Featured India International News National News Punjab Punjabi Social

ਨਾ ਮੁਰਾਦ ਬਿਮਾਰੀ ਤੋਂ ਪੀੜਤ ਪਤਨੀ ਲਈ ਪਤੀ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਲਾਈ ਮਦਦ ਲਈ ਗੁਹਾਰ

ਸੰਦੌੜ (ਹਰਮਿੰਦਰ ਸਿੰਘ ਭੱਟ)
ਪੰਜਾਬ ਵਿਚ ਨਾਮੁਰਾਦ ਬਿਮਾਰੀਆਂ ਨੇ ਘੇਰਾ ਪਾ ਰੱਖਿਆ ਹੈ ਆਰਥਿਕ ਪੱਖੋਂ ਕਮਜ਼ੋਰ ਪਰਵਾਰ ਕਰਜ਼ਾਈ ਹੋ ਕੇ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕਰਵਾ ਰਹੇ ਹਨ ਪਰ ਸਰਕਾਰਾਂ ਵੱਲੋਂ ਦਿਨ ਪਰ ਦਿਨ ਵੱਧ ਰਹੀਆਂ ਲਾਇਲਾਜ ਬਿਮਾਰੀਆਂ ਨੂੰ ਨੱਥ ਪਾਉਣ ਹਿਤ ਕੋਈ ਵੀ ਸਾਰਥਿਕ ਕਦਮ ਨਹੀਂ ਉਠਾਇਆ ਜਾ ਰਿਹਾ। ਬੇਅੰਤ ਮਿਸਾਲਾਂ ਵਿਚੋਂ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਕਸਬਾ ਭਦੌੜ ਦੇ ਵਸਨੀਕ ਗੁਰਬਖ਼ਸ਼ ਸਿੰਘ ਦੀ ਪਤਨੀ ਸੁਖਵੀਰ ਕੌਰ ਜੋ ਕਿ ਖਾਣੇ ਦੀ ਪ੍ਰਕੀਆ ਨੂੰ ਪੂਰੀ ਕਰ ਰਹੀ ਪਿੰਕਰੀ ਦੇ ਗਲ ਜਾਣ ਬਾਅਦ ਇਲਾਜ ਤੋਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਹਰ ਰੋਜ਼ ਮੌਤ ਦੇ ਨੇੜੇ ਜਾ ਰਹੀ ਹੈ। ਇਸ ਭਿਆਨਕ ਬਿਮਾਰੀ ਤੋਂ ਸੁਖਵੀਰ ਕੌਰ ਕਈ ਮਹੀਨਿਆਂ ਤੋਂ ਪੀੜਤ ਹੈ ਜਿਸ ਦਾ ਇਲਾਜ ਤੇ ਹੁਣ ਤੱਕ 3,00,000 ਤੋਂ ਵੀ ਵੱਧ ਖਰਚਾ ਆ ਚੁੱਕਾ ਹੈ ਜਿਸ ਦਾ ਇਲਾਜ ਭਗਤਾ ਭਾਈ ਕਾ ਤੇ ਬਠਿੰਡਾ ਤੇ ਹੁਣ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ 32 ਚੰਡੀਗੜ ਤੋਂ ਕਰਵਾਇਆ ਜਾ ਰਿਹਾ ਹੈ ਪਰੰਤੂ ਸਿਹਤ ਵਿਚ ਕੋਈ ਖ਼ਾਸ ਸੁਧਾਰ ਨਹੀਂ ਆਇਆ ਡਾਕਟਰਾਂ ਨੇ ਅਪ੍ਰੇਸ਼ਨ ਦੀ ਮਿਤੀ 5 ਮਾਰਚ ਦਿੱਤੀ ਗਈ ਹੈ। ਕਰਜ਼ਾਈ ਹੋ ਚੁੱਕੇ ਗੁਰਬਖ਼ਸ਼ ਸਿੰਘ ਕੋਲ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ  ਖ਼ਰਚ ਕਰਨ ਤੋਂ ਅਸਮਰਥ ਹੋ ਗਿਆ ਹੈ ਜੋ ਕਿ ਆਪਣੀ ਪਤਨੀ ਦੇ ਇਲਾਜ ਲਈ ਘਰ ਦਾ ਕੀਮਤੀ ਸਮਾਨ ਅਤੇ ਗਹਿਣੇ ਵੇਚ ਕੇ ਲਾ ਚੁੱਕਾ ਹੈ। ਇਲਾਜ ਤੋਂ ਵਹਿਣੀ ਸੁਖਵੀਰ ਕੌਰ ਨੇ ਆਪਣੀ ਨਵੀਂ ਜ਼ਿੰਦਗੀ ਲਈ ਦਾਨੀ ਅਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਸਹਾਇਤਾ ਦੀ ਗੁਹਾਰ ਲਗਾਈ ਹੈ ।  ਸਟੇਟ ਆਫ਼ ਪਟਿਆਲਾ ਬਰਾਂਚ ਭਦੌੜ ਦਾ ਖਾਤਾ ਨੰਬਰ 55151312271 ਹੈ ਅਤੇ ਆਈ ਐਫ ਐੱਸ ਕੋਡ ਐੱਸ ਟੀ ਬੀ ਪੀ 0000032 ਹੈ ਅਤੇ ਮੇਰਾ ਫ਼ੋਨ ਨੰਬਰ 08146990140 ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

ਡੇਂਗੂ ਮੱਛਰ ਦੇ ਝੰਬੇ ਹੋਏ ਸੈਂਕੜੇ ਲੋਕੀਂ ਪਏ ਨੇ ਮੰਜਿਆਂ ਤੇ ਸਰਕਾਰ ਤੇ ਸੰਬੰਧਿਤ ਵਿਭਾਗ ਸੁੱਤਾ– ਭੱਟ ਹਰਮਿੰਦਰ ਸਿੰਘ

INP1012

ਬਚਪਨ ਦੇ ਦਿਨ–ਮਲਕੀਅਤ “ਸੁਹਲ”

INP1012

ਕਰਨੈਲ ਸਿੰਘ ਸੈਣੀ ਪੰਜਾਬ ਸਿਵਲ ਸਕੱਤਰੇਤ ਪੀ ਐੱਸ ਐੱਸ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਭਾਟੀਆ ਜਨਰਲ ਸਕੱਤਰ ਚੁਣੇ ਗਏ

INP1012

Leave a Comment