Featured India National News Punjab Punjabi Social

ਵੈਟ ਡੀਲਰਾਂ ਦੀ ਜੀ.ਐਸ.ਟੀ. ਪੋਰਟਲ ‘ਤੇ ਇਨਰੋਲਮੈਂਟ 15 ਮਾਰਚ ਤੱਕ ਹੀ ਹੋ ਸਕੇਗੀ-ਉੱਪ ਆਬਕਾਰੀ ਅਤੇ ਕਰ ਕਮਿਸ਼ਨਰ

*ਬਾਅਦ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਵੈਟ ਡੀਲਰਾਂ ਨੂੰ ਨਵਾਂ ਜੀ.ਐਸ.ਟੀ. ਟਿਨ ਨੰਬਰ ਤੁਰੰਤ ਐਕਟੀਵੇਟ ਕਰਵਾਉਣ ਦੀ ਸਲਾਹ

ਲੁਧਿਆਣਾ, 21 ਫਰਵਰੀ (ਸਤ ਪਾਲ ਸੋਨੀ) ਸ੍ਰੀ ਜੇ. ਕੇ. ਜੈਨ, ਉੱਪ ਆਬਕਾਰੀ ਅਤੇ ਕਰ ਕਮਿਸ਼ਨਰ, ਲੁਧਿਆਣਾ ਮੰਡਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਵੈਟ ਡੀਲਰਾਂ ਦੀ ਜੀ.ਐਸ.ਟੀ. ਪੋਰਟਲ ‘ਤੇ ਇਨਰੋਲਮੈਂਟ 15 ਮਾਰਚ, 2017 ਤੋਂ ਬਾਅਦ ਬੰਦ ਹੋ ਜਾਵੇਗੀ। ਇਸ ਲਈ ਸਮੂਹ ਵਪਾਰਕ ਜੱਥੇਬੰਦੀਆਂ, ਜਿਨਾਂ ਕੋਲ ਵੈਟ ਨੰਬਰ ਹੈ, ਨੂੰ ਚਾਹੀਦਾ ਹੈ ਕਿ ਉਹ ਜਲਦ ਜੀ.ਐਸ.ਟੀ. ਟਿਨ ਵਰਤ ਕੇ ਨਵਾਂ ਜੀ.ਐਸ.ਟੀ. ਨੰਬਰ ਐਕਟੀਵੇਟ ਕਰਨ।
ਉਨਾਂ ਕਿਹਾ ਕਿ 15 ਮਾਰਚ, 2017 ਤੋਂ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੀ.ਐਸ.ਟੀ. ਟਿਨ ਇਨਰੋਲਮੈਂਟ ਪੋਰਟਲ ਬੰਦ ਕਰ ਦਿੱਤਾ ਜਾਵੇਗਾ। ਅਜੇ ਤੱਕ ਲੁਧਿਆਣਾ ਮੰਡਲ, ਜਿਸ ਵਿਚ ਲੁਧਿਆਣਾ-1, 2, 3 ਅਤੇ ਫਤਿਹਗੜ ਸਾਹਿਬ ਜ਼ਿਲੇ ਆਉਂਦੇ ਹਨ, ਦੇ ਕੁੱਲ ਡੀਲਰਾਂ ਵਿੱਚੋਂ ਕੇਵਲ ਇੱਕ ਤਿਹਾਈ ਡੀਲਰਾਂ ਨੇ ਹੀ ਜੀ.ਐਸ.ਟੀ. ਦਾ ਨਵਾਂ ਨੰਬਰ ਐਕਟੀਵੇਟ ਕੀਤਾ ਹੈ, ਜਦੋਂਕਿ ਲੁਧਿਆਣਾ ਮੰਡਲ ਵਿੱਚ ਪੰਜਾਬ ਵਿੱਚੋਂ ਸਭ ਤੋਂ ਵੱਧ ਵੈਟ ਡੀਲਰ ਹਨ।
ਉਨਾਂ ਕਿਹਾ ਕਿ ਬਾਅਦ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਵੈਟ ਡੀਲਰਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਨਵਾਂ ਜੀ.ਐਸ.ਟੀ. ਟਿਨ ਨੰਬਰ ਤੁਰੰਤ ਐਕਟੀਵੇਟ ਕਰਵਾ ਲੈਣ। ਕਿਸੇ ਕਿਸਮ ਦੀ ਸਮੱਸਿਆ ਲਈ ਉਹ ਆਪਣੇ ਵਾਰਡ ਦੇ ਆਬਕਾਰੀ ਤੇ ਕਰ ਨਿਰੀਖਕ, ਆਬਕਾਰੀ ਤੇ ਕਰ ਅਫਸਰ ਜਾਂ ਜਿਲੇ ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨਾਲ ਸੰਪਰਕ ਕਰ ਸਕਦੇ ਹਨ।
ਉਨਾਂ ਕਿਹਾ ਕਿ ਜੀ.ਐਸ.ਟੀ. ਟਿਨ ਐਕਟੀਵੇਟ ਕਰਨਾ ਇਕ ਬਹੁਤ ਹੀ ਸਰਲ ਵਿਧੀ ਹੈ, ਜਿਸ ਨੂੰ ਤਕਰੀਬਨ 5 ਮਿੰਟ ਦਾ ਹੀ ਸਮਾਂ ਲੱਗਦਾ ਹੈ। ਜ਼ਿਲੇ ਦੇ ਮੁਖੀਆਂ ਨੂੰ ਇਸ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਬਾਰੇ ਡੀਲਰਾਂ ਦੀ ਵੱਧ ਤੋਂ ਵੱਧ ਇਮਦਾਦ ਕਰਨ ਤਾਂ ਜੋ 15 ਮਾਰਚ, 2017 ਤੱਕ ਜੀ.ਐਸ.ਟੀ. ਟਿਨ ਐਕਟੀਵੇਟ ਕਰਵਾ ਸਕਣ।

Related posts

ਪੰਜਾਬ ਦੇ ਵਿੱਤੀ ਪ੍ਰਬੰਧਾਂ ਸੰਬੰਧੀ ਕੈਗ ਦੀਆਂ ਰਿਪੋਰਟਾਂ

INP1012

ਦਸਤਾਰ ਐਵਾਰਡ -2 ਐਡੀਸ਼ਨ ਤਹਿਤ ਅੰਮ੍ਰਿਤਸਰ ਵਿਖੇ ਸੁੰਦਰ ਦਸਤਾਰ ਮੁਕਾਬਲੇ ਹੋਏ

INP1012

ਬੈਂਕ ਸਵੈ ਰੁਜ਼ਗਾਰ ਧੰਦਿਆਂ ਲਈ ਘੱਟ ਵਿਆਜ ਤੇ ਦਿੱਤੇ ਜਾਣ ਵਾਲੇ ਕਰਜ਼ਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾਏ ਜਾਣ : ਮਾਂਗਟ

INP1012

Leave a Comment