Artical Featured India National News Political Punjab Punjabi Social

ਟਰੈਫ਼ਿਕ ਸਮੱਸਿਆਵਾਂ ਨਾਲ ਲੋਕਾਂ ਦਾ ਬੁਰਾ ਹਾਲ—-ਹਰ ਰੋਜ਼ ਸੜਕਾਂ ਤੇ ਗਵਾ ਰਹੇ ਜਾਨਾਂ ਲੱਖਾਂ ਲੋਕ

ਕੀ ਬੱਸਾਂ, ਟਰੱਕਾਂ, ਆਟੋ ਚਾਲਕਾਂ ‘ਤੇ ਨਹੀਂ ਲਾਗੂ ਹੁੰਦੇ ਟਰੈਫ਼ਿਕ ਨਿਯਮ..?    ਪੰਜਾਬ ਦੇ ਸ਼ਹਿਰਾਂ, ਕਸਬਿਆਂ ਅਤੇ ਵੱਡੀਆਂ ਮੇਨ ਸੜਕਾਂ ਵਿਚ ਟਰੈਫ਼ਿਕ ਪੁਲਿਸ ਵੱਲੋਂ ਟਰੈਫ਼ਿਕ ਸਮੱਸਿਆ ਨੂੰ ਦਰੁਸਤ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਸ਼ਹਿਰ ਦੇ ਹਰ ਚੌਂਕ, ਕੱਟ ਮੋੜ ਆਦਿ ਤੇ ਸਾਈਨ ਬੋਰਡ ਲਗਾ ਕੇ ਸਪੀਕਰ ਰਾਹੀ ਅਨਾਸ ਕਰਵਾ ਕੇ ਜਿੱਥੇ ਪੁਲਿਸ ਵੱਲੋਂ ਲੋਕਾਂ ਨੂੰ ਨਿਯਮਾਂ ਦੀ ਪਾਲਨਾ ਕਰਨ ਦੀ ਹਦਾਇਤ ਕੀਤੀ ਜਾਂਦੀ  ਹੈ, ਉੱਥੇ ਹੀ ਇਨਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਤੌਰ ਤੇ ਹੀ ਇੰਨਾ ਅਧਿਕਾਰੀਆਂ ਨੂੰ ਵੀ ਸੜਕੀ ਨਿਯਮਾਂ ਦੀਆਂ ਬੇਝਿਜਕ ਧੱਜੀਆਂ ਉਡਾਉਂਦੇ ਦੇਖਿਆ ਜਾ ਸਕਦਾ ਹੈ। ਬਾਜ਼ਾਰਾਂ ਵਿਚ ਵੀ ਬੁਲਟ ਮੋਟਰਸਾਈਕਲਾਂ ਦੇ ਪਟਾਕੇ, ਟਰੈਕਟਰਾਂ ਆਦਿ ਤੇ ਉੱਚੀ ਆਵਾਜ਼ਾਂ ਵਿਚ ਗੀਤ, ਪ੍ਰੈਸ਼ਰ ਹਾਰਨ ਦੀ ਪਾਬੰਦੀ ਦੇ ਬਾਵਜੂਦ ਵੀ ਉੱਚੀਆਂ ਆਵਾਜ਼ਾਂ ਵਿਚ ਵੱਜਦੇ ਹਾਰਨ ਆਦਿ ਆਮ ਹੀ ਦੇਖਣ ਸੁਣਨ ਨੂੰ ਮਿਲ ਰਹੇ ਹਨ।
ਟਰੈਫ਼ਿਕ ਪੁਲਿਸ ਸਪੈਸ਼ਲ ਨਾਕੇ ਲਗਾ ਕੇ ਹਰ ਰੋਜ਼ ਸੈਂਕੜੇ ਚਲਾਨ ਕੱਟ ਕੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਰਾਹੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਸਵਾਲ ਇਹ ਹੈ ਕਿ ਸਿਰਫ਼ ਚਲਾਨ ਕੱਟਣ ਨਾਲ ਟਰੈਫ਼ਿਕ ਸਮੱਸਿਆ ‘ਚ ਸੁਧਾਰ ਹੋ ਜਾਵੇਗਾ ?  ਤਾਂ ਇਸ ਦਾ ਜੁਆਬ ਸ਼ਾਇਦ ਹੀ ਦਿੱਤਾ ਜਾ ਸਕਦਾ ਹੈ ਕਾਰਨ ਨਿਯਮਾਂ ਦੀਆਂ ਉਲੰਘਣਾ ਅਤੇ ਅਧਿਕਾਰੀਆਂ ਦੀਆਂ ਅਨ ਦੇਖੀਆਂ ਦੇ ਕਾਰਨ ਵੀ ਦਿਨ ਪ੍ਰਤੀ ਦਿਨ ਸੜਕਾਂ ਤੇ ਲੱਖਾਂ ਹੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ।
ਵਿਸਥਾਰ ਨਾਲ ਗਲ ਕਰੀਏ ਤਾਂ ਸਕਿਉਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ, ਓਵਰ ਸਪੀਡ, ਡਰਾਈਵਰ ਸੀਟ ਬੈਲਟ, ਓਵਰ ਲੋਡ ਤੇ ਪਲਿਊਸ਼ਨ ਅੰਡਰ ਕੰਟਰੋਲ ਸਰਟੀਫਿਕੇਟ ਆਦਿ ਟਰੈਫ਼ਿਕ ਨਿਯਮ ਸਿਰਫ਼ ਕਾਰਾਂ, ਜੀਪਾਂ, ਵੈਨਾਂ ਅਤੇ ਦੋ ਪਹੀਆਂ ਵਹੀਕਲਾਂ ਤੇ ਹੀ ਜਬਰੀ ਲਾਗੂ ਕੀਤੇ ਜਾਂਦੇ ਹਨ, ਪਰ ਯਾਤਰੀ ਬੱਸਾਂ, ਟਰੱਕ, ਵੱਡੇ ਟਰਾਲੇ, ਟਰੈਕਟਰ, ਆਟੋ ਆਦਿ ਜਿਹੇ ਵਾਹਨਾਂ ਨੂੰ ਉਕਤ ਨਿਯਮਾਂ ਤੋਂ ਟਰੈਫ਼ਿਕ ਵਿਭਾਗ ਨੇ ਲੱਗਦਾ ਛੋਟ ਦੇ ਰੱਖੀ ਜਾਪਦੀ ਹੈ। ਜਦਕਿ ਵੱਡੇ ਐਕਸੀਡੈਂਟ ਇਨਾਂ ਭਾਰੀ ਵਾਹਨਾਂ ਕਾਰਨ ਹੀ ਹੁੰਦੇ ਹਨ। ਜੇਕਰ ਵੱਡੇ ਛੋਟੇ ਸ਼ਹਿਰਾਂ ਜਾਂ ਕਸਬਿਆਂ ਦੀ ਗੱਲ ਕਰੀਏ ਤਾਂ ਚੌਕਾਂ, ਮੋੜਾਂ, ਬਸ ਅੱਡਿਆਂ ਆਦਿ ਹੋਰ ਬਾਜ਼ਾਰਾਂ ਦੇ ਵਿਚਕਾਰ ਅਜਿਹੇ ਕੱਟ ਹਨ ਇਸ ਤੋਂ ਇਲਾਵਾ ਜਿੱਥੇ ਬੱਸਾਂ ਵਾਲੇ ਇੱਕ ਦੂਜੇ ਤੋਂ ਪਹਿਲਾਂ ਸਵਾਰੀਆਂ ਬਠਾਉਣ ਦੇ ਚੱਕਰ ‘ਚ ਬੱਸਾਂ ਮਿਥੀ ਗਈ ਥਾਂ ਤੋਂ ਪਿਛਾਂਹ ਜਾਂ ਸੜਕ ਦੇ ਵਿਚਕਾਰ ਹੀ ਰੋਕ ਲੈਂਦੇ ਹਨ। ਜਿਸ ਕਾਰਨ ਕਈ ਵਾਰ ਲੰਬਾ ਜਾਮ ਜਾਂ ਪਿਛੋਂ ਤੇਜ਼ ਗਤੀ ਵਿਚ ਆ ਰਹੀਆਂ ਛੋਟੀਆਂ ਗੱਡੀਆਂ ਦੇ ਚਾਲਕਾਂ ਵੱਲੋਂ ਕੰਟਰੋਲ ਖੋ ਜਾਣ ਨਾਲ ਵੱਡੀ ਦੁਰਘਟਨਾ ਹੋ ਜਾਂਦੀ ਹੈ।
ਹਾਲਾਂਕਿ ਉੱਚ ਅਧਿਕਾਰੀਆਂ ਵੱਲੋਂ ਸਖ਼ਤ ਨਿਰਦੇਸ਼ਾਂ ਦੇ ਤਹਿਤ ਇਨਾਂ ਚੌਂਕਾਂ ਤੇ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਵੀ ਤਾਇਨਾਤ ਹੁੰਦੇ ਹਨ, ਜੋ ਕੋਈ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣ ਕੇ ਸਭ ਕੁੱਝ ਦੇਖਦੇ ਰਹਿੰਦੇ ਹਨ। ਸ਼ਹਿਰ ਜਾਂ ਕਸਬਿਆਂ ਅੰਦਰ ਓਵਰ ਸਪੀਡ ਦੇ ਚਲਾਨ ਵੀ ਕੱਟੇ ਜਾਂਦੇ ਹਨ, ਜੋ ਜ਼ਿਆਦਾਤਰ ਛੋਟੇ ਵਾਹਨ ਜਿਵੇਂ ਕਿ ਕਾਰ, ਜੀਪ ਆਦਿ ਹੀ ਕੱਟੇ ਜਾਂਦੇ ਹਨ। ਜਦੋਂਕਿ ਯਾਤਰੀ ਬੱਸਾਂ, ਟਰੱਕ-ਟਰਾਲੇ ਆਦਿ ਵੱਡੇ ਵਾਹਨ ਸਪੀਡ ਸਿਮਟ ਤੋਂ ਕਈ ਗੁਣਾਂ ਤੇਜ਼ ਨਾਕੇ ਕੋਲੋਂ ਲੰਘਦੇ ਹਨ, ਜਿਨਾਂ ਦਾ ਕੋਈ ਚਲਾਨ ਨਹੀਂ ਹੁੰਦਾ। ਰੋਜ਼ਾਨਾ ਚੱਲਦੇ ਹਜ਼ਾਰਾਂ ਓਵਰਲੋਡ ਵਾਹਨ ਸ਼ਰੇਆਮ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਪਾਬੰਦੀ ਸ਼ੁਦਾ ਵਾਹਨ ਵੀ ਸ਼ਹਿਰ ਦੀਆਂ ਸੜਕਾਂ ਤੇ ਆਮ ਦੌੜ ਰਹੇ ਹਨ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਟਰੈਫ਼ਿਕ ਪੁਲਿਸ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਸਿਰਫ਼ ਚਲਾਨ ਕੱਟਣ ਵਿਚ ਮਸਰੂਫ਼ ਰਹਿੰਦੀ ਹੈ। ਲੱਖਾਂ ਹੀ ਜਾਨਾਂ ਖ਼ਾਸਕਰ ਮਾਸੂਮ ਸਕੂਲੀ ਜਾਨਾਂ ਇੰਨਾ ਦਰਦਨਾਕ ਘਟਨਾਵਾਂ ਦੀ ਭੇਟ ਚੜ ਚੁੱਕੀਆਂ ਹਨ ਉਨਾਂ ਘਟਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੁੱਧੀਜੀਵੀ ਵਰਗ, ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਟ੍ਰੈਫਿਕ ਪੁਲਿਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਕੇ ਆਵਾਜਾਈ ਦੀ ਸਮੱਸਿਆ ਹੱਲ ਕਰਵਾਉਣ ਤਾਂ ਕਿ ਹੋਣ ਵਾਲੀਆਂ ਵੱਡੀਆਂ ਦੁਰਘਟਨਾਵਾਂ ਤੋਂ ਲੱਖਾਂ ਜਾਨਾਂ ਨੂੰ ਬਚਾਇਆ ਜਾ ਸਕੇ ।

 

Related posts

ਸਾਵਣ ਆਇਆ ਰੇ

INP1012

ਜਾਤ, ਧਰਮ ਤੇ ਸਮੱਸਿਆਵਾਂ ਦੇ ਨਾਂਅ ਤੇ ਬਣੇ ਸੰਗਠਨ ਮੂਲਨਿਵਾਸੀ ਬਹੁਜਨਾਂ ਦੀ ਤਾਕਤ ਵਿੱਚ ਵੱਡਾ ਰੋੜਾ – ਬੀ.ਐਮ. ਕਾਂਬਲੇ

INP1012

ਸੂਰਜਮੁਨੀ ਦਾ ਸਿਰ ਵੱਢਣ ਵਾਲੇ ਯੋਧਿਆਂ ਦਾ ਜੈਕਾਰਿਆਂ ਦੀ ਗੂੰਜ ਚ ਵਿਸ਼ੇਸ਼ ਸਨਮਾਨ

INP1012

Leave a Comment