Featured India National News Punjab Punjabi

ਚੋਰੀ ਦੇ ਮੋਟਰਸਾਇਕਲ ਸਮੇਤ ਇੱਕ ਵਿਆਕਤੀ ਕਾਬੂ

ਮਾਲੇਰਕੋਟਲਾ, ੨੨ ਦਸੰਬਰ (ਹਰਮਿੰਦਰ ਸਿੰਘ ਭੱਟ) ਮਾਲੇਰਕੋਟਲਾ ਪੁਲਿਸ ਥਾਣਾ ਸਿਟੀ-੨ ਦੇ ਐਸ.ਐਚ.ਓ. ਕਮਲਜੀਤ ਸਿੰਘ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸ.ਪ੍ਰਿਤਪਾਲ ਸਿੰਘ ਥਿੰਦ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਕਸੇ ਗਏ ਤਹਿਤ ਪੁਲਿਸ ਨੇ ਇੱਕ ਮੋਟਰਸਾਇਕਲ ਚੋਰ ਨੂੰ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁੱਖੀ ਕਮਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ. ਕਸ਼ਮੀਰ ਸਿੰਘ ਨੇ ਮਿਲੀ ਗੁਪਤ ਸੂਚਨਾਂ ਦੇ ਅਧਾਰ ‘ਤੇ ਪੁਲਿਸ ਪਾਰਟੀ ਸਮੇਤ ਸਥਾਨਕ ਕੂਟੀ ਰੋਡ ‘ਤੇ ਕੀਤੀ ਨਾਕਾਬੰਦੀ ਦੌਰਾਨ ਵਹੀਕਲਾਂ ਦੀ ਚੈਕਿੰਗ ਕਰਦੇ ਸਮੇਂ ਇੱਕ ਮੋਟਰਸਾਇਕਲ ਚਾਲਕ ਵਿਆਕਤੀ ਮੱਖਣ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਨੌਧਰਾਣੀ ਨੂੰ ਕਾਬੂ ਕੀਤਾ। ਜਦੋਂ ਇਸ ਵਿਆਕਤੀ ਦੇ ਕਬਜ਼ੇ ਵਿਚਲੇ ਮੋਟਰਸਾਇਕਲ ਦੇ ਕਾਗਜ਼ ਚੈਕ ਕੀਤੇ ਗਏ ਤਾਂ ਮੋਟਰਸਾਇਕਲ ‘ਤੇ ਲੱਗੀ ਨੰਬਰ ਪਲੇਟ ਜਾਅਲੀ ਪਾਈ ਗਈ। ਸ਼ੱਕ ਪੈਣ ‘ਤੇ ਪੁਲਿਸ ਪਾਰਟੀ ਨੇ ਜਦੋਂ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸਨੇ ਮੰਨਿਆਂ ਕਿ ਇਹ ਸਪਲੈਂਡਰ ਪਰੋ ਮੋਟਰਸਾਇਕਲ ਉਸ ਨੇ ਕੁਝ ਦਿਨ ਪਹਿਲਾਂ ਹੀ ਸਰਕਾਰੀ ਹਸਪਤਾਲ ਮਾਲੇਰਕੋਟਲਾ ਦੇ ਬਾਹਰੋਂ ਚੋਰੀ ਕੀਤਾ ਸੀ। ਪੁਲਿਸ ਨੇ ਕਾਬੂ ਕੀਤੇ ਦੋਸ਼ੀ ਮੱਖਣ ਸਿੰਘ ਦੇ ਖਿਲਾਫ ਚੋਰੀ ਦੀ ਧਾਰਾ ੩੭੯, ੪੧੧, ੪੮੩ ਆਈ.ਪੀ.ਸੀ. ਅਧੀਨ ਮੁਕੱਦਮਾ ਨੰਬਰ ੮੪ ਦਰਜ ਕਰਕੇ ਮਾਨਯੋਗ ਮਾਲੇਰਕੋਟਲਾ ਅਦਾਲਤ ਵਿਚ ਪੇਸ਼ ਕੀਤਾ। ਇਸ ਮੌਕੇ ਏ.ਐਸ.ਆਈ. ਕਸ਼ਮੀਰ ਸਿੰਘ ਅਤੇ ਥਾਣੇਦਾਰ ਮੇਜਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਪਾਰਟੀ ਵੀ ਹਾਜ਼ਰ ਸੀ।

Related posts

ਗੋਸ਼ਾ ਬਣੇ ਢੰਢਾਰੀ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ

INP1012

ਬਾਲ ਅਵਸਥਾ ‘ਚ ਮਹਾਰਾਜਾ ਦਲੀਪ ਸਿੰਘ ਤੋਂ ਹਾਸਿਲ ਕੀਤਾ ਕੋਹਿਨੂਰ ਲੁੱਟ ਦੇ ਬਰਾਬਰ ਹੀ ਹੈ- ਮਹਾਰਾਜਾ ਦਲੀਪ ਸਿੰਘ ਟਰੱਸਟ

INP1012

ਪੰਜਾਬ ਦਾ ਭਖ ਰਿਹਾ ਚੋਣ ਦੰਗਲ ਅਤੇ ਆਪ ਨੂੰ ਕੁਝ ਸਵਾਲ—ਗੁਰਮੀਤ ਸਿੰਘ ਪਲਾਹੀ

INP1012

Leave a Comment