Featured India National News Punjab Punjabi Social

ਜਿਲੇ ‘ਚ ਜਾਨਵਰਾਂ ਦੇ ਇਲਾਜ਼ ਲਈ ਸੂਬੇ ਦੀ ਦੂਜੀ ਐਂਬੂਲੈਂਸ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

• ਮੈਂਬਰ ਪਾਰਲੀਮੈਂਟ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਾਂਝੇ ਤੌਰ ‘ਤੇ ਵਿਖਾਈ ਝੰਡੀ,ਜਖ਼ਮੀ ਜਾਨਵਰਾਂ ਦੇ ਇਲਾਜ਼ ਲਈ ਸਾਬਤ ਹੋਵੇਗੀ ਵਰਦਾਨ
ਲੁਧਿਆਣਾ, 30 ਦਸੰਬਰ (ਸਤ ਪਾਲ ਸੋਨੀ) ਅੱਜ ਇੱਥੇ ਮਿੰਨੀ ਸਕੱਤਰੇਤ ਵਿਖੇ ਜਾਨਵਰਾਂ ਦੇ ਇਲਾਜ਼ ਲਈ ਹਸਪਤਾਲ ਲੈ ਕੇ ਜਾਣ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਲਈ ਐਂਬੂਲੈਂਸ ਨੂੰ ਮੈਂਬਰ ਪਾਰਲੀਮੈਂਟ ਸ੍ਰੀ ਰਵਨੀਤ ਸਿੰਘ ਬਿੱਟੂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਪਨੀਤ ਰਿਆਤ ਨੇ ਸਾਂਝੇ ਤੌਰ ‘ਤੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਸ੍ਰੀ ਰਵਨੀਤ ਬਿੱਟੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੁਧਿਆਣਾ ਪੰਜਾਬ ਦਾ ਦੂਜਾ ਜ਼ਿਲਾ ਹੈ ਜਿਸ ਵਿੱਚ ਜਖ਼ਮੀ ਜਾਂ ਬਿਮਾਰ ਜਾਨਵਰਾਂ ਦੇ ਇਲਾਜ਼ ਲਈ ਐਂਬੂਲੈਂਸ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਐਂਬੂਲੈਂਸ ਦੀ ਖਰੀਦ ਕਰਨ ਲਈ ਐਮ.ਪੀ. ਲੈਂਡ ਕੋਟੇ ਵਿੱਚੋ ਫੰਡ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਐਂਬੂਲੈਂਸ ਪਸ਼ੂ-ਪਾਲਣ ਵਿਭਾਗ ਨੂੰ ਸੌਂਪੀ ਗਈ ਹੈ ਇਸ ਵਿਭਾਗ ਤੋਂ ਕੋਈ ਵੀ ਜਰੂਰਤ ਸਮੇਂ ਸਹਾਇਤਾ ਲੈ ਸਕਦਾ ਹੈ। ਉਹਨਾਂ ਦੱਸਿਆ ਕਿ ਹੁਣ ਜਖ਼ਮੀ ਜਾਂ ਬਿਮਾਰ ਜਾਨਵਰਾਂ ਦੇ ਇਲਾਜ਼ ਲਈ ਉਹਨਾਂ ਨੂੰ ਜ਼ਿਲਾ ਪਸ਼ੂ ਭਲਾਈ ਸੋਸਾਇਟੀ, ਪਿੰਡ ਬੁਰਜ ਪਵਾਤ, ਤਹਿਸੀਲ ਸਮਰਾਲਾ ਵਿਖੇ ਲਿਜਾਇਆ ਜਾ ਸਕੇਗਾ ਅਤੇ ਉਹਨਾਂ ਦਾ ਇਲਾਜ਼ ਕਰਕੇ ਜਾਨ ਬਚਾਈ ਜਾ ਸਕੇਗੀ।

Related posts

ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਜ਼ਿਲਾ ਪੱਧਰੀ ਧਰਨਾ ਪ੍ਰਦਰਸ਼ਨ ਅੱਜ ਫਗਵਾੜੇ ‘ਚ ਧਰਨੇ ਪ੍ਰਦਰਸ਼ਨ ‘ਚ ਨੌਜਵਾਨ ਕਰਨਗੇ ਵੱਡੀ ਗਿਣਤੀ ‘ਚ ਸ਼ਮੂਲੀਅਤ – ਢੰਡਾ

INP1012

ਰੱਬ ਨੂੰ ਅੱਖੀਂ ਦੇਖ ਕੇ, ਮਨ ਬਾਗ਼ੋ-ਬਾਗ਼ ਹੋ ਕੇ, ਖ਼ੁਸ਼ ਹੋ ਜਾਂਦਾ ਹੈ — ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

INP1012

ਰਾਜਪੁਰਾ ‘ਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ੮੦ ਪ੍ਰਾਣੀਆਂ ਅੰਮ੍ਰਿਤ ਛੱਕਿਆ

INP1012

Leave a Comment