Featured India National News Political Punjab Punjabi

ਨਾਮਜ਼ਦਗੀਆਂ ਅੱਜ ਤੋਂ ਦਾਖ਼ਲ ਕੀਤੀਆਂ ਜਾ ਸਕਣਗੀਆਂ, ਪ੍ਰਬੰਧ ਮੁਕੰਮਲ

ਪੰਜਾਬ ਵਿਧਾਨ ਸਭਾ ਚੋਣਾਂ-2017
ਨਾਮਜ਼ਦਗੀਆਂ ਅੱਜ ਤੋਂ ਦਾਖ਼ਲ ਕੀਤੀਆਂ ਜਾ ਸਕਣਗੀਆਂ, ਪ੍ਰਬੰਧ ਮੁਕੰਮਲ
*11 ਤੋਂ 18 ਜਨਵਰੀ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ-ਜ਼ਿਲਾ ਚੋਣ ਅਫ਼ਸਰ
ਲੁਧਿਆਣਾ, 10 ਜਨਵਰੀ  (ਸਤ ਪਾਲ ਸੋਨੀ) ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਨਾਮਜ਼ਦਗੀ ਪੱਤਰ ਮਿਤੀ 11 ਜਨਵਰੀ ਤੋਂ 18 ਜਨਵਰੀ, 2017 ਤੱਕ ਸੰਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਨਿਰਧਾਰਤ ਸਥਾਨਾਂ ‘ਤੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖ਼ਲ ਕੀਤੇ ਜਾ ਸਕਦੇ ਹਨ, ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਮਿਤੀ 14 ਅਤੇ 15 ਜਨਵਰੀ, 2017 ਨੂੰ ਛੁੱਟੀਆਂ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 19 ਨੂੰ ਅਤੇ ਵਾਪਸੀ 21 ਜਨਵਰੀ ਤੱਕ ਹੋ ਸਕੇਗੀ। ਮਤਦਾਨ 4 ਫ਼ਰਵਰੀ ਦਿਨ ਸ਼ਨੀਵਾਰ ਨੂੰ ਹੋਵੇਗਾ ਅਤੇ ਗਿਣਤੀ 11 ਮਾਰਚ 2017 ਨੂੰ ਹੋਵੇਗੀ।
ਉਮੀਦਵਾਰ ਵੱਲੋਂ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਨਿਰਧਾਰਤ ਫਾਰਮ ਨੰਬਰ 2-ਬੀ ਵਿੱਚ ਭਰ ਕੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਸੰਬੰਧਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਵਿਅਕਤੀਗਤ ਤੌਰ ‘ਤੇ ਪੇਸ਼ ਹੋ ਕੇ ਦਿੱਤਾ ਜਾਣਾ ਹੈ। ਇਸ ਤੋਂ ਇਲਾਵਾ ਮਾਨਯੋਗ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ ਵੱਲੋਂ ਉਮੀਦਵਾਰਾਂ ਦੀ ਸਹੂਲਤ ਲਈ ‘candidate nomination portal’ ਤਿਆਰ ਕੀਤਾ ਗਿਆ ਹੈ, ਜਿਸ ਦਾ ਲਿੰਕ ਵੈਬਸਾਈਟ ‘www.ceopunjab.nic.in’ ਦੇ ਹੋਮ ਪੇਜ਼ ‘ਤੇ ਉਪਲੱਬਧ ਲਿੰਕ Vidhan Sabha 5lections-੨੦੧੭ ਵਿੱਚ ਉਪਲੱਬਧ ਹੈ। ਇਸ ਸੁਵਿਧਾ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਆਨਲਾਈਨ ਭਰ ਕੇ ਪ੍ਰਿੰਟਆਊਟ ਲੈਣ ਉਪਰੰਤ ਹਸਤਾਖ਼ਰ ਕਰਕੇ ਸੰਬੰਧਤ ਰਿਟਰਨਿੰਗ ਅਫ਼ਸਰ ਨੂੰ ਜਮਾ ਕਰਾਉਣ ਲਈ ਦਿੱਤੀ ਗਈ ਹੈ ਤਾਂ ਜੋ ਨਾਮਜ਼ਦਗੀ ਪੱਤਰ ਦਾ ਆਨਲਾਈਨ ਰਿਕਾਰਡ ਰੱਖਿਆ ਜਾ ਸਕੇ। ਪਰ ਨਾਮਜ਼ਦਗੀ ਪੋਰਟਲ ਦੀ ਵਰਤੋਂ ਕਰਨ ਵਿੱਚ ਕਿਸੇ ਵੀ ਉਮੀਦਵਾਰ ਨੂੰ ਬੰਦਿਸ਼ ਨਹੀਂ ਹੈ। ਪਿਛਲੀਆਂ ਹੋਈਆਂ ਚੋਣਾਂ ਵਾਂਗ ਹੀ ਉਮੀਦਵਾਰ ਵੱਲੋਂ ਹੱਥਲਿਖਤ ਜਾਂ ਟਾਈਪ ਕੀਤਾ ਹੋਇਆ ਨਾਮਜ਼ਦਗੀ ਪੱਤਰ ਨਿਰਧਾਰਤ ਫਾਰਮ ਨੰਬਰ 2-ਬੀ ਵਿੱਚ ਨਿਰਧਾਰਤ ਮਿਤੀ, ਸਮਾਂ ਅਤੇ ਸਥਾਨ ‘ਤੇ ਸੰਬੰਧਤ ਰਿਟਰਨਿੰਗ ਅਫ਼ਸਰ ਨੂੰ ਦਿੱਤਾ ਜਾ ਸਕਦਾ ਹੈ।
ਸ੍ਰੀ ਭਗਤ ਨੇ ਦੱਸਿਆ ਕਿ ਇਸ ਵਾਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਸਹੁੰ ਵੀ ਰਿਟਰਨਿੰਗ ਅਫ਼ਸਰ ਮੂਹਰੇ ਚੁੱਕੇਗਾ। ਜਦ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਆਵੇਗਾ ਤਾਂ ਰਿਟਰਨਿੰਗ ਅਫ਼ਸਰ ਵੱਲੋਂ ਉਮੀਦਵਾਰ ਨੂੰ ਪੇਸ਼ਕਸ਼ ਕੀਤੀ ਜਾਵੇਗੀ ਕਿ ਉਹ ਇਹ ਸਹੁੰ ਚੁੱਕੇ। ਇਹ ਉਮੀਦਵਾਰ ਦੀ ਆਪਣੀ ਇੱਛਾ ‘ਤੇ ਨਿਰਭਰ ਕਰਦਾ ਹੈ ਕਿ ਉਸਨੇ ਸਹੁੰ ਚੁੱਕਣੀ ਹੈ ਜਾਂ ਨਹੀਂ। ਸ੍ਰੀ ਭਗਤ ਨੇ ਕਿਹਾ ਕਿ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਭਰਨ ਵੇਲੇ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਹਦਾਇਤਾਂ ਦੀ ਪੂਰਨ ਤੌਰ ‘ਤੇ ਪਾਲਣਾ ਕਰੇ। ਇਨਾਂ ਹਦਾਇਤਾਂ ਸੰਬੰਧੀ ਸਾਰੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

ਉਮੀਦਵਾਰਾਂ ਲਈ ਤਿਆਰ ਸਹੁੰ-ਪੱਤਰ ਦਾ ਨਮੂਨਾ

”ਮੈਂ…………….., ਪੰਜਾਬ ਰਾਜ ਦੀ ਵਿਧਾਨ ਸਭਾ ਦੀਆਂ ਆਮ ਚੋਣਾਂ-2017 ਵਿੱਚ ਚੋਣ ਲੜ• ਰਿਹਾ/ਰਹੀ  ਉਮੀਦਵਾਰ, ਇਹ ਕਹਿਣਾ ਚਾਹੁੰਦਾ/ਚਾਹੁੰਦੀ ਹਾਂ ਕਿ ਮੈਨੂੰ ਇਹ ਪਤਾ ਹੈ ਕਿ ਵੋਟ ਲਈ ਪੈਸੇ ਦੇਣਾ ਅਤੇ ਸਵੀਕਾਰ ਕਰਨਾ ਸਜ਼ਾਯੋਗ ਅਪਰਾਧ ਹੈ। ਮੈਂ ਪ੍ਰਣ ਕਰਦਾ/ਕਰਦੀ ਹਾਂ ਕਿ ਚੋਣ ਮੁਹਿੰਮ ਦੌਰਾਨ, ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ, ਪੈਸੇ ਜਾਂ ਕੋਈ ਵਸਤੂ ਨਹੀਂ ਦੇਵਾਂਗਾ/ਦੇਵਾਂਗੀ ਅਤੇ ਨਾ ਹੀ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਅਜਿਹਾ ਕਰਨ ਲਈ ਉਤਸ਼ਾਹਿਤ ਕਰਾਂਗਾ/ਕਰਾਂਗੀ।”

ਕਿੱਥੇ ਭਰੇ ਜਾ ਸਕਦੇ ਹਨ ਨਾਮਜ਼ਦਗੀ ਪੱਤਰ
• ਹਲਕਾ 57 (ਖੰਨਾ)   – ਕੋਰਟ ਰੂਮ, ਐੱਸ. ਡੀ. ਐੱਮ. ਦਫ਼ਤਰ, ਖੰਨਾ
• ਹਲਕਾ 58 (ਸਮਰਾਲਾ)   – ਕੋਰਟ ਰੂਮ, ਐੱਸ. ਡੀ. ਐੱਮ. ਦਫ਼ਤਰ, ਸਮਰਾਲਾ
• ਹਲਕਾ 59 (ਸਾਹਨੇਵਾਲ)  – ਕੋਰਟ ਰੂਮ, ਐੱਸ. ਡੀ. ਐੱਮ. ਦਫ਼ਤਰ, ਲੁਧਿਆਣਾ ਪੂਰਬੀ
• ਹਲਕਾ 60 (ਲੁਧਿਆਣਾ ਪੂਰਬੀ) – ਕਮਰਾ ਨੰਬਰ-33, ਨਗਰ ਨਿਗਮ, ਜ਼ੋਨ-ਏ, ਪਹਿਲੀ ਮੰਜਿਲ, ਮਾਤਾ ਰਾਣੀ ਚੌਕ, ਲੁਧਿਆਣਾ
• ਹਲਕਾ 61 (ਲੁਧਿਆਣਾ ਦੱਖਣੀ) – ਕਮਰਾ ਨੰਬਰ-314, ਦਫ਼ਤਰ ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਲੁਧਿਆਣਾ-2, ਦੂਜੀ ਮੰਜਿਲ, ਮਿੰਨੀ ਸਕੱਤਰੇਤ, ਲੁਧਿਆਣਾ
• ਹਲਕਾ 62 (ਆਤਮ ਨਗਰ)  – ਕਮਰਾ ਨੰਬਰ-49, ਦੂਜੀ ਮੰਜਿਲ, ਨਗਰ ਨਿਗਮ, ਜ਼ੋਨ-ਏ, ਪਹਿਲੀ ਮੰਜਿਲ, ਮਾਤਾ ਰਾਣੀ ਚੌਕ, ਲੁਧਿਆਣਾ
• ਹਲਕਾ 63 (ਲੁਧਿਆਣਾ ਕੇਂਦਰੀ) – ਕਮਰਾ ਨੰਬਰ-202, ਪਹਿਲੀ ਮੰਜਿਲ, ਗਲਾਡਾ ਦਫ਼ਤਰ, ਫਿਰੋਜ਼ਪੁਰ ਸੜਕ, ਲੁਧਿਆਣਾ
• ਹਲਕਾ 64 (ਲੁਧਿਆਣਾ ਪੱਛਮੀ) – ਕਮਰਾ ਨੰਬਰ-129, ਪਹਿਲੀ ਮੰਜਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਫਿਰੋਜ਼ਪੁਰ ਸੜਕ, ਲੁਧਿਆਣਾ
• ਹਲਕਾ 65 (ਲੁਧਿਆਣਾ ਉੱਤਰੀ) – ਕਮਰਾ ਨੰਬਰ-1, ਧਰਤਲ ਮੰਜਿਲ, ਦਫ਼ਤਰ ਜ਼ਿਲਾ ਟਰਾਂਸਪੋਰਟ ਅਫ਼ਸਰ, ਜ਼ਿਲ•ਾ ਪ੍ਰਬੰਧਕੀ ਕੰਪਲੈਕਸ, ਫਿਰੋਜ਼ਪੁਰ ਸੜਕ, ਲੁਧਿਆਣਾ
• ਹਲਕਾ 66 (ਗਿੱਲ)   – ਮੀਟਿੰਗ ਹਾਲ, ਦਫ਼ਤਰ ਜ਼ਿਲਾ ਪ੍ਰੀਸ਼ਦ, ਲੁਧਿਆਣਾ
• ਹਲਕਾ 67 (ਪਾਇਲ)   – ਕੋਰਟ ਰੂਮ, ਐੱਸ. ਡੀ. ਐੱਮ. ਦਫ਼ਤਰ, ਪਾਇਲ
• ਹਲਕਾ 68 (ਦਾਖਾ)   – ਕੋਰਟ ਰੂਮ, ਐੱਸ. ਡੀ. ਐੱਮ. ਦਫ਼ਤਰ, ਲੁਧਿਆਣਾ ਪੱਛਮੀ
• ਹਲਕਾ 69 (ਰਾਏਕੋਟ)   – ਕੋਰਟ ਰੂਮ, ਐੱਸ. ਡੀ. ਐੱਮ. ਦਫ਼ਤਰ, ਰਾਏਕੋਟ
• ਹਲਕਾ 70 (ਜਗਰਾਉਂ)   – ਕੋਰਟ ਰੂਮ, ਐੱਸ. ਡੀ. ਐੱਮ. ਦਫ਼ਤਰ, ਜਗਰਾਉਂ

Related posts

ਡੰਗ ਅਤੇ ਚੋਭਾਂ—ਗੁਰਮੀਤ ਸਿੰਘ ਪਲਾਹੀ

INP1012

ਬੈਂਕ ਸਵੈ ਰੁਜ਼ਗਾਰ ਧੰਦਿਆਂ ਲਈ ਘੱਟ ਵਿਆਜ ਤੇ ਦਿੱਤੇ ਜਾਣ ਵਾਲੇ ਕਰਜ਼ਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾਏ ਜਾਣ : ਮਾਂਗਟ

INP1012

ਸਿੱਖ ਹਿਰਦਿਆਂ ਨੂੰ ਠੇਸ ਪਹੁਚਾਉਣ ਲਈ ਕੇਜਰੀਵਾਲ ਮੁਆਫੀ ਮੰਗੇ – ਮਜੀਠੀਆ।

INP1012

Leave a Comment