Éducation Featured India National News Punjab Punjabi Social

ਤੁਸੀਂ ਫ਼ੇਲ ਹੋ,ਕਿਸੇ ਹੋਰ ਸਕੂਲ ਜਾਓ—ਸਰਕਾਰੀ ਸਕੂਲ ਸੰਦੌੜ ਚ ਨੌਵੀਂ ਫ਼ੇਲ ਵਿਦਿਆਰਥੀਆਂ ਨੂੰ ਅਧਿਆਪਕਾਵਾਂ ਵੱਲੋਂ ਨਵਾਂ ਫ਼ਰਮਾਨ ਕੀਤਾ ਜਾਰੀ

ਕੰਧਾਂ ਤੇ ਪ੍ਰਾਈਵੇਟ ਅਦਾਰਿਆਂ ਦੀ ਇਸ਼ਤਿਹਾਰਬਾਜ਼ੀ
ਸਿੱਖਿਆ ਦੇ ਅਧੀਨ ਕਾਨੂੰਨ  ਨੂੰ ਅਣਦੇਖਾ ਕਰਨ ਵਾਲਿਆਂ ਤੇ ਸਖ਼ਤ ਕਰਵਾਈ ਕੀਤੀ ਜਾਵੇਗੀ:-ਡੀ ਈ ਓ ਮੈਡਮ ਇੰਦੂ ਸਿਮਕ
ਸੰਦੌੜ, 1 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਜਿੱਥੇ ਸਰਕਾਰ ਮੁਫ਼ਤ ਸਿੱਖਿਆ ਅਭਿਆਨ ਦੁਆਰਾ ਦੇਸ਼ ਭਰ ਵਿਚ ਹਰ ਵਰਗ ਤੇ ਉਮਰ ਦੇ ਵਿਦਿਆਰਥੀਆਂ ਨੂੰ ਸਿੱਖਿਅਕ ਬਣਾਉਣਾ ਚਾਹੁੰਦੀ ਹੈ ਉੱਥੇ ਹੀ ਸਰਕਾਰ ਦੇ ਆਪਣੇ ਹੀ ਸਰਕਾਰੀ ਹੁਕਮਾਂ ਦੀਆਂ ਬੇਝਿਜਕ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇੰਨਾ ਚੰਦ ਸਰਕਾਰੀ ਅਦਾਰਿਆਂ ਦੇ ਸਕੂਲ ਪ੍ਰਾਈਵੇਟ ਸਕੂਲਾਂ ਦੇ ਵਾਂਗ ਸੀਟਾਂ ਸਿਮਤ ਹੋਣਾ ਅਤੇ ਆਪਣੇ ਨਿੱਜੀ ਰਸੂਖ਼ ਨੂੰ ਉੱਚਾ ਦਰਸਾਉਣ ਲਈ ਗ਼ਰੀਬ ਵਰਗ ਦੇ ਵਿਦਿਆਰਥੀਆਂ ਨੂੰ ਪੜਾਈ ਦੇ ਵਿਚ ਕਮਜ਼ੋਰ ਅਤੇ ਫ਼ੇਲ ਹੁਣ ਦੀ ਸੂਰਤ ਵਿਚ ਸਕੂਲ ਅਧਿਆਪਕ ਦੀ ਬੇਅੰਤ ਕਮਜ਼ੋਰੀਆਂ ਨੂੰ ਦਰੁਸਤ ਕਰਨ ਦੀ ਵਜਾ ਦਾਖ਼ਲੇ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਅਨੁਸਾਰ ਕਸਬੇ ਸੰਦੌੜ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਚ ਇਸੇ ਸਕੂਲ ਚ ਪੜਦੇ ਨੌਵੀਂ ਕਲਾਸ ਦੇ ਸਾਲਾਨਾ ਨਤੀਜਿਆਂ ਚੋਂ ਫ਼ੇਲ ਦੋ ਸਕੇ ਭੈਣ ਭਰਾਵਾਂ ਨੂੰ ਕਲਾਸ ਇੰਚਾਰਜ ਦੋ ਅਧਿਆਪਕਾਵਾਂ ਵੱਲੋਂ ਨੌਵੀਂ ਵਿਚ ਦੁਬਾਰਾ ਦਾਖਲਾ ਦੇਣ ਤੋਂ ਜੁਆਬ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਇਲਾਵਾ ਵੀ ਫਾਰਮ ਟੈੱਸਟ ਕਰਵਾਉਣ ਸੰਬੰਧੀ ਵੀ ਇਲਾਕਾ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਪ੍ਰਵਾਸੀ ਮਜ਼ਦੂਰ ਦੇ ਇੰਨਾ ਦੋਵਾਂ ਬੱਚਿਆਂ ਦੀ ਮਾਤਾ ਅੱਜ ਜਦੋਂ ਸਕੂਲ ਚ ਸਬੰਧਿਤ ਕਲਾਸ ਇੰਚਾਰਜਾਂ ਕੋਲ ਦਾਖਲਾ ਲੈਣ ਸਬੰਧੀ ਗਈ ਤਾਂ ਉਕਤ ਅਧਿਆਪਕਾਵਾਂ ਵੱਲੋਂ ਨਾ ਸਿਰਫ਼ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਬਲਕਿ ਦਾਖਲਾ ਦੇਣ ਤੇ ਹਰ ਸਾਲ ਫੈਲ ਕਰਨ ਦੀ ਧਮਕੀ ਵੀ ਦਿੱਤੀ ਗਈ ਅਤੇ ਕਿਸੇ ਹੋਰ ਸਕੂਲ ਚ ਦਾਖਲਾ ਲੈਣ ਦੀ ਵਡਮੁੱਲੀ ਸਲਾਹ ਵੀ ਦਿੱਤੀ ਗਈ। ਇਸ ਸਬੰਧੀ ਜਦੋਂ ਉਕਤ ਦੋਵਾਂ ਬੱਚਿਆਂ ਦੀ ਮਾਤਾ ਵੱਲੋਂ ਮੀਡੀਆ ਨਾਲ ਸੰਪਰਕ ਕੀਤਾ ਗਿਆ ਤਾਂ ਮੀਡੀਆ ਵੱਲੋਂ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਜੋਗਿੰਦਰ ਸਿੰਘ ਨੂੰ ਜਾਣੂੰ ਕਰਵਾਇਆ ਗਿਆ ਪਰ ਤਸੱਲੀ ਬਖ਼ਸ਼ ਜੁਆਬ ਨਾ ਮਿਲਣ ਤੇ ਡੀ ਈ ਓ ਸੈਕੰਡਰੀ ਜ਼ਿਲਾ ਸੰਗਰੂਰ ਮੈਡਮ ਇੰਦੂ ਸਿਮਕ ਨਾਲ ਸੰਪਰਕ ਕੀਤਾ ਉਨਾਂ ਕਿਹਾ ਕਿ ਇਹ ਗ਼ਲਤ ਹੈ ਅਤੇ ਕਾਨੂੰਨ ਮੁਤਾਬਿਕ ਬੱਚਿਆਂ ਨੂੰ ਦਾਖਲਾ ਮਿਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਕਰਵਾਉਣਗੇ ਅਤੇ ਦੋਸ਼ੀ ਪਾਏ ਜਾਣ ਤੇ ਸਖ਼ਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਜਦੋਂ ਮੈਡਮ ਇੰਦੂ ਸਿਮਕ ਜੀ ਦਾ ਧਿਆਨ ਸਕੂਲ ਦੀਆਂ ਕੰਧਾਂ ਤੇ ਪ੍ਰਾਈਵੇਟ ਅਦਾਰਿਆਂ ਦੀ ਇਸ਼ਤਿਹਾਰਬਾਜ਼ੀ ਵੱਲ ਦੁਆਇਆ ਤਾਂ ਉਨਾਂ ਕਿਹਾ ਕਿ ਇਹ ਕਾਨੂੰਨ ਦੀ ਉਲੰਘਣਾ ਹੈ।

Related posts

ਸ਼ਹਿਰ ਲੁਧਿਆਣਾ ਵਿਚਲੇ ਦੋਵੇਂ ਡਰਾਈਵਿੰਗ ਟੈਸਟ ਟਰੈਕ ਸੂਚਾਰੂ ਰੂਪ ਵਿੱਚ ਚਾਲੂ

INP1012

ਰੇਲਵੇ ਸ਼ਟੇਸ਼ਨ ਤੇ ਇੱਕ ਪਸੰਜਰ ਗੱਡੀ ਡਬਾ ਨੰ; ੧੦੫੬ ਦੇ ਵਿਚੋਂ ਵਿਚੋਂ ਇੱਕ ਮਿਤ੍ਰਕ ਲਾਸ਼ ਮਿਲੀ

INP1012

ਬਿਮਾਰੀਆਂ ਤੋਂ ਬਚਾਅ ਦੇ ਲਈ ਨਰੇਗਾ ਤਹਿਤ ਸਫਾਈ ਕਰਵਾਈ

INP1012

Leave a Comment