Featured India Punjab Punjabi Social

ਨਾਗਪਾਲ ਇੰਟਰਪ੍ਰਾਇਜਿਸ ਤੇ ਚਿੱਟੇ ਦਿਨ ਲੁਟੇਰੇ ਦਾ ਧਾਵਾ ਤੇ ੩ ਲੱਖ ਰੁਪਏ ਦੀ ਨਕਦੀ ਲੈ ਕੇ ਹੋਣ ਲਗਿਆ ਸੀ ਫਰਾਰ

ਰਾਜਪੁਰਾ ੨੯ ਮਾਰਚ (ਧਰਮਵੀਰ ਨਾਗਪਾਲ) ਰਾਜਪੁਰਾ ਦੀ ਕ੍ਰਿਸ਼ਨਾ ਮਾਰਕੀਟ ਦੇ ਐਨ ਸਾਹਮਣੇ ਨਾਗਪਾਲ ਇੰਟਰਪ੍ਰਾਇਜਸ ਦੀ ਦੁਕਾਨ ਤੋਂ ਚਿੱਟੇ ਦਿਨ ਦਾ ਇੱਕ ਲੁਟੇਰੇ ਵਲੋਂ ਧਾਵਾ ਬੋਲ ਕੇ ਪੈਸਿਆ ਵਾਲਾ ਬੈਗ ਜਦੋਂ ਨਾਗਪਾਲ ਨੇ ਕਿਸੇ ਨਿਜੀ ਬੈਂਕ ਵਿੱਚੋਂ ਪੈਸੇ  ਕਢਵਾ ਕੇ ਆਪਣੀ ਦੁਕਾਨ ਦੇ ਕਾਉਂਟਰ ਤੇ ਰਖਿਆ ਹੀ ਸੀ ਤਾਂ ਇੱਕ ਲੁਟੇਰਾ ਜੋ ਕਿ ਬੈਂਕ ਤੋਂ ਹੀ ਉਸਦਾ ਪੀਛਾ ਕਰ ਰਿਹਾ ਸੀ ਤੇ ਉਸਨੇ ਆਪਣਾ ਮੂੰਹ ਢਕਿਆ ਹੋਇਆ ਸੀ ਦੁਕਾਨ ਵਿੱਚ ਵੜਿਆਂ ਤੇ ਉਹੀ ਬੈਗ ਲੈ ਕੇ ਭਜਣ ਲਗਾ ਤਾਂ ਉਸਦੇ ਨੌਕਰ ਨੇ ਦਲੇਰੀ ਦਿਖਾਉਂਦੇ ਹੋਏ ਉਸਨੂੰ ਉਸਦੀ ਐਕਟਿਵਾ ਸਣੇ ਢਾਹ ਦਿਤਾ ਤੇ ਨਾਲ ਦੇ ਦੁਕਾਨਦਾਰ ਵੀ ਇੱਕਠੇ ਹੋ ਗਏ ਉਸ ਲੁਟੇਰੇ ਦੀ ਚੰਗੀ ਸੇਵਾ ਕੀਤੀ ਤੇ ਉਹ ਲੁਟੇਰਾ ਆਪਣੀ ਐਕਟਿਵਾ ਛੱਡਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਪੁਲਿਸ ਨੇ ਉਸਦੀ ਐਕਟਿਵਾ ਅੰਦਰ ਇੱਕ ਟੋਵਾਏ ਰਿਵਾਲਵਰ ਅਤੇ ਪੀਸੀਆਂ ਮਿਰਚਾ ਬਰਾਮਦ ਕਰ ਲਈਆ ਹਨ ਤੇ ਇਸ ਸਬੰਧੀ ਜਦੋਂ ਸਿਟੀ ਥਾਣਾ ਦੇ ਕੀਤੀ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਵਪਾਰੀਆਂ ਲਈ ਤੇ ਰਾਜਪੁਰਾ ਵਿੱਚ ਅਮਨ ਅਮਾਨ ਲਈ ਪੁਲਿਸ ਹਰ ਤਰਾਂ ਨਾਲ ਦਿਨ ਰਾਤ ਰਖਿਆ ਲਈ ਤਿਆਰ ਤੇ ਵਚਨਬੱਧ ਹੈ ਤੇ ਇਸ ਤਰਾਂ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲਿਆ ਨੂੰ ਬਖਸ਼ਿਆਂ ਨਹੀਂ ਜਾਵੇਗਾ ।ਇੰਚਾਰਜ ਇੰਸਪੈਕਟਰ ਭਗਵੰਤ ਸਿੰਘ ਨਾਲ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਮੁਕਦਮਾ ਦਰਜ ਕਰ ਲਿਆ ਹੈ ਤੇ ਇਸ ਸਬੰਧੀ ਹੋਰ ਵੀ ਤੇਜੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ।

Related posts

ਸੇਵਾ ਭਾਰਤੀ ਨੇ ਵਾਤਾਵਰਣ ਨੂੰ ਸੁਖਦ ਬਣਾਉਣ ਲਈ ਤੁਲਸੀ ਦੇ ਬੂਟੇ ਵੰਡੇ

INP1012

ਪੰਜਾਬ ਸਰਕਾਰ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਵਚਨਬੱਧ-ਚੂਨੀ ਲਾਲ ਭਗਤ

INP1012

ਸੁਰਾਂ, ਬੋਲਾਂ ਦੇ ਸੁਮੇਲ ਦੀ ਬਾਤ ਪਾਉਂਦੀ ਮੈਡੇਸਟੋ ‘ਚ ਸੰਪਨ ਹੋਈ ਸ਼ਾਮ ਸੁਰੀਲੀ

INP1012

Leave a Comment