Featured India National News Punjab Punjabi Social

ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾਂ ਪਰਕਾਸ਼ ਦਿਹਾੜੇ ਸਬੰਧੀ ਰੇਲ ਗੱਡੀ ਤੇ ਬੱਸਾਂ ਰਾਹੀਂ ਸ਼ਰਧਾਲੂ ਪਟਨਾ ਸਾਹਿਬ ਲਈ ਰਵਾਨਾ

   ਪਟਿਆਲਾ, ੨ ਜਨਵਰੀ (ਧਰਮਵੀਰ ਨਾਗਪਾਲ) ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾਂ ਪਰਕਾਸ਼ ਦਿਹਾੜੇ ਦੇ ਸਬੰਧ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ (ਬਿਹਾਰ) ਵਿਖੇ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਤਖਤ ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨਾ ਲਈ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਪੰਜਾਬ ਸਰਕਾਰ ਵੱਲੋਂ ਭੇਜੀ ਵਿਸ਼ੇਸ਼ ਰੇਲ ਗੱਡੀ ਅਤੇ ਵੱਖ-ਵੱਖ ਹਲਕਿਆਂ ਤੋਂ ੨੪ ਦੇ ਕਰੀਬ ਬੱਸਾਂ ਸ਼ਰਧਾਲੂਆਂ ਨੂੰ ਲੈ ਕੇ ਪਟਨਾ ਸਾਹਿਬ ਲਈ ਰਵਾਨਾ ਹੋਈਆਂ। ਵਿਸ਼ੇਸ਼ ਰੇਲ ਗੱਡੀ ਰਾਹੀਂ ਅੱਜ ੭੨੦ ਦੇ ਕਰੀਬ ਸ਼ਰਧਾਲੂ ਅਤੇ ਬੱਸਾਂ ਰਾਹੀਂ ੧੨੦੦ ਦੇ ਕਰੀਬ ਸ਼ਰਧਾਲੂ ਤਖਤ ਸ਼੍ਰੀ ਪਟਨਾ ਸਾਹਿਬ ਲਈ ਰਵਾਨਾ ਹੋਏ । ਇਹ ਵਿਸ਼ੇਸ਼ ਰੇਲ ਗੱਡੀ ਸ਼ਰਧਾਲੂਆਂ ਨੂੰ ਦਰਸ਼ਨ ਕਰਾਉਣ ਉਪਰੰਤ ੬ ਜਨਵਰੀ ਨੂੰ ਸ਼ਾਮੀ ਵਾਪਸ ਪਰਤੇਗੀ।
ਸ਼ਾਮੀ ਪਟਿਆਲਾ ਰੇਲਵੇ ਸਟੇਸ਼ਨ ਤੋਂ ਪਟਨਾ ਸਾਹਿਬ ਲਈ ਰਵਾਨਾ ਹੋਣ ਲਈ ਸ਼ਰਧਾਲਆਂ ਵਿੱਚ ਭਾਰੀ ਉਤਸ਼ਾਹ ਸੀ। ਇਹ ਵਿਸ਼ੇਸ਼ ਰੇਲ ਗੱਡੀ ਦੇ ਰਵਾਨਾ ਹੋਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼੍ਰੀ ਭਗਵਾਨ ਦਾਸ ਜੁਨੇਜਾ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ, ਸ਼੍ਰੋਮਣੀ ਅਕਾਲੀ ਦਲ ਦੇ (ਦਿਹਾਤੀ) ਜ਼ਿਲਾ ਪ੍ਰਧਾਨ ਸ. ਰਣਧੀਰ ਸਿਘ ਰੱਖੜਾ, ਐਡਵੋਕੇਟ ਸ. ਸਤਬੀਰ ਸਿੰਘ ਖੱਟੜਾ, ਸ. ਜਗਜੀਤ ਸਿੰਘ ਕੋਹਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਜਗਵਿੰਦਰ ਸਿੰਘ ਸੰਧੂ, ਬੀ. ਡੀ. ਪੀ.ਓ. ਪਟਿਆਲਾ ਸ਼੍ਰੀ ਸੁਖਵਿੰਦਰ ਸਿੰਘ ਟਿਵਾਣਾ, ਸਟੇਸ਼ਨ ਮਾਸਟਰ ਸ. ਅਜੀਤ ਸਿੰਘ ਚੀਮਾ ਤੇ ਹੋਰ ਪਤਵੰਤੇ ਵੀ ਹਾਜਰ ਸਨ।

Related posts

ਕੁਠਾਲਾ ਸਕੂਲ ਵਿੱਚ ਕਲੱਸਟਰ ਪੱਧਰੀ ਕੈਰੀਅਰ ਯੁਵਕ ਮੇਲਾ ਕਰਵਾਇਆ

INP1012

UK’s Punjabi Leaders Debate Issues of European Union Referendum

INP1012

ਈਦ-ਉਲ-ਫਿਤਰ ਦਾ ਚਾਂਦ ਨਜ਼ਰ ਨਹੀਂ ਆਇਆ: ਸ਼ਾਹੀ ਇਮਾਮ ਪੰਜਾਬ

INP1012

Leave a Comment