India National News Punjab Punjabi Social

9 ਅਪ੍ਰੈੱਲ ਨੂੰ ਜੀਵ ਹੱਤਿਆ ‘ਤੇ ਮੁਕੰਮਲ ਪਾਬੰਦੀ ਰਹੇਗੀ

ਲੁਧਿਆਣਾ, 6 ਅਪ੍ਰੈੱਲ (ਸਤ ਪਾਲ ਸੋਨੀ) ਮਿਤੀ 9 ਅਪ੍ਰੈੱਲ 2017 ਦਿਨ ਐਤਵਾਰ ਨੂੰ ਭਗਵਾਨ ਮਹਾਂਵੀਰ ਜੀ ਦੀ ਜੈਯੰਤੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਲੁਧਿਆਣਾ ਵਿੱਚ ਮੀਟ ਅਤੇ ਅੰਡੇ ਦੀਆਂ ਦੁਕਾਨਾਂ/ਰੇਹੜੀਆਂ ਅਤੇ ਬੁੱਚੜਖਾਨੇ ਮੁਕੰਮਲ ਤੌਰ ‘ਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਜ਼ਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਅਧੀਨ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉੱਪ ਮੰਡਲ ਜਗਰਾਉਂ, ਸਮਰਾਲਾ, ਖੰਨਾ, ਪਾਇਲ, ਰਾਏਕੋਟ ਅਤੇ ਮੁੱਲਾਂਪੁਰ ਦੇ ਅਧਿਕਾਰ ਖੇਤਰਾਂ ਵਿੱਚ ਉਕਤ ਪਾਬੰਦੀ ਲਗਾਈ ਹੈ। ਇਸ ਦਿਨ ਹੋਟਲ, ਢਾਬਿਆਂ, ਅਹਾਤਿਆਂ ਅਤੇ ਕਲੱਬਾਂ ‘ਤੇ ਮੀਟ ਅੰਡੇ ਆਦਿ ਬਣਾਉਣ ‘ਤੇ ਵੀ ਮੁਕੰਮਲ ਪਾਬੰਦੀ ਰਹੇਗੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਦਿਨ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜ ਸਕਦੀ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸਦਾ ਨਜਾਇਜ਼ ਫਾਇਦਾ ਉਠਾਇਆ ਜਾ ਸਕਦਾ ਹੈ।

Related posts

ਸੇਰਗੜ ਚੀਮਾ ਵਿਖੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਤੇ ਹੋਣਹਾਰ ਬੱਚੇ ਕੀਤੇ ਸਨਮਾਨਿਤ

INP1012

ਸੱਦਾ ਪੱਤਰ 27 ਜਨਵਰੀ 2019

INP1012

ਈਦ-ਉਲ-ਫਿਤਰ ਦਾ ਚਾਂਦ ਨਜ਼ਰ ਨਹੀਂ ਆਇਆ: ਸ਼ਾਹੀ ਇਮਾਮ ਪੰਜਾਬ

INP1012

Leave a Comment