Featured India National News Punjab Punjabi Social

ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਪਰਤੀ ਸੰਗਤ ਨੇ ਕੀਤਾ ਅਕਾਲ ਪੁਰਖ ਵਾਹਿਗੁਰੁ ਦਾ ਸ਼ੁਕਰਾਨਾ

       ਸਾਮੂਹਿਕ ਤੌਰ ਤੇ ਗੁਰੁਧਾਮਾਂ ਦਰਸ਼ਨ ਤੇ ਇਸ਼ਨਾਨ ਕਰਨ ਨਾਲ ਧੁਲਦੇ ਨੇ ਪਾਪ  :  ਗੋਸ਼ਾ
ਲੁਧਿਆਣਾ,  (ਸਤ ਪਾਲ ਸੋਨੀ) ਸਚਖੰਡ ਸ਼੍ਰੀ ਹਜੂਰ ਸਾਹਿਬ ਜੱਥਾ ਕਮੇਟੀ  ਵੱਲੋਂ ਆਯੋਜਿਤ ਯਾਤਰਾ ਰਾਹੀਂ  ਸ਼੍ਰੀ ਹਜੂਰ ਸਾਹਿਬ,  ਧੁਬਰੀ ਸਾਹਿਬ ਅਤੇ ਸਚਖੰਡ ਸ਼੍ਰੀ ਪਟਨਾ ਸਾਹਿਬ  ਦੇ ਦਰਸ਼ਨ ਕਰਕੇ ਪਰਤੀ ਸੰਗਤ ਦਾ ਸਥਾਨਕ ਦੋਮੋਰੀਆ ਪੁੱਲ  ਦੇ ਨੇੜੇ ਗੁਰਦੁਆਰਾ ਖਾਲਸਾ ਇਸਤਰੀ ਦਲ ਸ਼ਹੀਦਾਂ ਵਿੱਖੇ ਸਥਾਨਕ ਸੰਗਤ ਨੇ ਸ਼੍ਰੀ ਸੁਖਮਣੀ ਸਾਹਿਬ  ਦੇ ਪਾਠ ਅਤੇ ਸ਼ੁਕਰਾਨੇ ਦੀ ਅਰਦਾਸ ਕਰਕੇ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ।  ਗੁਰਦੀਪ ਸਿੰਘ ਗੋਸ਼ਾ ਨੇ ਸਚਖੰਡ ਸ਼੍ਰੀ ਹਜੂਰ ਸਾਹਿਬ ਜੱਥਾ ਕਮੇਟੀ  ਦੇ ਪ੍ਰਧਾਨ ਕੁਲਦੀਪ ਸਿੰਘ  ਦੀਪਾ ਵੱਲੋਂ ਸਮੇ ਸਮੇਂ ਤੇ ਇਤਿਹਾਸਿਕ ਸਿੱਖ ਗੁਰੁਧਾਮਾਂ  ਦੇ ਦਰਸ਼ਨਾਂ ਲਈ ਆਯੋਜਿਤ ਕੀਤੀਆਂ ਜਾਣ ਵਾਲੀਆਂ ਯਾਤਰਾਵਾਂ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਸਾਮੂਹਕ ਤੌਰ ਤੇ ਨਾਮ ਸਿਮਰਨ ਅਤੇ ਕੀਰਤਨ ਕਰਦੇ ਹੋਏ ਯਾਤਰਾ  ਦੇ ਦੌਰਾਨ ਪਵਿਤਰ ਜਲ ਨਾਲ ਇਸਨਾਨ ਕਰਣ ਨਾਲ ਜਨਮ ਜੰਮਾਤੰਰਾਂ  ਦੇ ਪਾਪ ਧੁਲ ਜਾਂਦੇ ਹਨ । ਕੁਲਦੀਪ ਸਿੰਘ  ਦੀਪਾ ਨੇ ਵਾਹਿਗੁਰੁ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਕਮੇਟੀ ਦਾ ਮੁੱਖ ਉਦੇਸ਼ ਸੰਗਤ ਨੂੰ ਇਤਿਹਾਸਿਕ ਧਾਰਮਿਕ ਸਥਾਨਾਂ  ਦੇ ਇਤਿਹਾਸ ਤੋਂ ਜਾਣੂ ਕਰਵਾ ਕੇ ਸਿੱਖ ਧਰਮ ਦੀ ਪਰੰਪਰਾ ਅਤੇ ਇਤਿਹਾਸ ਦੀ ਜਾਣਕਾਰੀ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਤੇ ਕੁਲਦੀਪ ਸਿੰਘ ਦੀਪਾ, ਸੋਨੂੰ ਚਾਵਲਾ, ਗੁਰਪ੍ਰੀਤ ਸਿੰਘ ਬੱਬਲੂ, ਚਤਰ ਸਿੰਘ, ਪਰਮਵੀਰ ਸਿੰਘ  ਬਾਵਾ, ਚਰਨਜੀਤ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ,  ਜਸਬੀਰ ਜੀ, ਹਰਵਿੰਦਰ ਸਿੰਘ  ਮਲਿਕ, ਗੁਰਬਚਨ ਸਿੰਘ  ਮੌਖਾ, ਪਰਮਵੀਰ ਸਿੰਘ  ਚੱਢਾ, ਮਨਿੰਦਰ ਲਾਡੀ, ਪ੍ਰੀਤਮ ਸਿੰਘ ਚਾਵਲਾ, ਡੀ.ਐਸ ਬਿੰਦਰ, ਰਾਜਿੰਦਰ ਸਿੰਘ, ਹਰਕ੍ਰਿਸ਼ਨ ਸਿੰਘ, ਨਵਦੀਪ ਸਿੰਘ, ਸਰਬਦੀਪ ਸਿੰਘ, ਸੰਤੋਖ ਸਿੰਘ, ਰੇਸ਼ਮ ਸਿੰਘ, ਇਕਬਾਲ ਸਿੰਘ, ਗੁਰਮੀਤ ਕੌਰ, ਮਨਜੀਤ ਕੌਰ, ਨਿਰਮਲ ਕੌਰ, ਹਰਪ੍ਰੀਤ ਕੌਰ, ਦੇਵੀ ਕੌਰ, ਸਰਬਜੀਤ ਕੌਰ ਅਤੇ ਹੋਰ ਵੀ ਮੌਜੂਦ ਸਨ।

Related posts

ਬਜ਼ੁਰਗ, ਦੇਸ਼ ਦੇ ਵਿਕਾਸ ਲਈ ਜ਼ਰੂਰੀ ਤਜ਼ਰਬੇ ਦਾ ਖ਼ਜ਼ਾਨਾ ਹੁੰਦੇ ਹਨ-ਡਿਪਟੀ ਕਮਿਸ਼ਨਰ

INP1012

ਮੁੱਲਾਂਪੁਰ ਵਿਖੇ ‘ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ’ ਤਹਿਤ ਰਾਜ ਪੱਧਰੀ ਸਮਾਗਮ ਦਾ ਆਯੋਜਨ

INP1012

ਗੁਰ ਲਾਧੋ ਰੇ !!!–ਲੇਖਕ _ਅਰਸ਼ਪ੍ਰੀਤ ਸਿੰਘ ਮਧਰੇ

INP1012

Leave a Comment