Featured India National News Punjab Punjabi Social

ਪੁਲਿਸ ਨੇ ਕੀਤੀ ਲਾਟਰੀ ਕਾਊਂਟਰਾਂ ਤੇ ਛਾਪੇਮਾਰੀ

ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ
ਮਾਲੇਰਕੋਟਲਾ ੦੫ ਅਪ੍ਰੈਲ (ਪਟ) ਮਾਲੇਰਕੋਟਲਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਮੰਤਵ ਨਾਲ ਸਖਤੀ ਨਾਲ ਸ਼ਿਕੰਜਾ ਕਸਣਾ ਸ਼ੁਰੂ ਕੀਤਾ ਹੋਇਆ ਹੈ ਜਿਸ ਦੇ ਚੱਲਦਿਆਂ ਬੀਤੀ ਦੇਰ ਰਾਤ ਥਾਣਾ ਮੁੱਖੀ ਇੰਸਪੈਕਟਰ ਜਗਵੀਰ ਸਿੰਘ ਦੇ ਨਿਰਦੇਸ਼ਾਂ ਤਹਿਤ ਲਾਟਰੀ ਕਾਊਂਟਰਾਂ ਤੇ ਛਾਪੇਮਾਰੀ ਕਰਕੇ ਜਿਥੇ ਚਾਰ ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ ਓਥੇ ਹੀ ਇੱਕ ਨਸ਼ਾ ਤਸਕਰ ਨੂੰ ਅਫੀਮ ਸਣੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ-੧ ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਅਬਦੁੱਲ ਰਸ਼ੀਦ ਪੁੱਤਰ ਨੂਰ ਮੁਹੰਮਦ ਵਾਸੀ ਮੁਹੱਲਾ ਭੁੰਮਸੀ ਨੂੰ ੨੫੦੦ ਰੁਪਏ, ਰਾਜੇਸ਼ ਕੁਮਾਰ ਪੁੱਤਰ ਚੰਦਰ ਪ੍ਰਕਾਸ਼ ਵਾਸੀ ਧੂਰੀ ਨੂੰ ੫੫੨੦ ਰੁਪਏ, ਸੁਨੀਲ ਕੁਮਾਰ ਪੁੱਤਰ ਰਮੇਸ਼ ਕੁਮਾਰ ਸ਼ਾਸਤਰੀ ਨਗਰ ਨੂੰ ੨੧੬੦ ਰੁਪਏ ਤੇ ਵਿਜੇ ਭਾਰਤੀ ਪੁੱਤਰ ਕਮਲਜੀਤ ਸਿੰਘ ਵਾਸੀ ਧੂਰੀ ਨੂੰ ੫੩੦੦ ਰੁਪਏ ਦੀ ਨਕਦੀ ਬਰਾਮਦ ਕਰਕੇ ਗੈਂਬਲਿੰਗ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ ਜਦ ਕਿ ਨਸ਼ਾ ਤਸਕਰ ਪ੍ਰਦੀਪ ਕੁਮਾਰ ਉਰਫ ਪਿੰਕੀ ਪੁੱਤਰ ਪ੍ਰੇਮ ਚੰਦ ਵਾਸੀ ਤੱਖਰ ਕਲਾਂ ਨੂੰ ੧੦੦ ਗਰਾਮ ਅਫੀਮ ਸਣੇ ਗ੍ਰਿਫਤਾਰ ਕਰਕੇ ਧਾਰਾ ੧੮/੬੧/੮੫ ਤਹਿਤ ਮਾਮਲਾ ਦਰਜ ਕੀਤਾ ਹੈ।

Related posts

ਸੰਭਾਲੋ ਵਾਤਾਵਰਣ–ਮਨਦੀਪ ਗਿੱਲ ਧੜਾਕ

INP1012

ਕਬੀਰ ਜੀ ਕਹਿ ਰਹੇ ਹਨ, ਮੈਂ ਇੱਕ ਅਜੀਬ ਨਜ਼ਾਰਾ ਦੇਖਿਆ ਹੈ

INP1012

24 ਸਾਲਾਂ ਦੀ ਸਜਾ ਦੋਰਾਨ ਸਰੀਰਕ ਅਤੇ ਮਾਨਸਿਕ ਰੋਗੀ ਬਣ ਚੁੱਕੇ ਭਾਈ ਭੁੱਲਰ ਲਈ ਪੈਰੋਲ ਤੇ ਦਿਤੀ ਗਈ ਛੁੱਟੀ ਕੋਈ ਮਾਇਨਾ ਨਹੀਂ ਰੱਖਦੀ:-ਬਾਬਾ ਦਲੇਰ ਸਿੰਘ ਖਾਲਸਾ

INP1012

Leave a Comment