Featured Poetry Punjab Punjabi Social

ਬਿਰਹੋਂ ਜ਼ਖਮ-ਹਰਮਿੰਦਰ ਸਿੰਘ ਭੱਟ

ਅਸੀਂ ਹਰ ਗਲ ਵਿਚ ਤੇਰੀ ਗਲ ਕਰਦੇ
ਸਾਡੀ ਗਲ ਵੀ ਕਦੇ ਕਰਿਆ ਕਰ,
ਝੂਠੇ ਵਾਅਦਿਆਂ ਤੇ ਸਦਾ ਰਹੇ ਮਰਦੇ
ਸਾਡੇ ਸੱਚ ਤੇ ਵੀ ਤਾਂ ਕਦੇ ਮਰਿਆ ਕਰ,
ਤੇਰੀਆਂ ਰਾਹਾਂ ਵਿਚ ਰਹੇ ਫ਼ੁਲ ਧਰਦੇ
ਸਾਡੇ ਸਿਰ ਕਦਮ ਵੀ ਕਦੇ ਧਰਿਆ ਕਰ,
ਰਹੇ ਵਾਰੀ ਜਿੱਤ ਤੇਰੀ ਸਦਾ ਬੁਝਦੇ
ਸਾਡੇ ਹਰਨੇ ਦੀ ਹਾਂ ਕਦੇ ਬੁਝਿਆ ਕਰ,
ਮਨ ਸਮੁੰਦਰ ਪਿਆਰਾਂ ਚ ਰਹੇ ਤਰਦੇ
ਤਨ ਅਣਗੌਲਿਆ ਕਰ ਕਦੇ ਤਰਿਆ ਕਰ,
”ਭੱਟ” ਵਰਗੇ ਬਿਰਹੋਂ ਜ਼ਖਮ ਕਈ ਜਰਦੇ
ਜਿਗਰਾ ਕਰ ਬਿਰਹੋਂ ਜ਼ਖਮ ਕਦੇ ਜਰਿਆ ਕਰ,
ਅਸੀਂ ਹਰ ਗਲ ਵਿਚ ਤੇਰੀ ਗਲ ਕਰਦੇ
ਸਾਡੀ ਗਲ ਵੀ ਕਦੇ ਕਰਿਆ ਕਰ………..।

 

Related posts

ਹਰਫ਼ ਕਾਲਜ ਦੇ ਵਿਦਿਆਰਥੀਆਂ ਨੇ ਮਨਾਇਆ ਅਧਿਆਪਕ ਦਿਵਸ

INP1012

ਬਿਜਲੀ ਬੋਰਡ ਸੰਦੌੜ ਦੀ ਅਣਗਹਿਲੀ ਕਾਰਨ 50 ਕਿੱਲੇ ਨਾੜ ਸੜ ਕੇ ਸਵਾਹ

INP1012

ਪੰਜਾਬ ਵਿੱਚ ਪਹਿਲੀ ਵਾਰ ‘ਤੁਹਾਡਾ ਐਮ. ਐਲ. ਏ ਤੁਹਾਡੇ ਦਰ ਤੇ’ ਪ੍ਰੋਗਰਾਮ।

INP1012

Leave a Comment