Featured India National News Political Punjabi

ਵਾਰਡ ਨੰ ੨੧ ਦੇ ਕੌਂਸਲਰ ਸ੍ਰ. ਕਰਨਵੀਰ ਸਿੰਘ ਕੰਗ ਵਲੋਂ ਦਾਲਾ ਅਤੇ ਹੋਰ ਰਾਸ਼ਨ ਸਮਗਰੀ ਵੰਡਣ ਦੀ ਕੀਤੀ ਸ਼ੁਰੂਆਤ

ਰਾਜਪੁਰਾ ੩ ਜਨਵਰੀ (ਧਰਮਵੀਰ ਨਾਗਪਾਲ)   ਵਾਰਡ ਨੰ; ੨੧ ਦੇ ਕੌਂਸ਼ਲਰ ਸ੍ਰ. ਕਰਨਵੀਰ ਸਿੰਘ ਕੰਗ ਵਲੋਂ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਪਿਛੇ ਮਿਤੀ ੨ ਜਨਵਰੀ ਨੂੰ ਆਪਣੇ ਵਾਰਡ ਦੇ ਵੋਟਰਾ ਲਈ ਦਾਲਾ ਅਤੇ ਹੋਰ ਰਾਸ਼ਨ ਸਮਗਰੀ ਦਾ ਸਮਾਨ ਵੰਡਣ ਦੀ ਸ਼ੁਰੂਆਤ ਵਾਰਡ ਦੇ ਆਗੂ ਅਤੇ ਹੋਰ ਪਤਵੰਤੇ ਸੱਜਣਾ ਨਾਲ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਦੇ ਲੋਕਾ ਲਈ ਮੁੱਫਤ ਰਾਸ਼ਨ ਤੇ ਦਾਲਾ ਤੇ ਹੋਰ ਸਮਗਰੀ ਪੰਜਾਬ ਦੇਣ ਦੀ ਸ਼ੁਰੂਆਤ ਕੀਤੀ। ਇਸ ਸਮੇਂ ਵਾਰਡ ਨੰ; ੨੧ ਦੇ ਲੋਕਾ ਦਾ ਇੱਕਠ ਹੋਣਾ ਸ਼ੁਰੂ ਹੋ ਗਿਆ ਤੇ ਵਾਰਡ ਨੰ ੨੧ ਦੇ ਲੋਕਾਂ ਨੇ ਦਾਲਾ ਤੇ ਹੋਰ ਰਾਸ਼ਨ ਸਮਗਰੀ ਦੀਆਂ ਸਹੂਲਤਾ ਪ੍ਰਾਪਤ ਕੀਤੀਆ। ਇਸ ਸਮੇਂ ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ, ਕੌਂਸਲਰ ਕਰਨਵੀਰ ਸਿੰਘ ਕੰਗ,ਮਨੇਜਰ ਨਸੀਬ ਸਿੰਘ ਅਤੇ ਡਿਪਟੀ ਮਨੇਜਰ ਜਸਵਿੰਦਰ ਸਿੰਘ ਸੰਧੂ, ਸ੍ਰ. ਗੁਰਦੇਵ ਸਿੰਘ ਢਿੱਲੋ, ਸ੍ਰ. ਸੁਖਦੇਵ ਸਿੰਘ ਵਿਰਕ, ਕਿਰਪਾਲ ਸਿੰਘ ਸਰਪੰਚ, ਸ੍ਰ. ਸ਼ੇਰ ਸਿੰਘ ਬੈਨੀਪਾਲ, ਗੁਲਸ਼ਨ ਕੁਮਾਰ, ਪਿੰਸੀਪਲ ਕੁਲਵੰਤ ਸਿੰਘ ਅਤੇ ਮਹਿੰਦਰ ਸਿੰਘ ਅਤੇ ਹੋਰ ਪਤਵੰਤੇ  ਹਾਜਰ ਸਨ।

Related posts

ਭਾਰਤ ਵੱਲੋਂ ਕਸ਼ਮੀਰ ਉੱਤੇ ਨਜਾਇਜ਼ ਕਬਜ਼ਾ : ਅੰਤਰਰਾਸ਼ਟਰੀ ਕਾਨੂੰਨ, ਵਿਸ਼ਵ ਸੁਰੱਖਿਆ ਅਤੇ ਸਾਰੇ ਖੇਤਰੀ ਹਿੱਸੇਦਾਰਾਂ ਲਈ ਨਾਮਨਜ਼ੂਰ ਚੁਣੌਤੀ

INP1012

ਛੇਵੇ ਪਾਤਸ਼ਾਹ ਤੇ ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ

INP1012

ਲੋਕ ਹੀ ਸਹਾਇਤਾ ਲੋਕ ਹੀ ਨੁਕਸਾਨ ਕਰਦੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

INP1012

Leave a Comment