Featured India National News Political Punjab Punjabi

ਕਾਂਗਰਸ ਪਾਰਟੀ ਦੇ ਹੱਕ ਵਿਚ ਸਮਰਥਨ ਦੇਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ – ਧੀਮਾਨ

ਸੰਦੌੜ, 14 ਮਾਰਚ (ਹਰਮਿੰਦਰ ਸਿੰਘ ਭੱਟ)
ਪੰਜਾਬ ਦੇ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਦਿੱਤੇ ਫਤਵੇ ਦਾ ਕਾਂਗਰਸ ਪਾਰਟੀ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕਾਂ ਨੂੰ ਕੇਵਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਭਰੋਸਾ ਸੀ ਜੋ ਕਿ ਆਰਥਿਕ ਪੱਖੋਂ ਲੀਹ ਤੋਂ ਲੈ ਚੁੱਕੇ ਪੰਜਾਬ ਨੂੰ ਮੁੜ ਖੁਸਹਾਲ ਬਣਾ ਸਕਦੇ ਹਨ।ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਓ.ਬੀ.ਸੀ ਸੈਲ ਦੇ ਵਾਈਸ ਚੇਅਰਮੈਨ ਗੁਰਦੀਪ ਸਿੰਘ ਧੀਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।ਉਨਾਂ ਹਲਕਾ ਅਮਰਗੜ ਤੋਂ ਜਿੱਤੇ ਸੁਰਜੀਤ ਸਿੰਘ ਧੀਮਾਨ, ਮਾਲੇਰਕੋਟਲਾ ਤੋਂ ਮੈਡਮ ਰਜੀਆ ਸੁਲਤਾਨਾ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਵੋਟਰਾਂ ਅਤੇ ਇਨਾਂ ਉਮੀਦਵਾਰਾਂ ਦੇ ਲਈ ਦਿਨ ਰਾਤ ਚੋਣ ਪ੍ਰਚਾਰ ਕਰਨ ਵਾਲੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਸ. ਧੀਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ੇ ਦਾ ਸਫਾਇਆ ਕਰਨਾ ਮੁੱਖ ਏਜੰਡਾ ਹੈ।ਉਨਾਂ ਕਿਹਾ ਕਿ ਕਾਂਗਰਸ ਦੇ ਹੱਕ ਵਿਚ ਲੋਕਾਂ ਵੱਲੋਂ ਦਿੱਤਾ ਗਿਆ ਫਤਵਾ ਕਾਂਗਰਸ ਪਾਰਟੀ ਦੀ ਪੰਜਾਬ ਵਿਚ ਮਕਬੂਲੀਅਤ ਦੀ ਨਿਸ਼ਾਨੀ ਹੈ ਅਤੇ ਕਾਂਗਰਸ ਹਮੇਸਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਣ ਲਈ ਵਚਨਵੱਧ ਹੈ।ਉਨਾਂ ਕਿਹਾ ਕਿ ਹਲਕਾ ਮਾਲੇਰਕੋਟਲਾ ਅਤੇ ਅਮਰਗੜ ਅੰਦਰ ਜਿਸ ਤਰਾਂ ਨਾਲ ਲੋਕਾਂ ਵਿਚ ਜੋਸ ਦੇਖਣ ਨੂੰ ਮਿਲਿਆ ਸੀ ਉਸਤੋਂ ਸਾਫ ਪਤਾ ਚਲਦਾ ਸੀ ਕਿ ਇਸ ਵਾਰ ਦੋਵੇਂ ਹਲਕਿਆਂ ਦੇ ਲੋਕ ਕਾਂਗਰਸੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਗੇ।ਇਸ ਮੌਕੇ ਆੜਤੀਆ ਕਰਮਜੀਤ ਸਿੰਘ ਭੂਦਨ, ਗੁਰਦੀਪ ਸਿੰਘ, ਜਸਵੀਰ ਸਿੰਘ, ਪਵਨਦੀਪ ਸਿੰਘ, ਗੁਰਮੀਤ ਸਿੰਘ, ਕੀਮਤ ਅਲੀ ਆਦਿ ਹਾਜਰ ਸਨ।

Related posts

ਪੁਲਿਸ ਵਲੋਂ ਗੁਪਚੁੱਪ ਤਰੀਕੇ ਨਾਲ ਇਨੌਲੋ ਵਰਕਰਾਂ ਨੂੰ ਕੀਤਾ ਗਿਆ ਰਿਹਾਅ ਐਸ ਡੀ ਐਮ ਕੋਰਟ ਦੇ ਨੇੜੇ ਬਣੀ ਪੁਲਿਸ ਛਾਉਨੀ

INP1012

ਸਿੱਖ ਰਿਲੀਫ਼ ਵੱਲੋਂ ਕੌਮ ਨੂੰ ਵਧਾਈ, ਭਾਈ ਨਰੈਣ ਸਿੰਘ ਚੌੜਾ ਰੋਪੜ ਮਾਮਲ ‘ਚੋਂ ਬਰੀ

INP1012

ਬਦੀ ਦਾ ਰਾਵਣ

INP1012

Leave a Comment