Featured India National News Punjab Punjabi Social

ਮੇਰੀ ਮਾਂ-ਬੋਲੀ ਪੰਜਾਬੀ ਸਭਾ (ਰਜਿ) ਵਲੋਂ ਪੰਜਾਬੀ ਜਾਗਰੂਕਤਾ ਮੁਹਿੰਮ

ਲੁਧਿਆਣਾ, 22 ਫਰਵਰੀ (ਸਤ ਪਾਲ ਸੋਨੀ) : ਮੇਰੀ ਮਾਂ-ਬੋਲੀ ਪੰਜਾਬੀ ਸਭਾ (ਰਜਿ) ਵਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਸੰਬੰਧ ਵਿੱਚ ਆਰਤੀ ਚੌਂਕ ਲੁਧਿਆਣਾ ਵਿਖੇ ‘ਪੰਜਾਬੀ ਜਾਗਰੂਕਤਾ ਮੁਹਿੰਮ’ ਚਲਾਈ ਗਈ। ਇਸ ਮੋਕੇ ਸਭਾ ਦੇ ਮੈਂਬਰਾ ਵਲੋਂ ਵੱਖ-ਵੱਖ ਨਾਅਰਿਆਂ ਜਿਵੇਂ ਕਿ “ਮਾਂ-ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ਼ ਜਾਓਗੇ“, “ਸਿਖ ਲੈ ਭਾਵੇਂ ਬੋਲੀ ਹਜ਼ਾਰ, ਪਰ ਮਾਂ-ਬੋਲੀ ਨਾ ਮਨੋ ਵਿਸਾਰ“, ਪੰਜਾਬੀ ਸਿੱਖੀਏ ਅਤੇ ਸਿਖਾਈਏ, ਮਾਂ-ਬੋਲੀ ਦਾ ਮਾਣ ਵਧਾਈਏ“ ਆਦਿ ਬੈਨਰ ਫੜਕੇ ਲੋਕਾਂ ਵਿੱਚ ਮਾਂ-ਬੋਲੀ ਪੰਜਾਬੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਉਪਰਾਲਾ ਕੀਤਾ ਗਿਆ।
ਇਸ ਤੋਂ ਇਲਾਵਾ ਸਭਾ ਦੇ ਮੈਂਬਰਾਂ ਨੇ ਜਲੰਧਰ ਵਿਖੇ ਪੰਜਾਬੀ ਜਾਗ੍ਰਿਤੀ ਮੰਚ ਵਲੋਂ ਕਰਵਾਏ ਗਏ ‘ਪੰਜਾਬੀ ਜਾਗ੍ਰਿਤੀ ਮਾਰਚ’ ਵਿੱਚ ਵੀ ਹਿੱਸਾ ਲਿਆ, ਜੋ ਲਾਇਲਪੁਰ ਖ਼ਾਲਸਾ ਸਕੂਲ, ਨਕੋਦਰ ਚੌਂਕ ਤੋਂ ਸ਼ੁਰੂ ਹੋ ਕੇ ਦੇਸ਼-ਭਗਤ ਯਾਦਗਾਰੀ ਹਾਲ ਵਿਖੇ ਸਮਾਪਤ ਹੋਇਆ।
ਇਸ ਮੋਕੇ ਬੋਲਦਿਆਂ ‘ਮੇਰੀ ਮਾਂ-ਬੋਲੀ ਪੰਜਾਬੀ ਸਭਾ’ ਦੇ ਸਰਪ੍ਰਸਤ ਮਹਿੰਦਰ ਸਿੰਘ ਸੇਖੋਂ ਅਤੇ ਪ੍ਰਧਾਨ ਰਾਜ ਫ਼ਤਿਹ ਸਿੰਘ ਨੇ ਕਿਹਾ ਕਿ ਅੱਜ ਕੌਮਾਂਤਰੀ ਮਾਂ-ਬੋਲੀ ਦਿਵਸ ਤੇ ‘ਮੇਰੀ ਮਾਂ-ਬੋਲੀ ਪੰਜਾਬੀ ਸਭਾ’ ਜਿੱਥੇ ਸਮੂਹ ਪੰਜਾਬੀਆਂ ਨੂੰ ਵਧਾਈਆਂ ਦਿੰਦੀ ਹੈ, ਉੱਥੇ ਹੀ ਆਉਣ ਵਾਲੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਆਪਣੇ ਊਲੀਕੇ ਗਏ ਟੀਚਿਆਂ ਵਿੱਚ ਮਾਂ-ਬੋਲੀ ਦੀ ਸੇਵਾ ਅਤੇ ਸੰਭਾਲ ਨੂੰ ਹੋਰਨਾਂ ਗੰਭੀਰ ਮੁੱਦਿਆਂ ਦੇ ਤੁੱਲ ਹੀ ਰੱਖਿਆ ਜਾਵੇ। ਪੰਜਾਬੀਆਂ ਅਤੇ ਪੰਜਾਬੀ ਬੋਲੀ ਦੀ ਪੀੜਿਤ ਮਨੋਦਸ਼ਾ ਵੱਲ ਉਚੇਚਾ ਧਿਆਨ ਦਿੰਦੇ ਹੋਏ ਸਾਡੀ ਰਾਜ-ਭਾਸ਼ਾ ਨੂੰ ਇਸਦਾ ਬਣਦਾ ਮਾਣ-ਸਨਮਾਨ ਅਤੇ ਰੁਤਬਾ ਪ੍ਰਦਾਨ ਕੀਤਾ ਜਾਵੇ। ਇਸਦੇ ਨਾਲ ਹੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਆਪਣੀ ਮਾਂ-ਬੋਲੀ ਤੇ ਅਤੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਦੇ ਹੋਏ, ਪੰਜਾਬੀ ਬੋਲੋ, ਪੰਜਾਬੀ ਪੜੋ ਅਤੇ ਪੰਜਾਬੀ ਲਿਖੋ।
ਇਸ ਮੋਕੇ ਮਹਿੰਦਰ ਸਿੰਘ ਸੇਖੋਂ ਅਤੇ ਰਾਜ ਫਤਿਹ ਸਿੰਘ ਤੋਂ ਇਲਾਵਾ ਬੀਰ ਸੁਖਪਾਲ ਸਿੰਘ, ਸਿਕੰਦਰ ਸਿੰਘ ਔਜਲਾ, ਰਮਿਤ ਸਕਸੈਨਾ, ਖਜਾਨ ਸਿੰਘ ਮਠਾੜੂ, ਜਸਵਿੰਦਰ ਮਾਨ, ਗੁਰਦੀਪ ਸਿੰਘ ਸੈਂਸ ਅਤੇ ਸਤਨਾਮ ਸਿੰਘ ਆਦਿ ਮੋਜੂਦ ਸਨ।

Related posts

ਸਰਕਾਰੀ ਆਈ.ਟੀ. ਆਈ. ਰਾਜਪੁਰਾ ਅਤੇ ਐਲ.ਐਂਡ ਟੀ ਕੰਪਨੀ ਵਿਚਕਾਰ ਕਰਾਰ

INP1012

ਮਾਪਿਆਂ ਨੂੰ ਆਪਣੀ ਧੀਆਂ ਨੂੰ ਉੱਚ ਸਿੱਖਿਆ ਦੇਣੀ ਚਾਹੀਦੀ ਹੈ –ਭਾਈ ਮਨਪ੍ਰੀਤ ਸਿੰਘ ਖ਼ਾਲਸਾ

INP1012

ਸਵਾਮੀ ਵਿਵੇਕਾ ਨੰਦ ਗਰੁੱਪ ਆੱਫ ਕਾੱਲਜ ਵਿੱਚ ੧੧ਵਾਂ ਸਲਾਨਾਡਿਗਰੀਵੰਡ ਸਮਾਰੋਹ ਦਾ ਅਯੋਜਨ

INP1012

Leave a Comment