Éducation Featured India National News Punjab Punjabi Social

ਲੋਕਾਂ ਦਾ ਬੈਂਕ ਅਕਾਂਊਟ ਖੋਲਣ ਲਈ ਪੈਨ ਕਾਰਡ ਦੀ ਲੋੜ ਨਹੀਂ : ਸੰਦੀਪ ਰਿਸ਼ੀ

ਬੈਂਕ ਨਿੱਜੀ ਅਧਾਰਿਆਂ ਦੇ ਕਰਮਚਾਰੀਆਂ ਦੀ ਤਨਖਾਹ ਡਿਜੀਟਲ ਤਰੀਕੇ ਨਾਲ ਦੇਣ
ਪਟਿਆਲਾ, ੨੨ ਫਰਵਰੀ: (ਧਰਮਵੀਰ ਨਾਗਪਾਲ) ਜ਼ਿਲੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵੱਲੋਂ ਨਵੇਂ ਬੈਂਕ ਖਾਤੇ ਵਿਸ਼ਸ਼ੇ ਤੌਰ ‘ਤੇ ਛੋਟੀ ਬਚੱਤ ਵਾਲੇ ਬੈਂਕ ਖਾਤੇ ਖੋਲਣ ‘ਤੇ ਕੀਤੀ ਜਾ ਰਹੀ ਟਾਲਮਟੋਲ ਦਾ ਸਖਤ ਨੋਟਿਸ ਲੈਦਿਆਂ  ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੰਦੀਪ ਰਿਸ਼ੀ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਬੈਕਾਂ ਅਤੇ ਲੀਡ ਬੈਂਕ ਦੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਬੈਠਕ ਵਿੱਚ ਕਿਹਾ ਹੈ ਕਿ ਲੋਕਾਂ ਦਾ ਬੈਂਕ ਅਕਾਂਊਟ ਖੋਲਣ ਲਈ ਇਨਕਮਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਜਾਣ ਵਾਲੇ ਪੈਨ ਕਾਰਡ ਦੀ ਲੋੜ ਨਹੀਂ ਹੈ।
ਸ਼੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਕੋਈ ਬੈਂਕ ਕਿਸੇ ਵੀ ਵਿਅਕਤੀ ਦਾ ਬੈਂਕ ਖਾਤਾ ਖੋਲਣ ਤੋਂ ਸਿਰਫ ਇਸ ਕਾਰਨ ਨਾਲ ਇਨਕਾਰ ਨਹੀਂ ਕਰ ਸਕਦਾ ਕਿ ਉਸ ਕੋਲ ਪੈਨ ਕਾਰਡ ਨਹੀਂ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜਨ ਧੰਨ ਯੋਜਨਾ ਤਹਿਤ ਛੋਟੀ ਬੱਚਤ ਦੇ ਖਾਤੇ ਵੀ ਬਿਨਾਂ ਪੈਨ ਕਾਰਡ ਤੋਂ ਹੀ ਖੋਲੇ ਜਾਣ।
ਉਹਨਾਂ ਕਿਹਾ ਕਿ ਸਾਰੇ ਬੈਂਕ ਜਿਨਾਂ ਕੋਲ ਗੈਰ ਸੰਗਠਤ ਖੇਤਰ ਦੇ ਨਿੱਜੀ ਅਧਾਰਿਆਂ ਦੇ ਕਰਮਚਾਰੀਆਂ ਦੀ ਤਨਖਾਹ ਵੀ ਡਿਜੀਟਲ ਤਰੀਕੇ ਨਾਲ ਦੇਣ ਦੇ ਉਪਰਾਲੇ ਕਰਨ। ਏ.ਡੀ.ਸੀ. ਨੇ ਕਿਹਾ ਕਿ ਬੈਂਕ ਸਾਖਾਵਾਂ ਵਿਖੇ ਆਉਣ ਵਾਲੇ ਉਹਨਾਂ ਦੇ ਗ੍ਰਾਹਕਾਂ ਨੂੰ ਡਿਜੀਟਲ ਪੈਮੈਂਟ, ਮੋਬਾਇਲ ਅਤੇ ਇੰਟਰਨੈਟ ਬੈਕਿੰਗ ਬਾਰੇ ਜਾਗਰੂਕ ਕਰਨ ਤਾਂ ਕਿ ਬੈਂਕ ਸਾਖਾਵਾਂ ਵਿੱਚ ਲੋਕਾਂ ਦੀ ਆਵਾਜਾਈ ਘੱਟ ਹੋਵੇ ਅਤੇ ਟ੍ਰਾਂਜੈਕਸ਼ਨ ਵੱਧ ਹੋਣ ਨਾਲ ਹੀ ਉਹਨਾਂ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਛੇਤੀ ਤੋਂ ਛੇਤੀ ਜੋੜਨ ਦੇ ਨਿਰਦੇਸ਼ ਜਾਰੀ ਕਰਦਿਆਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪ ਮੁਹਾਰੇ ਹੋ ਕੇ ਇਸ ਕੰਮ ਵਿੱਚ ਬੈਂਕਾਂ ਦੀ ਮੱਦਦ ਕਰਨ।
ਏ.ਡੀ.ਸੀ. ਸ਼੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਜਿਹਨਾਂ ਬੈਂਕਾਂ ਨੇ ਗ੍ਰਾਹਕਾਂ ਦੇ ਲੋਨ ਪਾਸ ਕਰ ਦਿੱਤੇ ਹਨ ਉਹ ਛੇਤੀ ਤੋਂ ਛੇਤੀ ਗ੍ਰਾਹਕ ਨੂੰ ਲੋਨ ਦੀ ਰਾਸ਼ੀ ਦੇ ਦੇਣ ਤਾਂ ਕਿ ੩੧ ਮਾਰਚ ਤੋਂ ਪਹਿਲਾਂ ਸਾਰੇ ਕੇਸਾਂ ਦਾ ਨਿਪਟਾਰਾਂ ਕੀਤਾ ਜਾ ਸਕੇ।
ਇਸ ਮੌਕੇ ਲੀਡ ਬੈਂਕ ਦੇ ਮੈਨੇਜਰ ਸ਼੍ਰੀ ਜਤਿੰਦਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਆਸ਼ੋਕ ਰੋਣੀ ਅਤੇ ਜ਼ਿਲਾ ਸਮਾਜਿਕ ਸਰੁੱਖਿਆ ਅਧਿਕਾਰੀ ਸ਼੍ਰੀ ਵਰਿੰਦਰ ਸਿੰਘ ਬੈਂਸ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Related posts

ਵੀਰ ਏਕਲਵਯ ਯੂਥ ਫੈਡਰੇਸ਼ਨ ਵਲੋਂ ਬਾਬਾ ਸਾਹਿਬ ਦੇ 126ਵੇਂ ਜਨਮ ਦਿਹਾੜੇ ਸੰਬੰਧੀ ਕੱਢੀ ਗਈ ਦਲਿਤ ਅਧਿਕਾਰ ਰੈਲੀ

INP1012

ਵਿਧਵਾ ਔਰਤ ਅਤੇ ਅੰਗਹੀਣ ਪਰਿਵਾਰ ਮੈਂਬਰ ਵਲੋਂ ਨੀਲਾ ਕਾਰਡ ਅਤੇ ਬੰਦ ਹੋਈ ਬੁਢਾਪਾ ਪੈਨਸ਼ਨ ਸ਼ੁਰੂ ਕਰਨ ਲਈ ਬੇਨਤੀ

INP1012

ਮੈਂਬਰ ਗਿਆਨ ਚੰਦ ਨੇ ਜ਼ਿਲਾ ਭਲਾਈ ਦਫ਼ਤਰ ਵੱਲੋਂ ਆਯੋਜਿਤ ਮੀਟਿੰਗ ਵਿੱਚ ਸੁਣੀਆਂ ਸ਼ਿਕਾਇਤਾਂ

INP1012

Leave a Comment