Éducation Featured India National News Punjab Punjabi Social

ਹਰ ਸਾਲ ਦੀ ਤਰਾਂ ਬਲਵੀਰ ਫਾਇਨਾਂਸ ਵੱਲੋਂ ਪੜਾਈ ‘ਚ ਅਵੱਲ ਆਉਣ ਵਾਲੇ ਬੱਚਿਆਂ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਸੰਦੌੜ 1 ਅਪ੍ਰੈਲ  (ਹਰਮਿੰਦਰ ਸਿੰਘ ਭੱਟ) ਹਰ ਸਾਲ ਦੀ ਤਰਾਂ ਇਸ ਸਾਲ ਵੀ ਸਰਕਾਰੀ ਪ੍ਰਾਇਮਰੀ ਸਕੂਲ ਦਿਲਾਵਰਗੜ ( ਕੁੱਪ ਖੁਰਦ) ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮਾ. ਦਰਸ਼ਨ ਸਿੰਘ ਨੇ ਆਏ ਹੋਏ ਪਤਵੰਤੇਆਂ ਨੂੰ ਸਰਕਾਰੀ ਸਕੂਲਾਂ ‘ਚ ਮਿਲਣ ਵਾਲੀਆਂ ਸਹੂਲਤਾਂ ਤੇ ਪੜਾਈ ਕਰਵਾਉਣ ਦੇ ਨਿਯਮਾਂ ਬਾਰੇ ਚਾਨਣਾਂ ਪਾਇਆ ਉਹਨਾਂ ਕਿਹਾ ਕਿ ਅੱਜ ਮਹਿਗਾਈ ਦੇ ਇਸ ਯੁੱਗ ਵਿੱਚ ਆਪਣੇ ਬੱਚਿਆ ਨੂੰ ਚੰਗੀ ਵਿਦਿਆ ਦੇਣ ਲਈ ਜਿੱਥੇ ਪ੍ਰਾਈਵੇਟ ਸਕੂਲਾਂ ‘ਚ ਵੱਧ ਫੀਸਾਂ ਭਰੀਆਂ ਜਾਦੀਆਂ ਨੇ ਉਹੀ ਸਹੂਲਤਾਂ ਹੁਣ ਸਰਕਾਰ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਮੁਫਤ ਦਿੱਤੀਆਂ ਜਾਦੀਆਂ ਹਨ। ਇਸ ਮੌਕੇ ਹਰ ਸਾਲ ਦੀ ਤਰਾ ਮੁੱਖ ਮਿਹਮਾਨ ਦੇ ਤੌਰ ਤੇ ਪਹੁੰਚੇ ਬਲਵੀਰ ਫਾਇਨਾਂਸ ਕੰਪਨੀ ਦੇ ਐਮ.ਡੀ ਸੁਰਜੀਤ ਸਿੰਘ ਔਲਖ ਨੇ ਪੜਾਈ ਵਿੱਚੋਂ ਅਵੱਲ ਆਉਣ ਵਾਲੇ ਬੱਚਿਆ ਨੂੰ ਕਿਤਾਬਾਂ, ਕਾਪੀਆਂ, ਪਿੰਨ ਤੇ ਨਗਦ ਇਨਾਮਾਂ ਦੇ ਨਾਲ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਸਕੂਲ ਦੀ ਪ੍ਰਬੰਧਕ ਕਮੇਟੀ ਤੇ ਸਟਾਫ ਵੱਲੋਂ ਸੁਰਜੀਤ ਸਿੰਘ ਔਲਖ ਦਾ ਧੰਨਵਾਦ ਕਰਦਿਆ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਮੈਡਮ ਕਰਮਜੀਤ ਨੇ ਕਿਹਾ ਕਿ ਔਲਖ ਦੇ ਇਸ ਉਪਰਾਲੇ ਨਾਲ ਬੱਚਿਆ ਦਾ ਹੌਸਲਾ ਵੱਧਦਾ ਤੇ ਇਸ ਕੰਮ ਲਈ ਹਰ ਇੱਕ ਸਮਾਜ ਸੇਵੀ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਮਾਸਟਰ ਸੁਖਵਿੰਦਰ ਸਿੰਘ ਲਵਲੀ, ਤੇ ਸਕੂਲ ਸਟਾਫ ਤੇ ਪਿੰਡ ਦੇ ਪਤਵੰਤੇ ਆਦਿ ਹਾਜਰ ਸਨ।

Related posts

ਜ਼ਿਲਾ ਲੁਧਿਆਣਾ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ ਮਿਲੀਆਂ 8 ਸੀਟਾਂ

INP1012

ਜ਼ਿਲਾ ਮੈਜਿਸਟਰੇਟ ਵਲੋਂ ਅਸਲਾ ਡਿਪੂ ਬਰਸਟ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

INP1012

ਨਸ਼ਿਆਂ ਖ਼ਿਲਾਫ ਜਾਗਰੂਕਤਾ ਦੌੜ ੨੭ ਨੂੰ

INP1012

Leave a Comment