Featured India National News Political Punjab Punjabi

ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਦਾ ਐਲਾਨ ਜਲਦ-ਸ਼ਵੇਤ ਮਲਿਕ

ਭਾਜਪਾ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ
ਲੁਧਿਆਣਾ, 3 ਜਨਵਰੀ  (ਸਤ ਪਾਲ ਸੋਨੀ) ਮੈਂਬਰ ਰਾਜ ਸਭਾ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਸੂਬੇ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗਾ। ਇਨਾਂ 10 ਸਾਲਾਂ ਦੌਰਾਨ ਗਠਜੋੜ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਅਤੇ ਵਧੀਆ ਪ੍ਰਸਾਸ਼ਕੀ ਸੇਵਾਵਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਅੱਜ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਲਿਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਸੂਬੇ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗਾ। ਉਨਾਂ ਕਿਹਾ ਕਿ ਚੋਣਾਂ ਵਿੱਚ ਗਠਜੋੜ ਦਾ ਮੁੱਖ ਮੁੱਦਾ ਸੂਬੇ ਦਾ ਸਰਬਪੱਖੀ ਵਿਕਾਸ ਹੋਵੇਗਾ, ਜਿਸ ਦੇ ਸਿਰ ‘ਤੇ ਹੀ ਸੂਬਾ ਵਾਧੂ ਬਿਜਲੀ, ਬੁਨਿਆਦੀ ਸਹੂਲਤਾਂ, ਸੜਕੀ ਤੇ ਹਵਾਈ ਨੈੱਟਵਰਕ ਵਾਲਾ ਸੂਬਾ ਬਣਿਆ ਹੈ। ਸੂਬੇ ਵਿੱਚ ਸਾਰੀਆਂ ਨੌਕਰੀਆਂ ਦੇਣ ਲਈ ਪੂਰੀ ਪਾਰਦਰਸ਼ਤਾ ਵਰਤੀ ਗਈ ਹੈ।
ਉਨਾਂ ਕਿਹਾ ਕਿ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ 23 ਵਿੱਚੋਂ 12 ਸੀਟਾਂ ਜਿੱਤੀਆਂ ਸਨ, ਪਰ ਆਗਾਮੀ ਚੋਣਾਂ ਵਿੱਚ ਪਾਰਟੀ ਵੱਲੋਂ ਸਾਰੀਆਂ ਸੀਟਾਂ ਜਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਭਾਜਪਾ ਉਮੀਦਵਾਰਾਂ ਦਾ ਐਲਾਨ ਵੀ ਜਲਦ ਹੀ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਦਾ ਐਲਾਨ ਹੋ ਜਾਣ ‘ਤੇ ਪੂਰੀ ਭਾਜਪਾ ਵੱਲੋਂ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦਿੱਤਾ ਜਾਵੇਗਾ।

   ਸ੍ਰੀ ਮਲਿਕ ਸ਼ਹਿਰ ਵਿੱਚ ‘ਵਿਜੇ ਸੰਕਲਪ ਯਾਤਰਾ’ ਸੰਬੰਧੀ ਭਾਜਪਾ ਨੇਤਾਵਾਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਸਨ। ਇਹ ਯਾਤਰਾ ਮਿਤੀ 4 ਜਨਵਰੀ ਨੂੰ ਸ਼ਹਿਰ ਵਿੱਚੋਂ ਦੀ ਗੁਜਰੇਗੀ। ਇਸ ਯਾਤਰਾ ਦਾ ਮਕਸਦ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦਾ ਉਪਰਾਲਾ ਹੈ।

ਉਨਾਂ ਕਿਹਾ ਕਿ ਇਸ ਯਾਤਰਾ ਦਾ ਕੱਲ ਦੁਪਹਿਰ 12 ਵਜੇ ਜਲੰਧਰ ਬਾਈਪਾਸ ਵਿਖੇ ਸਵਾਗਤ ਕੀਤਾ ਜਾਵੇਗਾ, ਜਿਸ ਉਪਰੰਤ ਇਹ ਯਾਤਰਾ ਘੰਟਾਘਰ ਚੌਕ, ਥਾਣਾ ਡਵੀਜਨ ਨੰਬਰ 3, ਬਾਬਾ ਥਾਨ ਸਿੰਘ ਚੌਕ, ਇਸ਼ਾ ਨਗਰੀ ਪੁੱਲੀ, ਜਗਰਾਂਉਂ ਪੁੱਲ, ਭਾਰਤ ਨਗਰ ਚੌਕ, ਮਿੱਢਾ ਚੌਕ, ਘੁਮਾਰ ਮੰਡੀ, ਹੈਬੋਵਾਲ, ਉਪਕਾਰ ਨਗਰ ਅਤੇ ਹੋਰ ਖੇਤਰਾਂ ਵਿੱਚੋਂ ਦੀ ਲੰਘੇਗੀ।

ਸ੍ਰੀ ਮਲਿਕ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਭਾਜਪਾ ਨੇਤਾ, ਵਰਕਰ ਅਤੇ ਲੋਕ ਅਜ਼ਾਦੀ ਘੁਲਾਟੀਆਂ ਅਤੇ ਮਹਾਨ ਨੇਤਾਵਾਂ ਦੀਆਂ ਮੂਰਤੀਆਂ ਨੂੰ ਨਮਸ਼ਕਾਰ ਕਰਨਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਯਾਤਰਾ ਵਿੱਚ ਵਧ ਚੜ ਕੇ ਹਿੱਸਾ ਲੈਣ।
ਕਾਂਗਰਸ ਪਾਰਟੀ ‘ਤੇ ਹਮਲਾ ਕਰਦਿਆਂ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਇਸ ਪਾਰਟੀ ਦੇ ਨੇਤਾ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ ਅਤੇ ਪਾਰਟੀ ਦੀ ਪਛਾਣ ਭ੍ਰਿਸ਼ਟ ਪਾਰਟੀ ਵਾਲੀ ਬਣ ਗਈ ਹੈ। ਉਨਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਕਰੀਬ ਤਿੰਨ ਸਾਲ ਪਹਿਲਾਂ ਸ੍ਰੀ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਚੁਣ ਲਿਆ ਹੈ। ਇਸ ਸਮੇਂ ਦੌਰਾਨ ਨਾ ਤਾਂ ਕੇਂਦਰ ਸਰਕਾਰ ‘ਤੇ ਅਤੇ ਨਾ ਹੀ ਕਿਸੇ ਸਰਕਾਰ ਦੇ ਮੰਤਰੀ ‘ਤੇ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਲੱਗਿਆ ਹੈ।

Related posts

ਅਕਾਲੀ ਦਲ ਅੰਮ੍ਰਿਤਸਰ ਅਤੇ ਭਿੰਡਰਾਂਵਾਲਾ ਫ਼ੈਡਰੇਸ਼ਨ ਦੇ ਆਗੂਆਂ ਨੇ ਬਿਆਸ ਵਿਖੇ ਗੱਤਕਾ ਦਿਹਾੜਾ ਮਨਾਇਆ

INP1012

ਲ਼ਵ ਲੈਟਰ ਵਲੋਂ ਨਾਗਪਾਲ ਟੂ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ ਨੂੰ – ਧਰਮਵੀਰ ਨਾਗਪਾਲ

INP1012

ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਉਤਪਾਦ ਸਿਖਲਾਈ ਕੋਰਸ ੮ ਮਈ ਤੋਂ ਸ਼ੁਰੂ

INP1012

Leave a Comment