Artical Featured India Punjab Punjabi Social

ਮਾਂ ਹੁੰਦੀ ਹੈ ਮਾਂ ਦੁਨਿਆਂ ਵਾਲਿਆ

ਮਾਂ ਹੁੰਦੀ ਹੈ ਮਾਂ  ਦੁਨਿਆਂ  ਵਾਲਿਆਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਬਿਨਾਂ ਨਹੀਂ ਕੋਈ ਦੂਜਾ

ਹਾਂ ਇਹ ਸੱਚ ਹੈ ਜਦੋਂ ਕਿਸੇ ਦੀ ਮਾਂ ਪ੍ਰਲੋਕ ਸਿਧਾਰ ਜਾਂਦੀ ਹੈ ਤਾਂ ਮੈਨੂੰ ਆਪਣੀ ਮਾਂ ਯਾਦ ਆ ਜਾਂਦੀ ਹੈ ਜਿਸਨੇ ਇਤਨੇ ਦੁੱਖ ਤਕਲੀਫਾ ਝੇਲ ਕੇ ਸਾਨੂੰ ਪੜਾਇਆਂ ਲਿਖਾਇਆ ਤੇ ਸਾਨੂੰ ਵੱਡਾ ਕੀਤਾ ਉਪਰੋਕਤ ਸ਼ਬਦ ਉਸ ਸਮੇਂ ਇੱਕਠੇ ਕਰਨ ਨੂੰ ਅਤੇ ਆਪਣੇ ਪਿਆਰੇ ਪਿਆਰੇ ਪਾਠਕਾ ਦੇ ਰੂਬਰੂ ਕਰਨ ਨੂੰ ਮਿਲੇ ਜਦੋਂ ਸ੍ਰ. ਮੇਵਾ ਸਿੰਘ ਭੰਗੂ ਪ੍ਰਧਾਨ ਆਨੰਦ ਪੰਚਾਇਤ ਅਤੇ ਮਾਸਟਰ ਸ਼ੁਭਾਸ਼ ਚੰਦ ਜੀ ਪਾਹੂਜਾ ਸਮੂਹ ਹਾਜਰੀਨ ਤੇ ਸੂਝਵਾਨ ਲੋਕਾ ਦੇ ਬਹੁਤ ਵੱਡੇ ਇੱਕਠ ਸਮੇਂ ਸੁਵਰਗੀ ਮਾਤਾ ਬਲਵੰਤ ਕੌਰ ਪਤਨੀ ਸ੍ਰੀ ਮਾਨ ਕੇ. ਐਲ ਪਾਹਵਾ ਜੀ ਦੀ ਰਸਮ ਪਗੜੀ ਸਮੇਂ ਸ਼੍ਰੀ ਸਤਿ ਨਾਰਾਇਣ ਮੰਦਰ ਰਾਜਪੁਰਾ ਟਾਊਨ ਵਿਖੇ ਸ਼ਰਧਾਂਜਲੀਆਂ ਅਪ੍ਰਿਤ ਕਰਕੇ  ਸੰਬੋਧਨ ਕਰ ਰਹੇ ਸਨ ਤੇ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਮਾਤਾ ਬਲੰਵਤ ਕੌਰ ਜੀ ਦੇ ਸਮਾਜਿਕ ਕੰਮਾ ਦੀ ਬਹੁਤ ਹੀ ਸਰਾਹਨਾ ਕੀਤੀ ਜਾ ਰਹੀ ਸੀ ਅਤੇ ਨਗਰ ਕੌਂਸਲ ਦੇ ਐਮ ਸੀ ਸ੍ਰ. ਰਵਿੰਦਰਪਾਲ ਸਿੰਘ ਰਾਜੂ, ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਸ੍ਰ. ਹਰਬੰਸ ਸਿੰਘ ਅਹੂਜਾ, ਸਮੂਹ ਆਨੰਦ ਪਚਾਇਤ ਦੇ ਮੈਂਬਰ ਤੇ ਹੋਰ ਬੁੱਧਿਜੀਵੀ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਆਪਣੀਆਂ ਸ਼ਰਧਾਂਜਲੀਆਂ ਅਪ੍ਰਿਤ ਕਰ ਰਹੇ ਸਨ ਤਾਂ ਮੈਨੂੰ ਵੀ ਆਪਣੀ ਮਾਂ ਯਾਦ ਆ ਰਹੀ ਸੀ ਜਿਸਦਾ ਕਰਜਾ ਮੈਂ ਕੀ ? ਕੋਈ ਵੀ ਜਨਮਾ ਜਨਮਾਂਤਰਾ ਤੱਕ ਨਹੀਂ ਉਤਾਰ ਸਕਦਾ ਅਤੇ ਸਤਿਕਾਰ ਯੋਗ ਪੰਡਿਤ ਪਵਨ ਸ਼ਰਮਾ ਜੀ ਵਲੋਂ ਵਿਰਾਗਮਈ ਤੇ ਸਮਾਜਿਕ ਚੇਤਨਾ ਵਾਲੇ ਭਜਨ ਗਾਏ ਜਾ ਰਹੇ ਸਨ ਤੇ ਉਹ ਵੀ ਮਾਤਾ ਬਲੰਵਤ ਕੌਰ ਜੀ ਵਲੋਂ ਕੀਤੇ ਸਮਾਜਿਕ ਕੰਮਾ ਦੀ ਪ੍ਰਸੰਸ਼ਾਂ ਕਰ ਰਹੇ ਸਨ। ਡੀਵੀ ਨਿਊਜ ਪੰਜਾਬ ਦੇ ਸਮੂਹ ਪਰਿਵਾਰ ਵਲੋਂ ਅਤੇ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਵਲੋਂ ਮਾਤਾ ਬਲਵੰਤ ਕੌਰ ਜੀ ਨੂੰ ਸ਼ਰਧਾ ਸੁਮਨ ਭੇਂਟ ਕਰਦੇ ਹੋਏ ਪਰਮਪਿਤਾ ਪ੍ਰਮਾਤਮਾ ਜੀ ਦੇ ਚਰਨਾ ਵਿੱਚ ਅਰਦਾਸ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਸ੍ਰੀ ਕੇ. ਐਲ ਪਾਹਵਾ ਦੇ ਸਮੂਹ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।

Related posts

ਭਾਰਤੀ ਚੋਣ ਕਮਿਸਨ ਨੇ ਪੰਜਾਬ ਦੇ ਪੋਲਿੰਗ ਸਟੇਸ਼ਨਾਂ ਦੀ ਰੈਸਨਲਾਈਜੇਸ਼ਨ ਕਰਨ ਦੀ ਦਿੱਤੀ ਪ੍ਰਵਾਨਗੀ

INP1012

ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਜਥੇਦਾਰ ਅਵਤਾਰ ਸਿੰਘ ਬ੍ਰਹਮਾ ਦਾ 28ਵਾਂ ਸ਼ਹੀਦੀ ਦਿਹਾੜਾ 24 ਜੁਲਾਈ ਨੂੰ ਮਨਾਇਆ ਜਾਵੇਗਾ – ਰਣਜੀਤ ਸਿੰਘ ਦਮਦਮੀ ਟਕਸਾਲ

INP1012

ਨੇਪਾਲੀ ਵਿਅਤਕੀ ਦੀ ਲਾਸ਼ ਮਿਲੀ

INP1012

Leave a Comment