Artical Featured India Political Punjab Punjabi

2017 ਵਿਚ ਸੰਸਾਰ ਭਰ ਦੇ ਰਾਜਨੀਤਕ ਖੇਤਰ ਦੀਆਂ ਇਤਿਹਾਸਕ ਚੋਣਾਂ—ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ

 ਸੰਸਾਰ ਦੇ ਬਹੁਤੇ ਦੇਸ਼ਾਂ ਵਿਚ ਭਾਵੇਂ ਲੋਕਰਾਜੀ ਸਰਕਾਰਾਂ ਹਨ, ਪਰ ਲੋਕਰਾਜੀ ਸਰਕਾਰਾਂ ਦੇ ਬਹੁਤੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਕਿਸੇ ਇੱਕ ਰਾਜਨੀਤਕ ਪਾਰਟੀ ਦੇ ਮੁਖੀ ਹੁੰਦੇ ਹੋਏ ”ਇੱਕ ਪਾਰਟੀ”, ਇੱਕ ਪਰਿਵਾਰਕ ਜਾਂ ”ਇੱਕ-ਪੁਰਖੀ” ਤਾਨਾਸ਼ਾਹੀ ਫ਼ੈਸਲਿਆਂ ਵਾਲੀ ਲੋਕਰਾਜੀ ਸਰਕਾਰ ਹੀ ਚਲਾਉਂਦੇ ਵੇਖੇ ਜਾ ਰਹੇ ਹਨ। ਲੋਕਰਾਜੀ ਸਰਕਾਰਾਂ ਜਾਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਕਿਸੇ ਇੱਕ ਬਹੁਮਤ ਵਾਲੀ ਪਾਰਟੀ ਦੇ ਰਾਜ ਕਰਨ ਦੇ ਨਾਲ ਨਾਲ ਦੇਸ ਦੇ ਸੰਵਿਧਾਨ ਅਨੁਸਾਰ ਦੇਸ਼ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਇੱਕ ਸੰਵਿਧਾਨਿਕ ਮੁਖੀ ਵੀ ਚੁਣਦੇ ਹਨ, ਜਿਸ ਨੂੰ ਰਾਸ਼ਟਰਪਤੀ ਜਾਂ ਚਾਂਸਲਰ ਦੇ ਨਾਉਂ ਨਾਲ ਦੇਸ਼ ਦਾ ਮੁਖੀ ਸਮਝਿਆ ਅਤੇ ਸੱਦਿਆ ਜਾਂਦਾ ਹੈ।
ਲੋਕਰਾਜੀ ਦੇਸ਼ਾਂ ਵਿਚ ਨਿਰਪੱਖਤਾ ਅਤੇ ਸੁਤੰਤਰਤਾ ਅਧੀਨ ਲੋਕਾਂ ਦੇ ਹੱਕਾਂ ਦੀ ਰਖਵਾਲੀ ਲਈ ਹਰ 4 ਸਾਲ ਜਾਂ 5 ਸਾਲ ਬਾਅਦ ਕੌਮੀ ਪਾਰਲੀਮੈਂਟ, ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਦੇਸ਼ ਦੇ ਮੁਖੀ ਚਾਂਸਲਰ ਜਾਂ ਰਾਸ਼ਟਰਪਤੀ ਦੀਆਂ ਚੋਣਾਂ ਉੱਤੇ ਦੇਸ਼ ਦੇ ਕੌਮੀ ਖ਼ਜ਼ਾਨੇ ਵਿਚੋਂ ਲਗਾਤਾਰ ਬੇਹਿਸਾਬਾ ਖ਼ਰਚ ਹੁੰਦਾ ਹੈ। ਇਸ ਵਰੇ ਲਗਭਗ 50 ਦੇਸ਼ਾਂ ਵਿਚ ਰਾਸ਼ਟਰਪਤੀ, ਚਾਂਸਲਰ, ਪਾਰਲੀਮੈਂਟ ਅਤੇ ਹਜ਼ਾਰਾਂ ਪ੍ਰਾਂਤਿਕ ਜਾਂ ਵਿਧਾਨ ਸਭਾਵਾਂ ਦੇ ਮੈਂਬਰਾਂ ਨੂੰ ਉਨਾਂ ਦੇਸ਼ਾਂ ਦੇ ਲੋਕ ਆਪਣੇ ਕੌਮੀ ਖ਼ਜ਼ਾਨਿਆਂ ਨੂੰ ਖ਼ਾਲੀ ਕਰਨ ਦੀ ਹੱਦ ਤੱਕ ਪਹੁੰਚਦੇ ਹੋਏ ਆਪਣੇ ਕਥਿਤ ਜਾਂ ਅਖੌਤੀ ਲੋਕਰਾਜ ਦੀਆਂ ਚੋਣਾਂ ਕਰਵਾਉਂਦੇ ਵੇਖੇ ਜਾਣਗੇ। ਜੇ ਲੋਕਰਾਜੀ ਹਾਕਮ ਲੋਕਾਂ ਦੇ ਹੱਕਾਂ ਅਤੇ ਹਿਤਾਂ ਦੀ ਨਿਰਪੱਖਤਾ ਅਤੇ ਸੁਤੰਤਰਤਾ ਨਾਲ ਰਾਖੀ ਕਰਨ ਦਾ ਦਾਅਵਾ ਕਰਦੇ ਹਨ, ਤਾਂ ਲੋਕਾਂ ਨੂੰ ਜਾਤਾਂ, ਧਰਮਾਂ, ਕਬੀਲਿਆਂ, ਸ਼ਰਨਾਰਥੀਆਂ, ਆਵਾਸੀਆਂ, ਖੇਤਰੀ ਉਦਯੋਗ ਅਤੇ ਵਪਾਰ ਦੇ ਆਧਾਰ ਤੇ ਵੰਡਣ ਜਾਂ ਵੰਡੇ ਜਾਣ ਤੋਂ ਪਹਿਲਾਂ ਉਸ ਲੋਕਰਾਜ ਜਾਂ ਰਾਜਾਂ ਨੂੰ ਵੱਧ ਅਧਿਕਾਰ ਵਾਲੇ ਰਾਸ਼ਟਰਪਤੀ ਸ਼ਾਸਨ ਦੇ ਗ੍ਰਹਿ ਵਿਭਾਗ ਉਨਾਂ ਵਰਗਾਂ ਦੀ ਪੂਰੀ ਸੁਰੱਖਿਆ ਕਿਉਂ ਨਹੀਂ ਕਰਦੇ?
ਰਾਸ਼ਟਰਪਤੀ ਚੋਣਾਂ : ਬੇਸ਼ੱਕ ਅਮਰੀਕਾ ਦੇ 2017 ਵਿਚ ਨਵੇਂ ਬਣੇ ਰਾਸ਼ਟਰਪਤੀ ਦੀ ਚੋਣ 8 ਨਵੰਬਰ 2016 ਨੂੰ ਹੋਈ ਸੀ, ਪਰ ਉਸ ਨੇ ਆਪਣਾ ਰਾਸ਼ਟਰਪਤੀ ਦਾ ਅਹੁਦਾ 73 ਦਿਨਾਂ ਬਾਅਦ 20 ਜਨਵਰੀ, 2017 ਨੂੰ ਸੰਭਾਲਣਾ ਹੈ। ਉਹ ਵਿਅਕਤੀ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਡੌਨਾਲਡ ਟਰੰਪ ਹਨ, ਜੋ ਕਿੱਤੇ ਪੱਖੋਂ ਬਹੁਤ ਵੱਡੇ ਵਪਾਰੀ ਹਨ ਅਤੇ ਰਾਜਨੀਤਕ ਖੇਤਰ ਦਾ ਕੋਈ ਤਜਰਬਾ ਨਹੀਂ ਸੀ, ਪਰ ਡਾਲਰ-ਸ਼ਕਤੀ ਨਾਲ ਉਹ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਅਤੇ ਪੇਸ਼ੇ ਪੱਖੋਂ ਰਾਜਨੀਤਕ ਆਗੂ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਨੂੰ ਹਰਾ ਕੇ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ।donald trump
ਹੋਰ ਦੇਸ਼ਾਂ ਵਿਚ ਜਿੱਥੇ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਉਨਾਂ ਵਿਚ ਭਾਰਤ ਸਮੇਤ ਫਰਾਂਸ, ਚਿੱਲੀ, ਹੌਂਡਰਸ, ਉਤਰੀ ਕੋਰੀਆ, ਲਾਇਬੀਰੀਆ, ਈਰਾਨ, ਹੰਗਰੀ, ਉਜ਼ਬੇਕਿਸਤਾਨ, ਹਾਇਤੀ, ਰਵਾਂਡਾ, ਪੂਰਬੀ ਤੈਮੂਰ, ਮੰਗੋਲੀਆ, ਸਿੰਗਾਪੁਰ, ਤੁਰਕਮੈਨਿਸਤਾਨ, ਸਰਬੀਆ, ਸਲੋਵੇਨੀਆ, ਕਿਰਗਿਸਤਾਨ ਅਤੇ ਜਰਮਨੀ ਦੇ ਚਾਂਸਲਰ ਦੀਆਂ ਚੋਣਾਂ ਸ਼ਾਮਿਲ ਹਨ।
ਪਾਰਲੀਮੈਂਟ ਜਾਂ ਸੰਸਦੀ ਚੋਣਾਂ : ਜਿਹੜੇ ਸੰਸਾਰ ਦੇ ਲੋਕਰਾਜੀ ਦੇਸ਼ਾਂ ਵਿਚ ਸੰਸਦੀ ਚੋਣਾਂ ਹੋਣੀਆਂ ਹਨ, ਉਨਾਂ ਵਿਚ ਕੀਨੀਆ, ਲਾਈਬੀਰੀਆ, ਗਣਤੰਤਰ ਕਾਂਗੋ, ਸੋਮਾਲੀਆ, ਪੂਰਬੀ ਤੈਮੂਰ, ਥਾਈਲੈਂਡ, ਅਲਬੇਨੀਆ, ਨਾਰਵੇ, ਲੈਬਨਾਨ, ਚਿੱਲੀ, ਐਕੁਆਡੋਰ, ਫਾਕਲੈਂਡ ਟਾਪੂ ਅਤੇ ਨਿਊਜ਼ੀਲੈਂਡ ਦੇ ਨਾਉਂ ਵਰਨਣਯੋਗ ਹਨ।
ਵਿਧਾਨਿਕ ਚੋਣਾਂ : ਜਿਵੇਂ ਭਾਰਤ ਵਿਚ ਰਾਸ਼ਟਰਪਤੀ ਦੀ ਚੋਣ ਦੇ ਨਾਲ-ਨਾਲ ਭਾਰਤ ਦੇ ਸੱਤ ਵੱਖੋ-ਵੱਖਰੇ ਰਾਜਾਂ ਵਿਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋ ਰਹੀਆਂ ਹਨ, ਉਸੇ ਤਰਾਂ ਅਰਜਨਟੀਨਾ, ਫਰਾਂਸ, ਫਿਨਲੈਂਡ, ਚੈਕ, ਸੈਨੀਗਾਲ, ਚੱਡ, ਗੈਂਬੀਆ, ਅੰਗੋਲਾ ਅਤੇ ਅਲਜੀਰੀਆ ਵਿਚ ਵਿਧਾਨਿਕ ਜਾਂ ਵਿਧਾਨ ਸਭਾ ਚੋਣਾਂ ਹੋਣੀਆਂ ਨਿਸ਼ਚਿਤ ਹੋਈਆਂ ਹਨ। ਇਹ ਚੋਣਾ ਪ੍ਰਾਂਤਿਕ ਜਾਂ ਖੇਤਰੀ ਸਰਕਾਰਾਂ ਅਤੇ ਵਿਧਾਇਕ ਚੁਣਨ ਲਈ ਸਹਾਈ ਹੋਣਗੀਆਂ।
ਮਿਊਂਸੀਪਲ ਚੋਣਾਂ : 2017 ਵਿਚ ਕਈ ਦੇਸ਼ਾਂ ਦੇ ਸਥਾਨਕ ਪ੍ਰਬੰਧਾਂ ਨਾਲ ਸਬੰਧਿਤ ਮਿਊਂਸੀਪਲ (ਜਾਂ ਲੋਕਲ) ਚੋਣਾਂ ਹੋਣਗੀਆਂ ਜਿਨਾਂ ਵਿਚ ਤੁਨੀਸੀਆ, ਇੰਡੋਨੇਸ਼ੀਆ, ਯੂਰਪ ਵਿਚ ਫਿਨਲੈਂਡ, ਜੌਰਜੀਆ, ਪੁਰਤਗਾਲ ਅਤੇ ਯੂ.ਕੇ. ਆਦਿ ਸ਼ਾਮਿਲ ਹਨ।
ਭਾਰਤ ਵਿਚ ਰਾਸ਼ਟਰਪਤੀ ਚੋਣਾਂ : 2012 ਵਿਚ ਰਾਸ਼ਟਰਪਤੀ ਬਣੇ ਕਾਂਗਰਸ ਸਰਕਾਰ ਦੇ ਸਾਬਕਾ ਕੇਂਦਰੀ ਵਿੱਤ pranab mukherjeeਮੰਤਰੀ, ਸ੍ਰੀ ਪ੍ਰਣਾਬ ਮੁਖਰਜੀ, ਜੇ ਚਾਹੁਣ ਤਾਂ ਦੂਜੀ ਵੇਰ ਰਾਸ਼ਟਰਪਤੀ ਬਣ ਸਕਦੇ ਹਨ, ਪਰ ਉਨਾਂ ਦੀ ਜਾਂ ਉਨਾਂ ਦੀ ਥਾਂ ਨਵੇਂ ਭਾਰਤੀ ਰਾਸ਼ਟਰਪਤੀ ਦੀ ਚੋਣ 2017 ਵਿਚ 25 ਜੁਲਾਈ ਤੋਂ ਪਹਿਲਾਂ-ਪਹਿਲਾਂ ਹੋਵੇਗੀ। ਭਾਰਤ ਵਿਚ ਰਾਸ਼ਟਰਪਤੀ ਦੀ ਚੋਣ ਭਾਰਤੀ ਸੰਵਿਧਾਨ ਦੀ ਧਾਰਾ 55 ਅਨੁਸਾਰ ਹੁੰਦੀ ਹੈ, ਜੋ ਕਿ ਭਾਰਤ ਦਾ ਸੰਵਿਧਾਨਿਕ ਮੁਖੀ ਹੁੰਦਾ ਹੈ।
ਜੇ ਸ੍ਰੀ ਪ੍ਰਣਾਬ ਮੁਖਰਜੀ ਦੂਜੀ ਵੇਰ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦੇ, ਜਾਂ ਨਹੀਂ ਬਣਦੇ, ਤਾਂ ਜਿਹੜੇ ਭਾਰਤੀ ਆਗੂ ਜਾਂ ਸ਼ਖ਼ਸੀਅਤਾਂ ਦਾ ਹੁਣ ਤੱਕ ਰਾਸ਼ਟਰਪਤੀ ਬਣਨ ਬਾਰੇ ਜਾਂ ਰਾਸ਼ਟਰਪਤੀ ਬਣਨ ਦੇ ਚਾਹਵਾਨਾਂ ਦੇ ਨਾਉਂ ਭਾਰਤੀ ਮੀਡੀਏ ਵਿਚ ਉੱਭਰੇ ਹਨ, ਜਾਂ ਚਰਚਿਤ ਹੋਏ ਹਨ, ਉਨਾਂ ਵਿਚ ਅੱਜ ਕੱਲ ਰਾਜ ਸੱਤਾ ਵਾਲੀ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਉਂ ਸਭ ਤੋਂ ਉੱਤੇ ਸਮਝਿਆ ਜਾਂਦਾ ਹੈ। ਉਨਾਂ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ, ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ, ਇਨਫੋਸਿਸ ਕੰਪਨੀ ਦੇ ਚੇਅਰਮੈਨ ਨਾਰਾਇਨਾ ਮੂਰਤੀ, ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ, ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੰਸਦੀ ਮਾਮਲਿਆਂ ਦੇ ਮੰਤਰੀ ਵੈਨਕਾਇ ਨਾਇਡੂ, ਗੁਜਰਾਤ ਦੇ ਗਵਰਨਰ ਓਮ ਪ੍ਰਕਾਸ਼ ਕੋਹਲੀ, ਝਾਰਖੰਡ ਦੀ ਗਵਰਨਰ ਦਰੋਪਦੀ ਮੁਰਮੂ ਅਤੇ ਉਤਰ ਪ੍ਰਦੇਸ਼ ਦੇ ਗਵਰਨਰ ਰਾਮ ਨਾਇਕ ਦੇ ਨਾਉਂ ਚਰਚਿਤ ਜਾਂ ਵਰਨਣਯੋਗ ਹਨ। ਇੱਥੇ ਜ਼ਿਕਰਯੋਗ ਹੈ ਕਿ ਪ੍ਰਭਾਵਸ਼ਾਲੀ ਬਹੁਮਤ ਵਾਲੀ ਭਾਰਤੀ ਜਨਤਾ ਪਾਰਟੀ ਉੱਤੇ ਰਾਸ਼ਟਰੀ ਸਵਾਇਮ ਸੇਵਕ ਸੰਘ ਦਾ ਪ੍ਰਭਾਵ ਹੋਣ ਕਾਰਨ ਮੋਹਨ ਭਗਵਤ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਭਾਜਪਾ ਪ੍ਰਧਾਨ ਅਮਿੱਤ ਸ਼ਾਹ ਆਦਿ ਭਾਰਤ ਦਾ ਰਾਸ਼ਟਰਪਤੀ ਆਰ.ਐੱਸ.ਐੱਸ. ਪਿਛੋਕੜ ਵਾਲੇ ਕਿਸੇ ਆਗੂ ਨੂੰ ਆਪਣਾ ਰਾਸ਼ਟਰਪਤੀ ਵੇਖਣ ਵਿਚ ਖ਼ੁਸ਼ੀ ਅਤੇ ਸੁਪਨਾ ਸਾਕਾਰ ਹੁੰਦਾ ਮਹਿਸੂਸ ਕਰਨਗੇ।
ਭਾਰਤੀ ਵਿਧਾਨ ਸਭਾ ਚੋਣਾਂ : ਰਾਸ਼ਟਰਪਤੀ ਕਾਲ ਦੀ ਮਿਆਦ ਦੇ ਨਾਲ-ਨਾਲ 2017 ਦੌਰਾਨ ਭਾਰਤ ਦੇ 7 ਰਾਜਾਂ ਵਿਚ ਵਿਧਾਨ ਸਭਾਵਾਂ ਦੀ ਮਿਆਦ ਵੀ ਪੂਰੀ ਹੋ ਰਹੀ ਹੈ। ਪੰਜਾਬ ਸਮੇਤ ਇਨ•ਾਂ 7 ਰਾਜਾਂ ਵਿਚ ਉਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਨੀਪੁਰ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਰਨਣਯੋਗ ਹਨ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਨਵੰਬਰ-ਦਸੰਬਰ 2017 ਵਿਚ ਹੋਣ ਦੀ ਉਮੀਦ ਹੈ, ਜਦਕਿ ਪੰਜਾਬ, ਉਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਚੋਣਾਂ 4 ਫਰਵਰੀ ਤੋਂ 8 ਮਾਰਚ ਦੇ ਦਰਮਿਆਨ ਹੋਣ ਦਾ ਭਾਰਤੀ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਇਨ•ਾਂ ਵਿਚ ਪੰਜਾਬ ਅਤੇ ਗੋਆ ਦੀਆਂ ਇੱਕ ਦਿਨਾਂ ਇੱਕ ਪੜਾਅ ਚੋਣਾਂ 4 ਫਰਵਰੀ ਨੂੰ ਹੋਣਗੀਆਂ, ਉੱਤਰਾਖੰਡ ਦੀਆਂ 15 ਫਰਵਰੀ, ਮਨੀਪੁਰ ਦੀਆਂ ਦੋ ਪੜਾਵਾਂ ਵਿਚ 4 ਅਤੇ 8 ਮਾਰਚ ਨੂੰ ਹੋਣਗੀਆਂ ਅਤੇ ਉਤਰ ਪ੍ਰਦੇਸ਼ ਵਿਚ ਇਹ ਚੋਣਾਂ 11 ਫਰਵਰੀ ਤੋਂ 8 ਮਾਰਚ ਦੌਰਾਨ 7 ਪੜਾਵਾਂ ਵਿਚ ਹੋਣਗੀਆਂ।
4 ਫਰਵਰੀ ਤੋਂ 8 ਮਾਰਚ ਤੱਕ ਹੋਣ ਵਾਲੀਆਂ ਚੋਣਾਂ ਕੁੱਲ 690 ਵਿਧਾਨ ਸਭਾ ਹਲਕਿਆਂ ਵਿਚ ਹੋਣਗੀਆਂ, ਜੋ ਵਿਸਥਾਰਪੂਰਵਕ ਗੋਆ ਦੇ 40, ਮਨੀਪੁਰ ਦੇ 60, ਉੱਤਰਾਖੰਡ ਦੇ 70, ਪੰਜਾਬ ਦੇ 117 ਅਤੇ ਸਭ ਤੋਂ ਵੱਧ ਉਤਰ ਪ੍ਰਦੇਸ਼ ਦੇ 403 ਹਲਕਿਆਂ ਵਿਚ ਹੋ ਰਹੀਆਂ ਹਨ। ਇਨਾਂ ਸਾਰੀਆਂ ਦੇ ਨਤੀਜੇ 11 ਮਾਰਚ ਨੂੰ ਇਕੇ ਦਿਨ ਐਲਾਨੇ ਜਾਣਗੇ……..ਕੋਈ ਹੱਸੇਗਾ ਤੇ ਕੋਈ ਰੋਵੇਗਾ!

Related posts

ਇੱਕ ਸੀਨੀਅਰ ਪੱਤਰਕਾਰ ਲੜੇਗਾ ਬਸਪਾ ਦੀ ਟਿਕਟ ਤੇ ਹਲਕਾ ਪੂਰਬੀ ਤੋਂ ਚੋਣ

INP1012

ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਖੇਡ ਵਿੰਗ ਬੰਦ ਹੋਣ ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਭੇਜਿਆ ਕਾਨੂੰਨੀ ਨੋਟਿਸ

INP1012

ਪੰਜਾਬ ‘ਚ ਅਮਨ, ਸ਼ਾਂਤੀ ਅਤੇ ਭਾਈਚਾਰਾ ਭੰਗ ਨਹੀਂ ਹੋਣ ਦੇਵਾਂਗੇ

INP1012

Leave a Comment