Featured India National News Punjab Punjabi Social

ਫਗਵਾੜਾ ਵਿਖੇ ਵਿਸ਼ਾਲ ਪੰਜਾਬੀ ਮਾਂ-ਬੋਲੀ ਜਾਗਰੂਕਤਾ ਮਾਰਚ ਕੱਢਿਆ

ਸਿੱਖਿਆ ਸਮਾਜਿਕ ਸਾਹਤਿਕ ਪੱਤਰਕਾਰੀ ਖੇਤਰ ਨਾਲ ਜੁੜੇ ਲੋਕ ਸ਼ਾਮਿਲ ਹੋਏ

ਫਗਵਾੜਾ :- [ਪਟ] ਕੌਮਾਤਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਂ-ਬੋਲੀ ਜਾਗਰੂਕਤਾ ਮਾਰਚ ਫ3 photoਗਵਾੜਾ ਸ਼ਹਿਰ ਦੇ ਬਲੱਡ ਬੈਂਕ ਗੁਰੁ ਹਰਿਗੋਬਿੰਦ ਨਗਰ ਤੋਂ ਆਰੰਭ ਹੋਕੇ ਸ਼ਹਿਰ ਦੇ ਵੱਖੋ ਵੱਖਰੇ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ [ਲੜਕੇ] ਦੇ ਗੇਟ ਮੂਹਰੇ ਸਮਾਪਤ ਹੋਇਆ। ਪੰਜਾਬੀ ਕਲਾ ਅਤੇ ਸਹਿਤ ਕੇਂਦਰ ਵਲੋਂ ਪੰਜਾਬੀ ਵਿਰਸਾ ਟਰੱਸਟ [ਰਜਿ:] ਅਤੇ ਸ਼ਹਿਰ ਦੀਆਂ ਸਮਾਜਿਕ, ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਇਸ ਮਾਰਚ ਵਿੱਚ ਸ਼ਹਿਰ ਦੇ ਵੱਖੋ ਵੱਖਰੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਸਮੇਤ ਰੋਟਰੀ, ਜੇ. ਸੀਜ, ਲਾਇਨਜ ਕਲੱਬਾਂ, ਫਗਵਾੜਾ ਵਾਤਾਵਰਨ ਐਸੋਸੀਏਸ਼ਨ ਦੇ ਮੈਂਬਰਾਂ, ਪ੍ਰਬੰਧਕਾਂ ਨੇ ਭਰਪੂਰ ਸ਼ਿਰਕਤ ਕੀਤੀ। ਇਸ ਮਾਰਚ ਨੂੰ ਸੁਖਬੀਰ ਸਿੰਘ ਸੰਧੜ, ਜੋਗਿੰਦਰ ਸਿੰਘ ਮਾਨ, ਬਾਬਾ ਗੁਰਚਰਨ ਸਿੰਘ ਨੇ ਝੰਡੀ ਦਿਤੀ। ਬਜ਼ਾਰਾਂ ਵਿੱਚ ਮਾਰਚ ਦਾ ਦੁਕਾਨਦਾਰਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ ਅਤੇ ਫੁਲਾਂ ਦੀ ਵਰਖਾ ਕੀਤੀ ਗਈ। ਆਰੋੜਾ ਬਰਾਦਰੀ ਵਲੋਂ ਬਜ਼ਾਰ ਵਿੱਚ ਬੱਚਿਆਂ’ਤੇ ਹਾਜਰ ਲੋਕਾਂ ਦੀ ਰੀਫਰੈਸ਼ਮੈਂਟ ਦੇ ਕੇ ਸੇਵਾ ਕੀਤੀ। ਮਾਰਚ ਵਿੱਚ ਨੀਊ ਪਬਲਿਕ ਸਕੂਲ, ਜੀ.ਡੀ. ਆਰ ਪਬਲਿਕ ਸਕੂਲ, ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਐਪਲ ਔਰਚੈਡ, ਜੈਨ ਮਾਡਲ ਸਕੂਲ, ਸਰਕਾਰੀ ਸਕੂਲ ਸ਼ਾਮਲ ਸਨ। ਵਿਦਿਆਰਥੀਆਂ ਨੇ ਹੱਥਾਂ ਵਿੱਚ “ਪੰਜਾਬੀ ਜੇ ਨਾ ਵਰਤਾਂਗੇ !!ਗੱਲ ਕਰਨ ਲਈ ਤਰਸਾਂਗੇ!!” “ਮਾਂ-ਬੋਲੀ ਪੰਜਾਬੀਏ “ਤੇਰਾ ਕੌਣ ਵਿਚਾਰਾ” “ਮਾਂ ਬੋਲੀ ਪੰਜਾਬੀ ਅੱਜ ਦਏ ਗੁਹਾਈ !! ਆਪਣੇ ਘਰ ਈ ਉਸਦੀ ਨਾ ਰਹੀ ਸੁਣਾਈ !! “ਮਾਂ ਬੋਲੀ ਜੇ ਭੁੱਲ ਜਾਵਾਂਗੇ !!ਕੱਖਾਂ ਵਾਂਗੂੰ ਰੁਲ ਜਾਵਾਂਗੇ!!” “ਆਉ ਮਿਲਕੇ ਪੰਜਾਬੀ ਬੋਲੀ ਦਾ ਮਾਣ ਵਧਾਈਏ” “ਪੰਜਾਬੀ ਪੜੋ , ਪੰਜਾਬੀ ਲਿਖੋ , ਪੰਜਾਬੀ ਬੋਲੋ!” “ਬਹੁਤ ਕੁਰਬਾਨੀਆਂ ਦਿਤੀਆਂ ਅਸਾਂ ਅੰਗਰੇਜਾਂ ਤੋਂ ਦੇਸ਼ ਆਜ਼ਾਦ ਕਰਵਾਉਣ ਲਈ ਹੁਣ ਹੰਭਲਾ ਮਾਰਨ ਦੀ ਲੋੜ ਹੈ ਆਪਣੀ ਮਾਂ-ਬੋਲੀ ਪੰਜਾਬੀ ਬਚਾਉਣ ਦੀ ! “ਮਾਂ-ਬੋਲੀ ਜੇ ਭੁੱਲ ਜਾਏਗੀ, ਅਗਲੀ ਪੀੜੀ ਰੁਲ ਜਾਏਗੀ।!” ਬੈਨਰ ਚੁੱਕੇ ਹੋਏ ਸਨ। ਮਾਰਚ ਦੀ ਅਗਵਾਈ ਬੈਂਡ ਸਮੇਤ ਤਰਨਜੀਤ ਸਿੰਘ ਕਿੰਨੜਾ, ਹਰੀਪਾਲ ਸਿੰਘ, ਟੀ.ਡੀ ਚਾਵਲਾ, ਪ੍ਰੋ: ਜਸਵੰਤ ਸਿੰਘ ਗੰਢਮ, ਐਸ. ਐਲ. ਵਿਰਦੀ, ਪੰਜਾਬੀ ਲੇਖਕ ਗੁਰਮੀਤ ਪਲਾਹੀ ਕਰ ਰਹੇ ਸਨ। ਇਸ ਮਾਰਚ ਦੀ ਸਮਾਪਤੀ ਸਮੇਂ ਬੋਲਦਿਆਂ ਤਰਨਜੀਤ ਕਿੰਨੜਾ ਨੇ ਕਿਹਾ ਕਿ ਪੰਜਾਬੀ ਪੂਰੇ ਵਿਸ਼ਵ ਵਿੱਚ 12 ਕਰੋੜ ਤੋਂ ਵੱਧ ਲੋਕ ਬੋਲਦੇ ਹਨ। ਪ੍ਰੋ: ਜਸਵੰਤ ਸਿੰਘ ਗੰਡਮ ਨੇ ਕਿਹਾ ਕਿ ਜਦੋਂ ਤੱਕ ਉਨਾਂ ਹਾਜ਼ਰ ਲੋਕਾਂ ਨੂੰ ਕਿਹਾ ਕਿ ਸਾਰੀਆਂ ਭਾਸ਼ਵਾਂ ਪੜਨੀਆਂ ਚਾਹੀਦੀਆਂ ਹਨ ਪਰ ਮਾਂ ਬੋਲੀ ਨੂੰ ਵਿਸਾਰਨਾ ਨਹੀਂ ਚਾਹੀਦਾ। ਲੇਖਕ ਗੁਰਮੀਤ ਸਿੰਘ ਪਲਾਹੀ ਨੇ ਹਾਜ਼ਰ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਬੋਲੀ ਨਾਲ ਪੰਜਾਬ’ਚ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ ਅਤੇ ਇਸ ਪ੍ਰਤੀ ਅਵੇਸਲੇ ਪਨ ਲਈ ਸਿਆਸਤਦਾਨ ਜ਼ੁੰਮੇਵਾਰ ਹਨ। ਉਨਾਂ• ਲੋਕਾਂ ਨੂੰ ਬੱਚਿਆਂ ਨਾਲ, ਘਰਾਂ ਤੇ ਸਕੂਲਾਂ’ਚ ਪੰਜਾਬੀ’ਚ ਗੱਲ ਕਰਨ ਨੂੰ ਯਕੀਨੀ ਬਨਾਉਣ ਦੀ ਸਲਾਹ ਦਿਤੀ। ਇਸ ਸਮੇਂ ਹੋਰਨਾਂ ਤੋਂ ਬਿਨਾਂ ਮਲਕੀਅਤ ਸਿੰਘ ਰਗਬੋਤਰਾ, ਕੁਲਦੀਪ ਸਰਦਾਨਾ, ਅਸ਼ੋਕ ਸੇਠੀ, ਬੰਟੀ ਵਾਲੀਆ, ਅਨਿਲ ਸ਼ਰਮਾ, ਤਾਰਾ ਚੰਦ ਚੁੰਭਰ, ਅਸ਼ਵਨੀ ਕੋਹਲੀ, ਦਲਜੀਤ ਰਾਜੂ, ਅਵਤਾਰ ਪੰਡਵਾ, ਦੀਪ ਹਰਦਾਸਪੁਰ, ਸੁਖਵੰਤ ਸਿੰਘ ਬਸਰਾ, ਚੰਨਦੀਪ ਸਿੰਘ ਸੇਠੀ, ਤਜਿੰਦਰ ਸੋਨੂੰ, ਮਨੀਸ਼ ਪ੍ਰਭਾਕਰ, ਅਸ਼ੌਕ ਡੀਲਕਸ, ਦਮਨਦੀਪ ਸਿੰਘ ਦਿੱਲੀ, ਸੁਲੱਖਣ ਸਿੰਘ ਜੋਹਲ, ਬਾਂਸੋ ਦੇਵੀ, ਮਿਨਾਕਸ਼ੀ ਵਰਮਾ, ਚਰਨਜੀਤ ਸਿੰਘ ਪੰਨੂ ਅਮਰੀਕਾ , ਕੁਲਵਿੰਦਰ ਸਿੰਘ, ਚੰਚਲ, ਸੀਤਾ ਦੇਵੀ, ਸੁਵਿੰਦਰ ਨਿਸ਼ਚਲ, ਹਰਮਿੰਦਰ ਸਿੰਘ ਬਸਰਾ, ਅਮਨਦੀਪ ਸ਼ਰਮਾ, ਪ੍ਰੀਥੀਪਾਲ ਸਿੰਘ ਗੋਲਾ , ਪਰਵਿੰਦਰ ਸਿੰਘ ਪ੍ਰਧਾਨ ਸਕੈਪ ਆਦਿ ਸ਼ਾਮਲ ਸਨ।

Related posts

ਸੰਦੌੜ ਵਿਖੇ ਬੱਧਨੀ ਕਲਾਂ ਵਾਲੇ ਬਾਬਾ ਜੀ ਦੇ ਧਾਰਮਿਕ ਦੀਵਾਨ 3 ਅਪ੍ਰੈਲ ਤੋਂ

INP1012

ਪਿੰਡ ਫਰਵਾਲੀ ਵਿਖੇ ਬੀਬੀ ਸਰਬਜੀਤ ਕੌਰ ਨੇ ਜਿੱਤੀ ਸਰਪੰਚ ਦੀ ਚੋਣ

INP1012

ਜਿਲੇ ‘ਚ ਜਾਨਵਰਾਂ ਦੇ ਇਲਾਜ਼ ਲਈ ਸੂਬੇ ਦੀ ਦੂਜੀ ਐਂਬੂਲੈਂਸ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

INP1012

Leave a Comment