Featured India National News Political Punjab Punjabi Social

ਪਾਵਰ ਹਾਊਸ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੇ ਚੜਿਆਂ ਇੱਕ ਨੌਜਵਾਨ

ਰਾਜਪੁਰਾ ੧੫ ਜਨਵਰੀ (ਧਰਮਵੀਰ ਨਾਗਪਾਲ) ਰਾਜਪੁਰਾ ਰੇਲਵੇ ਸ਼ਟੇਸ਼ਨ ਦੀ ਸੁਰਖਿਆ ਰੱਬ ਭਰੋਸੇ ਹੀ ਜਾਪਦੀ ਹੈ ਕਿਉਂਕਿ ਕਿਸੇ ਵੇਲੇ ਵੀ ਕੋਈ ਵੀ ਅਨਜਾਨ ਆਦਮੀ ਕਿਸੇ ਵੇਲੇ ਵੀ ਰੇਲਵੇ ਸ਼ਟੇਸ਼ਨ ਦੀ ਮਲਕੀਅਤ ਵਾਲੀ ਥਾਂ ਤੇ ਆ ਕੇ ਕੁਝ ਵੀ ਕਰ ਸਕਦਾ ਹੈ, ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ ਕਿ ਦਿਨ ਐਤਵਾਰ ਸ਼ਾਮੀ ੫ ਵਜੇ ਜਦੋਂ ਇੱਕ ਸ਼ਟੇਸ਼ਨ ਦੇ ਮਾਲ ਗੋਦਾਮ ਵਿੱਚ ਕੰਮ ਕਰਨ ਵਾਲਾ ਪਲੇਦਾਰ ਕਿਸਮ ਦਾ ਨੌਜਵਾਨ ਰਾਜਪੁਰਾ ਰੇਲਵੇ ਸ਼ਟੇਸ਼ਨ ਦੇ ਪਾਵਰ ਹਾਊਸ ਵਿੱਚ ਬਣੀ ਪਾਣੀ ਦੀ ਟੈਂਕੀ ਤੇ ਚੜ ਗਿਆ ਅਤੇ ਪਾਣੀ ਦੀ ਟੈਂਕੀ ਤੇ ਚੜਨ ਮਗਰੋ ਜਦੋਂ ਉਸਨੂੰ ਨੀਚੇ ਉਤਾਰਨ ਲਈ ਲੋਕਾ ਵਲੋਂ ਟੈਂਕੀ ਤੇ ਚੜਕੇ ਗਲ ਕੀਤੀ ਗਈ ਤਾਂ ਉਹ ਕਿਸੇ ਸਧਾਰਣ ਤਰਾਂ ਦਾ ਵਿਅਕਤੀ ਦੀ ਤਰਾਂ ਗਲ ਕਰਨ ਲਗਾ ਅਤੇ ਕਹਿਣ ਲਗਾ ਕਿ ਇੱਕ ਹੈਲੀਕਾਪਟਰ ਉਸਨੂੰ ਲੈਣ ਲਈ ਆ ਰਿਹਾ ਹੈ ਅਤੇ ਮੈਨੂੰ ੫ ਲੱਖ ਰੁਪਏ ਦੀ ਰਕਮ ਦਿa ਤਾਂ ਮੈਂ ਟੈਂਕੀ ਤੋਂ ਨੀਚੇ ਉਤਰਾਗਾ। ਇਸ ਹਾਈ ਵੋਲਟੇਜ ਡਰਾਮੇ ਦੀ ਜਦੋਂ ਜਹਿਦ ਤੋਂ ਬਾਅਦ ਰਾਜਪੁਰਾ ਜੀਆਰਪੀ ਪੁਲਿਸ ਅਤੇ ਰਾਜਪੁਰਾ ਆਰਪੀ ਐਫ ਦੇ ਮੁਲਾਜਮ ਵੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਪਰ ਟੈਂਕੀ ਤੇ ਚੜੇ ਬੰਦੇ ਨੂੰ ਨੀਚੇ ਉਤਾਰਨ ਲਈ ਉਹਨਾਂ ਵਲੋਂ ਕੋਈ ਮੁਸ਼ਕਤ ਨਹੀਂ ਕੀਤੀ ਗਈ ਬਲਕਿ ਰੇਲਵੇ ਸ਼ਟੇਸ਼ਨ ਦੇ ਨਜਦੀਕ ਬਣੀ ਰੇਲਵੇ ਕਲੌਨੀ ਦੇ ਲੋਕਾ ਵਲੋਂ ਉਸ ਸਧਾਰਣ ਵਿਅਕਤੀ ਨੂੰ ਬਾ-ਮੁਸ਼ਕਤ ਟੈਂਕੀ ਤੋਂ ਥਲੇ ਉਤਾਰਿਆਂ ਗਿਆ ਤੇ ਲਗਭਗ ਡੇਢ ਘੰਟਾ ਚਲੇ ਇਸ ਹਾਈ ਵੋਲਟੇਜ ਡਰਾਮੇ ਵਿੱਚ ਰੇਲਵੇ ਦਾ ਕੋਈ ਵੀ ਵੱਡਾ ਅਧਿਕਾਰੀ ਮੌਕੇ ਵਾਲੀ ਥਾਂ ਤੇ ਨਾ ਪੁਜਿਆ ਪਰ ਜਦੋਂ ਮੌਕੇ ਤੇ ਪੁਜੇ ਰਾਜਪੁਰਾ ਜੀਆਰਪੀ ਦੇ ਇੰਚਾਰਜ ਤੋਂ ਰੇਲਵੇ ਸ਼ਟੇਸ਼ਨ ਦੀ ਸੁਰਖਿਆ ਬਾਰੇ ਸਵਾਲ ਪੁਛਿਆ ਗਿਆਂ ਤਾਂ ਉਹਨਾਂ ਇਸ ਗੱਲ ਦੀ ਜਿੰਮੇਵਾਰੀ ਆਰਪੀ ਐਫ ਪੁਲਿਸ ਤੇ ਸੁਟਦਿਆਂ ਕਿਹਾ ਕਿ ਥਲੇ ਉਤਾਰਿਆਂ ਗਿਆ ਇਹ ਵਿਅਕਤੀ ਵੇਖਣ ਵਿੱਚ ਸਧਾਰਣ ਲਗਦਾ ਹੈ ਬਾਕੀ ਇਸ ਤੋਂ ਪੁਛਗਿਛ ਕਰਨ ਉਪਰਾਂਤ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related posts

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦਾ ਸਿਆਣਪ ਵਾਲਾ ਫ਼ੈਸਲਾ–ਉਜਾਗਰ ਸਿੰਘ

INP1012

25 ਮਈ ਨੂੰ ਲੱਗ ਰਹੇ ਆਰੀਅਨਜ਼ ਦੇ 35ਵੇ ਜੋਬ ਫੈਸਟ ਵਿੱਚ30 ਤੋ ਵੱਧ ਕੰਪਨੀਆਂ ਲੈਣ ਗਈਆਂ ਹਿੱਸਾ

INP1012

ਸ਼ਰਧਾਂਜਲੀ ਸਮਾਗਮ ਸਮੇਂ

INP1012

Leave a Comment