Featured India Political Punjab Punjabi Social

ਵਿੱਤੀ ਵਰ੍ਹੇ ੨੦੧੭-੧੮ ਦੀ ਜ਼ਿਲ੍ਹਾ ਕਰਜਾਂ ਯੋਜਨਾਂ ਜਾਰੀ

-ਪਿਛਲੇ ਸਾਲ ਨਾਲੋਂ ੧੪.੦੩ ਫੀਸਦੀ ਵਾਧੂ ਕਰਜਾਂ ਦਿੱਤਾ ਜਾਵੇਗਾ, ਖੇਤੀਬਾੜੀ ਖੇਤਰ ਨੂੰ ਪਹਿਲ: ਸਹਾਇਕ ਕਮਿਸ਼ਨਰ

ਪਟਿਆਲਾ, ੨੯ ਮਾਰਚ: (ਧਰਮਵੀਰ ਨਾਗਪਾਲ) ਵਿੱਤੀ ਵਰ੍ਹੇ ੨੦੧੭-੧੮ ਦੀ ਜ਼ਿਲ੍ਹਾ ਕਰਜਾਂ ਯੋਜਨਾਂ ਨੂੰ ਅੱਜ ਮਿੰਨੀ ਸਕੱਤਰੇਤ ਵਿਖੇ ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ ਨੇ ਵੱਖ-ਵੱਖ ਬੈਂਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਾਰੀ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਕਰਜਾਂ ਯੋਜਨਾਂ ਰਾਹੀਂ ਪਿਛਲੇ ਸਾਲ ਨਾਲੋਂ ੧੪.੦੩ ਫੀਸਦੀ ਵਾਧੂ ਕਰਜਾਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਦਿੱਤਾ ਜਾਵੇਗਾ। ਨਾਲ ਹੀ ਉਹਨਾਂ ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਖੇਤੀਬਾੜੀ ਖੇਤਰ ਨੂੰ ਪਹਿਲ ਦੇ ਅਧਾਰ ‘ਤੇ ਕਰਜਾਂ ਦਿੱਤਾ ਜਾਵੇ ਤਾਂ ਕਿ ਆਰਥਿਕਤਾਂ ਨੂੰ ਵਧਾਵਾ ਦਿੱਤਾ ਜਾ ਸਕੇ।

    ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਸਾਲ ੨੦੧੭-੧੮ ਵਿੱਚ ਜ਼ਿਲ੍ਹੇ ਵਿੱਚ ਬੈਂਕਾਂ ਦੀਆਂ ੪੩੯ ਬਰਾਚਾਂ ਵੱਲੋਂ ੧੪ ਹਜਾਰ ੪੭੯ ਕਰੋੜ ਰੁਪਏ ਦੇ ਕਰਜੇ ਦਿੱਤੇ ਜਾਣਗੇ। ਜਿਹੜੇ ਕਿ ਪਿਛਲੇ ਵਿੱਤੇ ਵਰ੍ਹੇ ਨਾਲੋਂ ੧੭੮੨ ਕਰੋੜ ਰੁਪਏ ਵੱਧ ਹੈ। ਉਹਨਾਂ ਦੱਸਿਆ ਕਿ ਇਹਨਾਂ ਬੈਂਕਾਂ ਵੱਲੋਂ ਫਸਲਾਂ ਦੇ ਉਤਪਾਦਨ, ਪਾਣੀ ਦਾ ਪ੍ਰਬੰਧ, ਸਿੰਚਾਈ, ਖੇਤੀ ਮਸ਼ੀਨਰੀ, ਡੇਅਰੀ, ਪੋਲਟਰੀ, ਮੱਛਲੀ ਪਾਲਣ, ਬਾਗਵਾਨੀ ਆਦਿ ਖੇਤੀਬਾੜੀ ਦੇ ਸਹਾਇਕ ਧੰਦਿਆਂ ਲਈ ਕਰਜੇ ਦਿੱਤੇ ਜਾਣੇ ਹਨ। ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ, ਜਮੀਨ ਵਿਕਾਸ, ਮਿੱਟੀ ਦੀ ਸੰਾਭ ਸੰਭਾਲ, ਵੈਅਰ ਹਾਊਸ ਅਤੇ ਕੋਲਡ ਸਟੋਰ ਆਦਿ ਕੰਮਾਂ ਲਈ ਇਹ ਕਰਜੇ ਦਿੱਤੇ ਜਾਣਗੇ।ਇਸ ਮੌਕੇ ਲੀਡ ਬੈਂਕ ਦੇ ਮੈਨੇਜਰ ਸ਼੍ਰੀ ਜਤਿੰਦਰ ਸਿੰਘ, ਨਬਾਰਡ ਵੱਲੋਂ ਸ਼੍ਰੀ ਜੇ.ਪੀ.ਐਸ. ਅਹੂਜਾ, ਸਟੇਟ ਬੈਂਕ ਪਟਿਆਲਾ ਦੇ ਚੀਫ ਮੈਨੇਜਰ ਸ਼੍ਰੀ ਜੀ.ਡੀ.ਆਰਇਆ, ਸ਼੍ਰੀ ਹਰਪ੍ਰੀਤ ਸਿੰਘ ਅਰੋੜਾ ਅਤੇ ਵੱਖ-ਵੱਖ ਬੈਂਕਾਂ ਦੇ ਪ੍ਰਤੀਨਿਧੀ ਮੌਜੂਦ ਸਨ।

Related posts

ਖੁਰਾਕ ਵਸਤਾਂ ਦੀਆਂ ਕੀਮਤਾਂ ਘਟਾਉਣ ਅਤੇ ਸਥਿਰਤਾ ਬਣਾਈ ਰੱਖਣ ਲਈ ਯਤਨ ਜਾਰੀ-ਰਾਮ ਵਿਲਾਸ ਪਾਸਵਾਨ

INP1012

ਸ਼੍ਰੋਅਦ ਨੂੰ ਝਟਕਾ ਮਾਲਵਾ ਜੋਨ-3 ਦਾ ਪ੍ਰਚਾਰ ਸਕੱਤਰ ਪਾਲਾ ਢੰਡਾਰੀ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ

INP1012

ਸਕੂਲ ਵਾਹਨਾਂ ਨਾਲ ਸੰਬੰਧਤ ਹਾਦਸੇ ਰੋਕਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ-ਦਲਜੀਤ ਸਿੰਘ ਚੀਮਾ

INP1012

Leave a Comment