Featured India National News Punjab Punjabi Social

ਮਾਲੇਰਕੋਟਲਾ ਬੀ.ਐਸ.ਐਨ.ਐਲ ਵਾਈਮੈਕਸ ਸੇਵਾ ਤੋਂ ਉਪਭੋਗਤਾ ਬੂਰੀ ਤਰ੍ਹਾਂ ਦੂਖੀ

ਮੋਦੀ ਜੀ ਦੇ ਈ-ਕੈਸ਼ ਦੇ ਚਲਦਿਆਂ ਪਿਛਲੇ ੧੪ ਦਿਨਾਂ ਤੋਂ ਵਾਈਮੈਕਸ ਇੰਟਰਨੈਟ ਸੇਵਾ ਬੰਦ
ਮਾਲੇਰਕੋਟਲਾ, ੨੧ ਦਸੰਬਰ (ਪਟ) ਸੈਂਟਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਈ-ਕਮਰਸ ਮੋਬਾਈਲ ਸੇਵਾਵਾਂ ਜਿਥੇ ਲਗਦਾ ਹੈ ਕਿ ਸਿਰਫ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਲਈ ਬਣਾਈਆਂ ਗਈਆਂ ਹਨ ਉਥੇ ਹੀ ਸਰਕਾਰ ਵੱਲੋਂ ਚਲਈ ਜਾ ਰਹੀ ਭਾਰਤ ਦੀ ਸਭ ਤੋਂ ਵੱਡੀ ਸੰਚਾਰ ਸੰਸਥਾ ਬੀ.ਐਸ.ਐਨ.ਐਲ ਵੱਲੋਂ ਚਲਾਈਆਂ ਜਾ ਰਹੀਆਂ ਇੰਟਰਨੈਟ ਸੇਵਾਵਾਂ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਈਤਾ ਜਿਵੇਂ ਬਰੋਡਬੈਂਡ, ਵਾਈਮੈਕਸ ਆਦਿ ਦਾ ਸਹੀ ਤੋਰ ਤੇ ਨਾ ਚਲਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਥਾਨਕ ਮਾਲੇਰਕਟਲਾ ਦੇ ਬੀ.ਐਸ.ਐਨ.ਐਲ ਵਾਈਮੈਕਸ ਉਪਭੋਗਤਾਵਾਂ ਨੇ ਬੀ.ਐਸ.ਐਨ.ਐਲ ਵੱਲੋਂ ਵਾਈਮੈਕਸ ਸੇਵਾ ਦਾ ਲਗਾਤਾਰ ਪਿਛਲੇ ੧੪ ਦਿਨਾਂ ਤੋਂ ਸ਼ਹਿਰ ਦੀ ਖਾਸ ਸਾਈਟ ਦੇ ਨਾ ਚਲਣ ਕਾਰਨ ਹੋ ਰਹੀ ਪ੍ਰੇਸ਼ਾਨੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਬੀ.ਐਸ.ਐਨ. ਐਲ ਵਾਈਮੈਕਸ ਇੰਟਰਨੈਟ ਸੇਵਾ ਨੂੰ ਮਾਲੇਰਕੋਟਲਾ ਦੇ ਬੀ.ਐਸ.ਐਨ.ਐਲ. ਅਧਿਕਾਰੀ ਪੂਰਨ ਰੂਪ ਵਿੱਚ ਚਲਾਉਣ ਵਿੱਚ ਅਸਫਲ ਰਹੇ ਹਨ ਜਦੋਂ ਕਿ ਉਹਨਾਂ ਨੂੰ ਹਰ ਮਹੀਨੇ ਅਪਣੀਆਂ ਮੰਗਾ ਮੰਗਵਾਉਣ ਲਈ ਧਰਨਾ ਲਗਾਉਂਦੇ ਦੇਖਿਆਂ ਜਾਂਦਾ ਹੈ। ਬੀ.ਐਸ.ਐਨ ਐਲ. ਵਾਈਮੈਕਸ ਉਪਭੋਗਤਾ ਮੁਹੰਮਦ ਫਾਰੂਕ ਨੇ ਕਿਹਾ ਕਿ ਅਸੀਂ ਬੀ.ਐਸ. ਐਨ.ਐਲ. ਉਚ ਅਧੀਕਾਰੀਆਂ ਤੋਂ ਜਾਣਨਾ ਚਾਹੁੰਦੇ ਹਾਂ ਕਿ ਜੇਕਰ ਮਾਲੇਰਕਟਲਾ ਬੀ.ਐਸ.ਐਨ.ਐਲ. ਅਧੀਕਾਰੀ ਇਸ ਸੇਵਾ ਨੂੰ ਸੰਪੂਰਨ ਰੂਪ ਵਿੱਚ ਨਹੀਂ ਚਲਾ ਸਕਦੇ ਤਾਂ ਇਸ ਨੂੰ ਮੂਕੰਮਲ ਬੰਦ ਕਿਉਂ ਨਹੀ ਕਰ ਦਿੰਦੇ। ਅਸੀਂ ਇਸ ਸੇਵਾ ਨੂੰ ਮਹੀਨੇ ਵਿੱਚ ਮਸਾ ਕੁ ੧੫-੨੦ ਦਿਨ ਚਲਾਉਂਦੇ ਹਾਂ ਅਤੇ ਬਾਕੀ ਦਿਨ ਇਹ ਸੇਵਾ ਬੰਦ ਰਹਿੰਦੀ ਹੈ ਜਿਸ ਦਾ ਸਾਡੇ ਕੋਲੋਂ ਬਿਲ ਹਮੇਸ਼ਾਂ ਪੁਰਾ ਲਿਆ ਜਾਂਦਾ ਹੈ। ਜਦੋਂ ਬੀ.ਐਸ.ਐਨ.ਐਲ ਦੇ ਉਚ ਅਧੀਕਾਰੀਆਂ ਕੋਲੋਂ ੧੦ ਦਿਨ ਪਹਿਲਾਂ ਇਸ ਬਾਰੇ ਪੜਤਾਲ ਕੀਤੀ ਗਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਸ ਸਮੱਸਿਆ ਨੂੰ ਠੀਕ ਕਰਨ ਲਈ ਬਾਹਰ ਤੋਂ ਟੀਮ ਬੁਲਾਈ ਜਾ ਰਹੀ ਹੈ, ਅਤੇ ਜਦੋਂ ਦੁਬਾਰਾ ਅੱਜ ਪੜਤਾਲ ਕੀਤੀ ਗਈ ਫਿਰ ਇਹ ਹੀ ਕਿਹਾ ਗਿਆ। ਉਪਭੋਗਤਾ ਜਾਨਣਾ ਚਹੁੰਦੇ ਹਨ ਕਿ ਅਜਿਹੇ ਕਿਸ ਹੋਰ ਦੇਸ਼ ਦੀ ਬਾਹਰ ਤੋਂ ਟੀਮ ਆਣੀ ਹੈ ਜੋ ਅਜੇ ਤੱਕ ਪਹੂੰਚੀ ਨਹੀਂ। ਉਪਭੋਗਤਾਵਾਂ ਨੇ ਮੰਗ ਕੀਤੀ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਸਰਵਿਸ ਦੇ ਸਹੀ ਨਾ ਚੱਲਣ ਦੇ ਬਾਵਜੂਦ ਵੀ ਲਏ ਜਾ ਰਹੇ ਸਾਡੇ ਬਿੱਲਾਂ ਦਾ ਸਾਨੂੰ ਭੁਗਤਾਨ (ਮੁਆਵਜ਼ਾ) ਦਿੱਤਾ ਜਾਵੇ।

Related posts

ਵਕਤ-ਟਪਾਊ ਸਿਹਤ ਅਤੇ ਸਿੱਖਿਆ ਯੋਜਨਾਵਾਂ—ਗੁਰਮੀਤ ਸਿੰਘ ਪਲਾਹੀ

INP1012

ਉੱਚ ਅਧਿਕਾਰੀ ਵਿਕਾਸ ਕਾਰਜਾਂ ਦੀ ਖੁਦ ਕਰਨ ਨਿਗਰਾਨੀ-ਡਿਪਟੀ ਕਮਿਸ਼ਨਰ

INP1012

ਪੰਜਾਬ ਉਰਦੂ ਅਕੈਡਮੀ ਵੱਲੋਂ “ਇੱਕ ਸ਼ਾਮ ਸੂਫੀਆਨਾ ਕਲਾਮ ਦੇ ਨਾਮ” ਸਾਹਿਤਕ ਸਮਾਗਮ ਆਯੋਜਿਤ

INP1012

Leave a Comment