Featured India National News Political Punjab Punjabi

ਜ਼ਿਲਾ ਪ੍ਰਸਾਸ਼ਨ ਵੱਲੋਂ ਵੋਟਰ ਜਾਗਰੂਕਤਾ ਸੰਬੰਧੀ 7 ਵੀਡੀਓਜ਼ ਰਿਲੀਜ਼,85 ਫੀਸਦੀ ਤੋਂ ਵਧੇਰੇ ਵੋਟਿੰਗ ਕਰਾਉਣ ਦਾ ਟੀਚਾ-ਜ਼ਿਲਾ ਚੋਣ ਅਫ਼ਸਰ

ਪੰਜਾਬ ਵਿਧਾਨ ਸਭਾ ਚੋਣਾਂ-2017
*ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਵੋਟਰਾਂ ਤੱਕ ਪਹੁੰਚੇਗਾ ਸੁਨੇਹਾ
ਲੁਧਿਆਣਾ, 14 ਜਨਵਰੀ (ਸਤ ਪਾਲ ਸੋਨੀ) ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਹਿੱਤ ਜਾਗਰੂਕ ਕਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਕੁਝ ਗੀਤ ਅਤੇ ਵੀਡੀਉ ਕਲਿੱਪਸ ਤਿਆਰ ਕਰਵਾਈਆਂ ਗਈਆਂ ਹਨ, ਜਿਨਾਂ ਨੂੰ ਅੱਜ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਨੇ ਰਿਲੀਜ਼ ਕੀਤਾ। ਆਉਣ ਵਾਲੇ ਸਮੇਂ ਦੌਰਾਨ ਇਹ ਸਾਰੀਆਂ ਵੀਡੀਓਜ਼ ਵੱਖ-ਵੱਖ ਮਾਧਿਅਮਾਂ ਰਾਹੀਂ ਵੋਟਰਾਂ ਤੱਕ ਪਹੁੰਚ ਜਾਣਗੀਆਂ ਤਾਂ ਜੋ ਵੋਟਰ ਇਨਾਂ ਨੂੰ ਦੇਖ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਪ੍ਰਤੀ ਜਾਗਰੂਕ ਹੋਣ।
ਸਥਾਨਕ ਬਚਤ ਭਵਨ ਵਿਖੇ ਰੱਖੇ ਗਏ ਸੰਖੇਪ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਭਗਤ ਨੇ ਕਿਹਾ ਕਿ ਇਹ 7 ਵੀਡੀਓਜ਼ ਅਤੇ ਗੀਤ ਵੋਟਰਾਂ ਨੂੰ ਆਪਣੀ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਲਈ ਤਿਆਰ ਕਰਵਾਈਆਂ ਗਈਆਂ ਹਨ। ਇਨਾਂ ਵੀਡੀਓਜ਼ ਵਿੱਚ ਕੰਪਿਊਟਰ ਅਧਿਆਪਕ ਸ੍ਰ. ਗੁਰਪ੍ਰੀਤ ਸਿੰਘ ਦਾ ਇੱਕ ਗੀਤ, ਪਸ਼ੂ ਪਾਲਣ ਵਿਭਾਗ ਦੇ ਡਾ. ਕੇਵਲ ਦੇ ਦੋ ਗੀਤ, ਇਸ਼ਮੀਤ ਅਕਾਦਮੀ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਵੱਲੋਂ ਤਿਆਰ ਇੱਕ ਗੀਤ, ‘ਇੰਨੀਸ਼ੀਏਟਰਜ਼ ਆਫ਼ ਚੇਂਜ’ ਦੇ ਗੌਰਵਦੀਪ ਸਿੰਘ ਵੱਲੋਂ ਤਿਆਰ ਵੀਡੀਓ ਕਲਿੱਪ ਅਤੇ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਤਿਆਰ ਦੋ ਵੀਡੀਓ ਕਲਿੱਪ ਸ਼ਾਮਿਲ ਕੀਤੇ ਗਏ ਹਨ।
ਸ੍ਰੀ ਭਗਤ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਇਹ ਸਾਰੀਆਂ ਵੀਡੀਓਜ਼ ਜ਼ਿਲਾ ਪ੍ਰਸਾਸ਼ਨ ਦੇ ਫੇਸਬੁੱਕ ਪੇਜ਼, ਵਟਸਐਪ, ਯੂ-ਟਿਊਬ, ਟਵਿੱਟਰ ਅਤੇ ਵੱਖ-ਵੱਖ ਹੋਰ ਮਾਧਿਅਮਾਂ ਰਾਹੀਂ ਵੋਟਰਾਂ ਤੱਕ ਪਹੁੰਚ ਜਾਣਗੀਆਂ ਤਾਂ ਜੋ ਵੋਟਰ ਇਨਾਂ ਨੂੰ ਦੇਖ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਪ੍ਰਤੀ ਜਾਗਰੂਕ ਹੋਣ। ਉਨਾਂ ਜ਼ਿਲਾ ਲੁਧਿਆਣਾ ਵਿੱਚ ਚਲਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਲਈ ਮੌਕੇ ‘ਤੇ ਹਾਜ਼ਰ ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿ) ਮਿਸ ਅਪਨੀਤ ਰਿਆਤ ਅਤੇ ਉਨਾਂ ਦਾ ਸਹਿਯੋਗ ਦੇ ਰਹੀਆਂ ਸਮੂਹ ਧਿਰਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਇਨਾਂ ਚੋਣਾਂ ਦੌਰਾਨ ਜ਼ਿਲਾ ਲੁਧਿਆਣਾ ਵਿੱਚ 85 ਫੀਸਦੀ ਤੋਂ ਵਧੇਰੇ ਵੋਟਾਂ ਪੁਆਈਆਂ ਜਾਣਗੀਆਂ। ਸਵੀਪ ਗਤੀਵਿਧੀਆਂ ਅਧੀਨ ਅਗਲੇ ਦਿਨਾਂ ਦੌਰਾਨ ਰੋਡ ਸ਼ੋਅ ਤੇ ਹੋਰ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ।

Related posts

ਬਾਬੇ ਦੂਜੇ ਦੀ ਔਰਤ ਉੱਤੇ ਆਸਾਨੀ ਨਾਲ ਹੱਥ ਫੇਰ ਜਾਂਦੇ ਹਨ -ਸਤਵਿੰਦਰ ਕੌਰ ਸੱਤੀ (ਕੈਲਗਰੀ)

INP1012

ਜਵਾਨੀ–ਮਨਦੀਪ ਗਿੱਲ

INP1012

ਟੀਮ ਇਨਸਾਫ ਵੱਲੌਂ ਸਮਾਜਿਕ ਦੇ ਨਾਲ-ਨਾਲ ਧਾਰਮਕਿ ਕਾਰਜਾਂ’ਚ ਵੀ ਸਹਿਯੋਗ ਜਾਰੀ

INP1012

Leave a Comment