Featured India National News Punjab Punjabi Social

2 ਤੋਂ 6 ਅਪ੍ਰੈੱਲ ਤੱਕ ਚੱਲੇਗੀ ਪਲਸ ਪੋਲੀਓ ਰੋਕੂ ਮੁਹਿੰਮ

0-5 ਸਾਲ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ-ਡਿਪਟੀ ਕਮਿਸ਼ਨਰ
ਲੁਧਿਆਣਾ, 27 ਮਾਰਚ (ਸਤ ਪਾਲ ਸੋਨੀ)  ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਪਲਸ ਪੋਲੀਓ ਮੁਹਿੰਮ ਨਾਲ ਜੁੜੇ ਸਾਰੇ ਅਧਿਕਾਰੀਆਂ, ਸਹਿਯੋਗੀ ਗੈਰ ਸਰਕਾਰੀ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 2 ਅਪ੍ਰੈੱਲ ਤੋਂ 6 ਅਪ੍ਰੈੱਲ, 2017 ਤੱਕ ਜ਼ਿਲ•ੇ ਭਰ ‘ਚ ਚਲਾਈ ਜਾਣ ਵਾਲੀ ਮੁਹਿੰਮ ਨੂੰ ਹਰ ਹੀਲੇ ਕਾਮਯਾਬ ਕੀਤਾ ਜਾਵੇ ਤਾਂ ਜੋ ਸਾਡੇ ਦੇਸ਼ (ਜੋ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਪੋਲੀਓ ਮੁਕਤ ਐਲਾਨ ਦਿੱਤਾ ਗਿਆ ਹੈ) ‘ਚ ਮੁੜ ਤੋਂ ਪੋਲੀਓ ਬਿਮਾਰੀ ਪਨਪ ਨਾ ਸਕੇ। ਇਸ ਮੁਹਿੰਮ ਤਹਿਤ 0-5 ਸਾਲ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾਂ ਇਹ ਵਿਚਾਰ ਅੱਜ ਆਪਣੇ ਦਫ਼ਤਰ ਵਿਖੇ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਕਰਨ ਲਈ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸਿਵਲ ਸਰਜਨ ਡਾ. ਰਾਜੀਵ ਭੱਲਾ ਅਤੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਇਹ ਪੋਲੀਓ ਰੋਕੂ ਮੁਹਿੰਮ ਦਾ ਗੇੜ ਹਰ ਸ਼ਹਿਰ, ਕਸਬੇ, ਪਿੰਡ ਅਤੇ ਘਰ-ਘਰ ਵਿੱਚ ਚਲਾਇਆ ਜਾਣਾ ਹੈ। ਉਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਭਾਵੇਂਕਿ ਭਾਰਤ ਨੂੰ ਪੋਲੀਓ ਮੁਕਤ ਦੇਸ਼ ਦਾ ਦਰਜਾ ਦੇ ਦਿੱਤਾ ਗਿਆ ਹੈ ਪਰ ਸਾਡੇ ਗੁਆਂਢੇ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਵਿੱਚ ਹਾਲੇ ਵੀ ਪੋਲੀਓ ਦੀ ਬਿਮਾਰੀ ਦੇ ਲੱਛਣ ਪਾਏ ਜਾ ਰਹੇ ਹਨ। ਭਾਰਤ ਸਮੇਤ ਇਨਾਂ ਦੇਸ਼ਾਂ ਦੇ ਗੁਆਂਢੀ ਦੇਸ਼ਾਂ ਨੂੰ ਇਸ ਬਿਮਾਰੀ ਦੇ ਮੁੜ ਆਉਣ (ਟਰੈਵਲ) ਦਾ ਖ਼ਤਰਾ ਹਾਲੇ ਬਣਿਆ ਰਹੇਗਾ।

ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਇਸ ਕਥਨ ਨਾਲ ਸਹਿਮਤ ਹੁੰਦਿਆਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਇਸ ਗੱਲ ਬਾਰੇ ਜਾਣੂ ਕਰਾਉਣ ਕਿ ਇਸ ਬਿਮਾਰੀ ਦੀ ਭਿਆਨਕਤਾ ਬਾਰੇ ਅਵੇਸਲੇ ਨਾ ਹੋਇਆ ਜਾਵੇ ਅਤੇ ਜਦੋਂ ਤੱਕ ਇਹ ਪੋਲੀਓ ਰੋਕ ਮੁਹਿੰਮਾਂ ਚੱਲਦੀਆਂ ਰਹਿਣਗੀਆਂ, ਉਦੋਂ ਤੱਕ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਇਹ ਜੀਵਨ ਦੀਆਂ ਬੂੰਦਾਂ ਜ਼ਰੂਰ ਪਿਲਾਉਣ। ਉਨਾਂ ਹਦਾਇਤ ਕੀਤੀ ਕਿ ਜ਼ਿਲੇ ਵਿੱਚ ਪੈਂਦੇ ਸਾਰੇ ਭੱਠਿਆਂ, ਗਰੀਬ ਬਸਤੀਆਂ, ਬੱਸ ਅੱਡਿਆਂ ਅਤੇ ਹੋਰ ਸਥਾਨਾਂ ਨੂੰ ਵਿਸ਼ੇਸ਼ ਰੂਪ ਵਿੱਚ ਕਵਰ ਕੀਤਾ ਜਾਵੇ ਤਾਂ ਜੋ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।

ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ ਲੁਧਿਆਣਾ ਸ਼ਹਿਰ ਅਤੇ ਪੇਂਡੂ ਖੇਤਰ ਦੇ ਸਾਰੇ ਬੱਚਿਆਂ ਨੂੰ ਕਵਰ ਕਰਨ ਦਾ ਪ੍ਰੋਗਰਾਮ ਹੈ। ਇਹ ਗਿਣਤੀ 5,34,827 ਦੇ ਕਰੀਬ ਬਣਦੀ ਹੈ, ਜਿਨਾਂ ਵਿੱਚੋਂ 275715 ਬੱਚੇ ਸ਼ਹਿਰੀ ਖੇਤਰ ਵਿੱਚ ਅਤੇ 259112 ਬੱਚੇ ਪੇਂਡੂ ਖੇਤਰ ਵਿੱਚ ਰਹਿੰਦੇ ਹਨ। ਇਨਾਂ ਬੱਚਿਆਂ ਤੱਕ ਘਰ-ਘਰ ਪਹੁੰਚਣ ਲਈ 1432 ਟੀਮਾਂ ਬਣਾਈਆਂ ਗਈਆਂ ਹਨ। ਇਸ ਵਿੱਚ 96 ਮੋਬਾਈਲ ਅਤੇ 110 ਟਰਾਂਜਿਟ ਟੀਮਾਂ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਅਲੱਗ ਤੌਰ ‘ਤੇ ਹੋਰ 497 ਸੁਪਰਵਾਈਜ਼ਰ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਲਗਾਏ ਗਏ ਹਨ।

ਹੈਲਥ ਵਰਕਰ ਮਿਤੀ 2 ਤੋਂ 6 ਅਪ੍ਰੈੱਲ ਤੱਕ ਲੁਧਿਆਣਾ ਸ਼ਹਿਰ ਅਤੇ ਨਾਲ ਲੱਗਦੇ ਕੂੰਮ ਕਲਾਂ ਅਤੇ ਸਾਹਨੇਵਾਲ ਬਲਾਕ ਦੇ ਸ਼ਹਿਰੀ ਇਲਾਕਿਆਂ ਵਿੱਚ ਘਰੋ-ਘਰੀ ਜਾਣਗੇ। ਸੀ. ਐੱਚ. ਸੀ. ਪਾਇਲ, ਮਾਨੂੰਪੁਰ, ਮਾਛੀਵਾੜਾ, ਮਲੌਦ, ਸੁਧਾਰ, ਪੱਖੋਵਾਲ, ਹਠੂਰ ਅਤੇ ਸਿੱਧਵਾਂ ਬੇਟ ਵਿਖੇ 2 ਅਪ੍ਰੈੱਲ ਨੂੰ ਪਲਸ ਪੋਲੀਓ ਬੂਥ ਲਗਾਏ ਜਾਣਗੇ ਅਤੇ 3 ਤੋਂ 4 ਅਪ੍ਰੈੱਲ ਤੱਕ ਘਰੋ-ਘਰੀ ਜਾ ਕੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸੇ ਤਰਾਂ ਖੰਨਾ, ਜਗਰਾਉਂ, ਸਮਰਾਲਾ ਅਤੇ ਰਾਏਕੋਟ ਵਿਖੇ 2 ਅਪ੍ਰੈੱਲ ਨੂੰ ਸ਼ਹਿਰਾਂ ਵਿੱਚ ਪਲਸ ਪੋਲੀਓ ਬੂਥ ਲਗਾਏ ਜਾਣਗੇ ਅਤੇ 3 ਤੇ 4 ਅਪ੍ਰੈੱਲ ਨੂੰ ਘਰੋ-ਘਰੀ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਸ੍ਰੀ ਅਗਰਵਾਲ ਨੇ ਸਾਰੇ ਅਫ਼ਸਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਜਨਹਿੱਤ ਦੇ ਕਾਰਜ ਵਿੱਚ ਆਪਣੀ ਬਣਦਾ ਯੋਗਦਾਨ ਪਾਉਣ ਤਾਂ ਜੋ ਲੋਕਾਂ ਨੂੰ ਸਿਹਤਮੰਦ ਅਤੇ ਅਰੋਗ ਸਮਾਜ ਦਿੱਤਾ ਜਾ ਸਕੇ। ਇਸ ਮੀਟਿੰਗ ਵਿੱਚ ਸੰਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Related posts

ਸੰਤ ਰੈਂਕ ਮੁਨੀ ਜੀ ਦਾ ਕੀਤਾ ਸਨਮਾਨ

INP1012

ਡੰਗ ਅਤੇ ਚੋਭਾਂ—ਗੁਰਮੀਤ ਸਿੰਘ ਪਲਾਹੀ

INP1012

ਪੈਰਾਂ ਦੀ ਥਾਪ ਭਰਵੇਂ ਸਰੀਰ ਦੇ ਨਾਚ -ਪੰਜਾਬਣਾਂ-ਡਾ-ਅਮਰਜੀਤ ਟਾਂਡਾ

INP1012

Leave a Comment