Featured India Political Punjab Punjabi Social

ਮੋਹੀ ਵਾਸੀਆਂ ਨੇ ਵਿਧਾਇਕ ਫੂਲਕਾ ਦਾ ਕੀਤਾ ਵਿਸੇਸ ਸਨਮਾਨ

ਮੈਂ ਹਲਕਾ ਦਾਖਾ ਦੇ ਲੋਕਾਂ ਦਾ ਹਮੇਸਾਂ ਰਿਣੀ ਰਹਾਂਗਾਂ : ਫੂਲਕਾ

ਜੋਧਾਂ/ਲਲਤੋਂ/ਲੁਧਿਆਣਾ 9 ਅਪ੍ਰੈਲ (ਸਤ ਪਾਲ ਸੋਨੀ) ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ  ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ: ਹਰਵਿੰਦਰ ਸਿੰਘ ਫੂਲਕਾ ਦਾ ਤੱਖਰਾਂ ਦਾ ਦਰਵਾਜਾ ਪਿੰਡ ਮੋਹੀ ਵਿਖੇ ਸੰਗਤਾਂ ਵਲੋਂ ਵਿਸੇਸ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਫੂਲਕਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਦਾਖਾ ਦੇ ਲੋਕਾਂ ਵਲੋਂ ਦਿੱਤੇ ਮਾਣ ਦਾ ਹਮੇਸਾਂ ਰਿਣੀ ਰਹਾਂਗਾਂ, ਹਲਕਾ ਦਾਖਾ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਲੋਕ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਉਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਹਰਵਿੰਦਰਜੀਤ ਸਿੰਘ ਖਾਲਸਾ, ਕਾਮਰੇਡ ਗੁਰਮੇਲ ਸਿੰਘ ਮੋਹੀ, ਤੇਜਾ ਸਿੰਘ ਮੌੜ ਤੋਂ ਇਲਾਵਾ ਹੋਰ ਵੀ ਭਾਰੀ ਗਿਣਤੀ ਵਿੱਚ ਆਪ ਵਰਕਰ ਹਾਜ਼ਿਰ ਸਨ।

Related posts

ਭਾਰਤ ਸੰਚਾਰ ਨਿਗਮ ਪਟਿਆਲਾ ਦੇ ਜਰਨਲ ਮਨੇਜਰ ਮਿਸਟਰ ਰੋਹਿਤ ਸ਼ਰਮਾ ਨੇ ੧੫੦੦ ਪੌਦੇ ਲਾਕੇ ਪੋਦਾਰੋਪਣ ਕੀਤਾ

INP1012

ਸ਼ੁਲਤਾਨਪੁਰ ਬਧਰਾਵਾਂ ਵਿਖੇ ਭਗਤ ਧੰਨਾ ਜੀ ਦੇ ਜੀਵਨ ਸਬੰਧੀ ਕਿਤਾਬਚਾ ਰਿਲੀਜ

INP1012

ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਜਿਲਾ ਯੂਨਿਟ ਲੁਧਿਆਣਾ

INP1012

Leave a Comment