ ਕਰਨੀ ਚਾਹਿਦੀ।ਕੈਪਟਨ ਸਾਹਿਬ ਦੀ  ਪੰਜਾਬ ਪ੍ਰਤੀ ਚੰਗੀ  ਸੋਚ  ਅਤੇ ਹਰ ਵਰਗ ਲਈ ਖੁਸ਼ਹਾਲੀ ਵਾਲੀ  ਸੋਚ  ਪੰਜਾਬ  ਨੂੰ  ਦੁਬਾਰਾ ਤੱਰਕੀ  ਵਲ ਲੈ  ਜਾਵੇਗੀ। ਸ੍ਰ  ਤੱਤਲਾ ਨੇ  ਦੱਸਿਆ ਡੈਨਮਾਰਕ ਵੱਲੋ ਵਿਧਾਨ ਸਭਾ ਚੋਣਾ ਪੰਜਾਬ ਨੂੰ ਮੁੱਖ ਰੱਖਦਿਆ ਡੈਨਮਾਰਕ ਇਕਾਈ  ਵੱਲੋ ਮੀਟਿੰਗ ਕੀਤੀ ਗਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਡੈਨਮਾਰਕ ਇਕਾਈ ਦੇ ਮੈਬਰ  ਚੋਣਾ ਦੋਰਾਨ ਆਪਣੇ ਆਪਣੇ ਇਲਾਕਿਆ ਚ ਆਪਣੇ ਰਿਸਤੇਦਾਰ ਦੋਸਤ ਮਿੱਤਰਾ  ਦੇ ਸਹਿਯੋਗ ਨਾਲ ਕਾਗਰਸ ਉਮੀਦਵਾਰਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਗਏ। ਮੀਟਿੰਗ ਚ ਸ੍ਰ ਹਰਭਜਨ ਸਿੰਘ ਤੱਤਲਾ ਤੋ ਇਲਾਵਾ ਸ੍ਰ ਮਨਜੀਤ ਸਿੰਘ ਸਹੋਤਾ ਮੀਤ ਪ੍ਰਧਾਨ, ਹਰਦੀਪ ਸਿੰਘ ਸਿੱਧੂ,ਦਲਜੀਤ ਸਿੰਘ ਰੀਹਿਲ,ਰੇਸ਼ਮ ਲਾਲ ਭਰੋਲੀ, ਮਨਪ੍ਰੀਤ ਸ਼ਰਮਾ, ਜਸਵੰਤ ਸਿੰਘ ਖੰਗੂੜਾ, ਦਲਵਿੰਦਰ ਸਿੰਘ ਭੱਠਲ, ਬਲਵਿੰਦਰ ਸਿੰਘ ਸਿੱਧੂ ਤੇ ਦੂਸਰੇ ਕਈ ਹੋਰ ਮੈਬਰ ਹਾਜ਼ਿਰ ਸਨ।

Related posts

ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ-ਢਿੱਲੋਂ

INP1012

ਡੰਗ ਅਤੇ ਚੋਭਾਂ/ਗੁਰਮੀਤ ਪਲਾਹੀ

INP1012

ਪੰਜਾਬ ਦੇ ੫ ਜ਼ਿਲ੍ਹਿਆਂ ਲਈ ਫੌਜ ਦੀ ਭਰਤੀ ਆਰੰਭ

INP1012

Leave a Comment