Featured India National News Political Punjab Punjabi

ਵਿਧਾਨ ਸਭਾ ਚੋਣਾਂ ‘ਚ ਘਟਗਿਣਤੀ ਸਮੁਦਾਏ ਨਿਰਣਾਯਕ ਭੂਮਿਕਾ ਨਿਭਾਉਣਗੇਂ

*ਅਹਿਰਾਰ ਪਾਰਟੀ ਦੇ 87ਵੇਂ ਸਥਾਪਨਾ ਦਿਵਸ ‘ਤੇ ਸ਼ਾਹੀ ਇਮਾਮ ਪੰਜਾਬ ਦਾ ਐਲਾਨ

   ਲੁਧਿਆਣਾ 29 ਦਸੰਬਰ (ਸਤ ਪਾਲ ਸੋਨੀ) ਭਾਰਤ ਦੇ ਸੁਤੰਤਰਤਾ ਸੰਗਰਾਮ ‘ਚ ਵੱਧ ਚੜ ਕੇ ਸ਼ਹਾਦਤਾਂ ਦੇਣ ਵਾਲੀ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ 87ਵੇਂ ਸਥਾਪਨਾ ਦਿਵਸ ਮੌਕੇ ‘ਤੇ  ਅੱਜ ਇੱਥੇ ਜਾਮਾ ਮਸਜਿਦ ਲੁਧਿਆਣਾ ਵਿਖੇ ਪਾਰਟੀ ਦੇ ਜਰਨਲ ਸਕੱਤਰ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਝੰਡਾ ਫਹਿਰਾ ਕੇ ਸਥਾਪਨਾ ਦਿਵਸ ਦੇ ਸਮਾਰੋਮ ਦਾ ਆਰੰਭ ਕੀਤਾ। ਇਸ ਮੌਕੇ ‘ਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਪਾਰਟੀ ਦੀ ਸਥਾਪਨਾ ਭਾਰਤ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਰਈਸ ਉਲ ਅਹਿਰਾਰ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ, ਸੈਯਦ ਉਲ ਅਹਿਰਾਰ, ਸੈਯਦ ਅਤਾਉਲੱਾਹ ਸ਼ਾਹ ਬੁਖਾਰੀ, ਚੌਧਰੀ ਅਫ਼ਜਲ ਹਕ ਨੇ 29 ਦਸੰਬਰ 1929 ਈ. ਨੂੰ ਲਾਹੌਰ ਦੇ ਹਬੀਬ ਹਾਲ ‘ਚ ਕੀਤੀ ਸੀ। ਅਹਿਰਾਰ ਪਾਰਟੀ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਕਿ ਅਸੀਂ ਦੇਸ਼ ਵਿਚ ਉਸ ਸਮੇਂ ਮੌਜੂਦ ਜਾਲਿਮ ਅੰਗਰੇਜ਼ ਸਰਕਾਰ ਨੂੰ ਦੇਸ਼ ਤੋਂ ਉਖਾੜ ਫੇਂਕੇਂ ਅਤੇ ਅਹਿਰਾਰ ਪਾਰਟੀ ਦੇ ਵਰਕਰਾਂ ਨੇ ਆਪਣੇ ਇਸ ਫਰਜ਼ ਨੂੰ ਚੰਗੀ ਤਰਾਂ ਨਿਭਾਇਆ। ਇਕ-ਦੋ ਨਹੀਂ ਬਲਕਿ ਹਜ਼ਾਰਾਂ ਅਹਿਰਾਰੀ ਵਰਕਰਾਂ ਨੇ ਜੰਗ-ਏ-ਆਜ਼ਾਦੀ ‘ਚ ਜੇਲੇਂ ਕੱਟੀਆਂ ਹਨ। ਸ਼ਾਹੀ ਇਮਾਮ ਨੇ ਕਿਹ ਕਿ ਜੇਕਰ ਅੱਜ ਵੀ ਜ਼ਰੂਰਤ ਪਈ ਤਾਂ ਅਸੀਂ ਦੇਸ਼ ਦੀ ਸੁਰਖਿਆ ਲਈ ਖੂਨ ਦਾ ਆਖਰੀ ਕਤਰਾ ਵੀ ਬਹਾ ਦੇਵਾਂਗੇ। ਉਨਾਂ ਕਿਹਾ ਕਿ ਅਹਿਰਾਰ ਕਿਸੇ ਇਤਿਹਾਸਕਾਰ ਦੀ ਮੁਹਤਾਜ ਨਹੀਂ ਹੈ, ਅਸੀਂ ਆਪਣਾ ਇਤਿਹਾਸ ਆਪਣੇ ਖੂਨ ਨਾਲ ਲਿਖਦੇ ਹਾਂ। ਉਨਾਂ ਕਿਹਾ ਕਿ ਅੱਜ ਵੀ ਅਹਿਰਾਰੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰ ਰਹੇ ਹਨ। ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਕਿਹਾ ਕਿ ਅੰਗਰੇਜ਼ ਤਾਂ ਭਾਰਤ ਛੱਡ ਗਏ, ਲੇਕਿਨ ਉਸਦੇ ਕਈ ‘ਟੋਢੀ’ ਅੱਜ ਵੀ ਦੇਸ਼ ਵਿਚ ਮੌਜੂਦ ਹਨ, ਜਿਨਾਂ ਨੂੰ ਅਸੀਂ ਬੇਨਕਾਬ ਕਰਦੇ ਰਹਾਂਗੇ। ਇਸ ਮੌਕੇ ‘ਤੇ ਪੈਗੰਬਰੇ ਇਸਲਾਮ ਹਜ਼ਰਤ ਮੁਹੱਮਦ ਸੱਲਲਾਹੁਅਲੈਹੀ ਵਸੱਲਮ ਦੀ ਜੀਵਨੀ ‘ਤੇ ਰੌਸ਼ਨੀ ਪਾਉਂਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਪਿਆਰੇ ਨਬੀ ਨੇ ਇੰਸਾਨੀਅਤ ਨੂੰ ਗੁਲਾਮੀ ਤੋਂ ਆਜ਼ਾਦੀ ਦਿਲਾਅ ਕੇ ਦੁਨੀਆ ਭਰ ਦੇ ਇੰਸਾਨਾਂ ਨੂੰ ਬਰਾਬਰੀ ਦਾ ਦਰਜ਼ਾ ਦਿੱਤਾ। ਉਨਾ ਕਿਹਾ ਕਿ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਹਰ ਖ਼ਾਸ ਅਤੇ ਆਮ ਤੱਕ ਪੈਗੰਬਰੇ ਇਸਲਾਮ ਹਜ਼ਰਤ ਮੁਹੱਮਦ ਸੱਲਲਾਹੁਅਲੈਹੀ ਵਸੱਲਮ ਦਾ ਪੈਗਾਮ ਪਹੁੰਚਾਇਆ ਜਾਏ ਤਾਂ ਜੋ ਆਪਸ ਦੀਆਂ ਨਫ਼ਰਤਾਂ, ਮੁਹੱਬਤਾਂ ‘ਚ ਬਦਲ ਜਾਣ। ਪੰਜਾਬ ਵਿਧਾਨਸਭਾ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਪ੍ਰਸ਼ਨ ਪੁੱਛਣ ‘ਤੇ ਉੱਤਰ ਦਿੰਦੇਆਂ ਸ਼ਾਹੀ ਇਮਾਮ ਨੇ ਕਿਹਾ ਕਿ ਪ੍ਰਦੇਸ਼ ਦਾ ਘੱਟਗਿਣਤੀ ਸਮੁਦਾਏ ਚੋਣਾਂ ਵਿੱਚ ਨਿਰਣਾਯਕ ਭੂਮਿਕਾ ਨਿਭਾਏਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇੱਕ ਚੰਗੀ ਸਰਕਾਰ ਚੁਨਣ ਲਈ ਮੁਸਲਮਾਨ ਅਪਣਾ ਫਰਜ਼ ਨਿਭਾਉਣਗੇਂ। ਇਸ ਮੌਕੇ ‘ਤੇ ਕਾਰੀ ਮੋਹਤਰਮ,ਮੁਹੰਮਦ ਸ਼ਾਹਨਵਾਜ, ਅਕਰਮ ਅਲੀ, ਮੁਹੱਮਦ ਸਰਫਰਾਜ, ਮੁਫ਼ਤੀ ਜਮਾਲੁਦੀਨ, ਗੁਲਾਮ ਹੈਸਨ ਕੈਸਰ, ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੱਮਦ ਮੁਸਤਕੀਮ ਅਹਿਰਾਰੀ ਹਾਜ਼ਿਰ ਸਨ।

Related posts

ਬਹੁਜਨ ਮੁਕਤੀ ਪਾਰਟੀ ਨੇ ਹਲਕਾ ਮਹਿਲ ਕਲਾਂ ਤੋਂ ਗਾਇਕ ਸਰਬਜੀਤ ਛੱਲਾ ਨੂੰ ਉਮੀਦਵਾਰ ਐਲਾਨਿਆ

INP1012

ਮਾਮਲਾ ਬਸਪਾ ਮੁੱਖੀ ਨੂੰ ਭਾਜਪਾ ਆਗੂ ਵੱਲੋਂ ਅਪਸ਼ਬਦ ਬੋਲਣ ਦਾ

INP1012

ਖੁਰਾਕ ਵਸਤਾਂ ਦੀਆਂ ਕੀਮਤਾਂ ਘਟਾਉਣ ਅਤੇ ਸਥਿਰਤਾ ਬਣਾਈ ਰੱਖਣ ਲਈ ਯਤਨ ਜਾਰੀ-ਰਾਮ ਵਿਲਾਸ ਪਾਸਵਾਨ

INP1012

Leave a Comment