Featured India International News National News Political Punjab Punjabi Social

ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਟਾਇਟਲਰ ਦੇ ਖਿਲਾਫ ਸੀਬੀਆਈ ਨੇ ਲਾਈ ਡਿਟੇਕਟਰ ਪਰੀਖਣ ਦੀ ਇਜਾਜਤ ਮੰਗੀ

ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਟਾਇਟਲਰ ਦੇ ਖਿਲਾਫ ਸੀਬੀਆਈ ਨੇ ਲਾਈ ਡਿਟੇਕਟਰ ਪਰੀਖਣ ਦੀ ਇਜਾਜਤ ਮੰਗੀ ਮਾਮਲਾ ਵਜੀਰਪੁਰ ਵਿਚ ਹੋਏ ਦੰਗੇਆਂ ਵਿਚ ਟਾਈਟਲਰ ਦੀ ਭੁਮਿਕਾ ਦਾ

ਨਵੀਂ ਦਿੱਲੀ ੯ ਫਰਵਰੀ (ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਵਿਚ ਹੋਏ ਨਵੰਬਰ ੧੯੮੪ ਵਿਚ ਬੇਗੁਨਾਹ ਸਿੱਖਾਂ ਦੇ ਕਤਲੇਆਮ ਵਿਚ ਮੁੱਖ ਭੁਮਿਕਾ ਨਿਭਾਉਣ ਵਾਲੇ ਕਾਗਰੇਸੀ ਲੀਡਰ ਜਗਦੀਸ਼ ਟਾਈਟਲਰ ਦੀ ਸੀਬੀਆਈ ਨੇ ਅਜ ਅਦਾਲਤ ਵਿਚ ਲਾਈ ਡਿਟੇਕਟਰ ਪਰੀਖਣ ਦੀ ਇਜਾਜਤ ਮੰਗੀ ਹੈ । ਦਿੱਲੀ ਦੇ ਵਜੀਰਪੁਰ ਇਲਾਕੇ ਵਿਚ ਟਾਈਟਲਰ ਤੇ ਦੰਗੇ ਭੜਕਾਣ ਅਤੇ ਹਿੰਸਾ ਫੈਲਾਣ ਦਾ ਮਾਮਲਾ ਚਲ ਰਿਹਾ ਸੀ ਜਿਸ ਵਿਚ ਅਦਾਲਤ ਵਲੋਂ ਕਲੀਨ ਚਿੱਟ ਮਿਲ ਚੁਕੀ ਹੈ ਇਸ ਲਈ ਸੀਬੀਆਈ ਨੇ ਇਸ ਲਈ ਕਲੋਜ਼ਰ ਰਿਪੋਰਟ ਲੇਸ਼ ਕਰਕੇ ਮਾਮਲੇ ਨੂੰ ਖਤਮ ਕਰਨ ਲਈ ਕਿਹਾ ਸੀ ।

ਕਤਲੇਆਮ ਪੀੜਿਤਾਂ ਵਲੋਂ ਬੀਬੀ ਲੱਖਵਿੰਦਰ ਕੌਰ ਦੀ ਸ਼ਿਕਾਇਤ ਤੇ ਇਸ ਖਿਲਾਫ ਅਪੀਲ ਦਾਇਰ ਕਰਕੇ ਮਾਮਲੇ ਨੂੰ ਚਲਾਉਣ ਲਈ ਕਲੋਜ਼ਰ ਰਿਪੋਰਟ ਨੂੰ ਚੁਨੋਤੀ ਦੇ ਕੇ ਮਾਮਲਾ ਮੁੜ ਅਦਾਲਤ ਵਿਚ ਲੈ ਜਾਇਆ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੀਬੀਆਈ ਜਾਣਬੂਝ ਕੇ ਟਾਈਟਲਰ ਨੂੰ ਬਚਾ ਰਹੀ ਹੈ ।ਜਿਸ ਤੇ ਅਦਾਲਤ ਵਲੋਂ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਖਾਰਿਜ ਕਰਦਿਆਂ ਮਾਮਲੇ ਦੀ ਸੁਣਵਾਈ ਜਾਰੀ ਰਖਣ ਦੀ ਹਿਦਾਇਤ ਦਿੱਤੀ ਗਈ ਸੀ । ਉਸੇ ਕੜੀ ਵਿਚ ਅਜ ਸੀਬੀਆਈ ਵਲੋਂ ਟਾਈਟਲਰ ਦੇ ਲਾe ਿਡਿਟੇਕਟਰ ਪਰੀਖਣ ਦੀ ਮੰਗ ਕੀਤੀ ਗਈ ਹੈ ।

Related posts

੨ ਜ਼ਿਲਾ ਮਾਲ ਅਫਸਰਾਂ, ੧੪ ਤਹਿਸੀਲਦਾਰਾਂ ਤੇ ੩੦ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਤੇ ਨਿਯੁਕਤੀਆਂ

INP1012

ਭੁੱਖਿਆਂ ਦਾ ਪੇਟ ਭਰ ਸਕੇਗੀ ਸਰਬ-ਵਿਆਪੀ ਮੁੱਢਲੀ ਆਮਦਨ ਸਕੀਮ?- ਗੁਰਮੀਤ ਪਲਾਹੀ

INP1012

-ਮੁੱਖ ਮੰਤਰੀ ਤੀਰਥ ਯਾਤਰਾ ਦਰਸ਼ਨ ਯੋਜਨਾ-

INP1012

Leave a Comment