Featured India Poetry Punjab Punjabi Social

ਦੱਸੋ ਕਿੱਦਣ ਆਉਂਦੇ ਹੋ?

ਦੱਸੋ ਕਿੱਦਣ ਆਉਂਦੇ ਹੋ?
ਸਤਵਿੰਦਰ ਸੱਤੀ (ਕੈਲਗਰੀ) – ਕੈਨੇਡਾ

ਯਾਰ ਤੁਸੀਂ ਕਿਥੇ ਛੁਪੇ ਰਹਿੰਦੇ ਹੋ? ਅੱਜ ਕੱਲ ਸ਼ਕਲ ਨਾਂ ਦਿਖਾਉਂਦੇ ਹੋ।
ਸਾਨੂੰ ਉਡੀਕਾਂ ਵਿੱਚ ਬੈਠਉਂਦੇ ਹੋ। ਸਾਨੂੰ ਤੁਸੀਂ ਰਾਹਾਂ ਉੱਤੇ ਬੈਠਉਂਦੇ ਹੋ।
ਬਣ ਆਜ਼ਾਦ ਉਡਾਰੀਆਂ ਲਾਉਂਦੇ ਹੋ। ਕਿਧਰ ਕਿਧਰ ਘੁੰਮ ਆਉਂਦੇ ਹੋ।
ਸੱਤੀ ਦੀ ਅੱਖ ਤੋਂ ਬਚੀ ਜਾਂਦੇ ਹੋ। ਸਤਵਿੰਦਰ ਦੱਸੋ ਕਿੱਦਣ ਆਉਂਦੇ ਹੋ?
ਸਾਧਾਂ ਦੀ ਜੈ-ਜੈ ਕਾਰ ਹੈ ਜੱਗ ਕਰਦਾ

ਸਤਵਿੰਦਰ ਸੱਤੀ (ਕੈਲਗਰੀ) – ਕੈਨੇਡਾ

ਸਾਰਾਂ ਪੰਜਾਬ ਜਾਂਦਾ ਹੈ ਸਾਧ ਬਣਦਾ। ਹਰ ਨਵਾਂ ਮੁੰਡਾ ਉੱਠ ਸਾਧ ਹੈ ਬਣਦਾ।

ਮਿਹਨਤ ਕਰਨ ਨੂੰ ਜੀਅ ਨਹੀਂ ਕਰਦਾ। ਅੱਜ ਕਲ ਰੁਜ਼ਗਾਰ ਵੀ ਨਹੀਂ ਲੱਭਦਾ।

ਸਾਧਾਂ ਦੀ ਜੈ-ਜੈ ਕਾਰ ਹੈ ਜੱਗ ਕਰਦਾ। ਮਜ਼ਦੂਰ ਗੋਲਕਾਂ ਮਾਇਆ ਨਾਲ ਭਰਦਾ।

ਸਾਧਾਂ ਨੂੰ ਫ਼ੌਰਨ ਦਾ ਵੀਜ਼ਾ ਛੇਤੀ ਲੱਗਦਾ। ਕੈਨੇਡਾ ਆ ਨੋਟਾਂ ਦੀਆਂ ਪੰਡਾਂ ਬੰਨ੍ਹਦਾ।

ਕਮੇਟੀਆਂ ਨੂੰ ਲਾਟਰੀ ਦਾ ਟਿਕਟ ਲੱਗਦਾ। ਇੱਕ ਬੀਬੀ ਤੋਂ ਦੂਜੀ ਤੀਜੀ ਨੂੰ ਪੱਤਾਂ ਲੱਗਦਾ।

ਨੀ ਕੁੜੀਓ ਸਾਧ ਕਰਨੀ ਵਾਲਾਂ ਬਾਬਾ ਲੱਗਦਾ। ਹੋਜੋ ਇਕੱਠੀਆਂ ਸਾਧ ਦਾ ਦੀਵਾਨ ਲੱਗਦਾ।

ਪਤੀ ਵਿਚਾਰਾਂ ਮੰਜੇ ਉੱਤੇ ਹੈ ਪਾਸੇ ਮਾਰਦਾ। ਸਾਧ ਕਹੇ ਸਿਮਰਨ ਜਿਹੜਾ ਅੱਖਾਂ ਬੰਦ ਕਰਦਾ।

ਉਸੇ ਦਾ ਬੀਬੀਓ ਦਸਵਾਂ ਦੀਵਾਰ ਝੱਟ ਖੁੱਲ ਦਾ। ਦੇਖੋ ਅੱਖਾਂ ਬੰਦ ਕਰਾ ਸਾਧ ਪਖੰਡ ਕਰਦਾ।

ਸੱਤੀ ਕਹੇ ਝੱਲਕਾਂਰਿਆਂ ਤੋਂ ਅੱਗੇ ਨਹੀ ਦਿਸਦਾ। ਬ੍ਰਹਿਮ ਗਿਆਨੀ ਹੈ ਭਾਵੇਂ ਤੀਵੀਂਆਂ ਠੱਗਦਾ।

ਸਾਧਾਂ ਦੀਆਂ ਚਾਲਾਂ ਕੋਲੋਂ ਸਤਵਿੰਦਰ ਤੂੰ ਬੱਚਜਾਂ। ਸ੍ਰੀ ਗੁਰੂ ਗ੍ਰੰਥ ਕਹੇ, ਜਿਹੜਾ ਘਰ-ਬਾਰ ਛੱਡਦਾ।

ਉਹ ਪਖੰਡੀ ਹੈ ਉਹ ਨਹੀਂ ਮੇਰਾ ਸਿੱਖ ਲੱਗਦਾ।ਘਰ ਬਹਿ ਕੇ ਜਿਹੜਾ ਕਿਰਤ ਕਮਾਈ ਕਰਦਾ।

ਉਸੇ ਦੀ ਗੁਰੂ ਮਹਾਰਾਜ ਬਾਂਹ ਲੋਕੋ ਫੜਦਾ। ਕਰ ਰੱਬ ਚਮਤਕਾਰ ਘਰ ਵਿੱਚ ਬੈਠਿਆਂ ਲਭਦਾ।

ਵਿਗੜਿਆਂ ਦਾ ਇਲਾਜ ਡੰਡਾ ਗੁਰੂ ਦੱਸਦੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਬੰਦੇ ਹੀ  ਬੰਦੇ ਦੀ ਦਾਰੂ ਬਣਦੇ ਨੇ। ਇਹੀ ਬੰਦੇ ਤਾਂ ਬੰਦੇ ਦੇ ਫੱਟ ਮਾਰਦੇ ਨੇ।

ਜੋ ਮਲ੍ਹਮ ਜ਼ਖ਼ਮਾਂ ਉੱਤੇ ਲਗਾਉਂਦੇ ਨੇ। ਉਹੀ ਪਹਿਲਾਂ ਜ਼ਖ਼ਮ ਖਰੋਚ ਦਿੰਦੇ ਨੇ।

ਵਿਗੜਿਆਂ ਦਾ ਇਲਾਜ ਡੰਡਾ ਗੁਰੂ ਦੱਸਦੇ ਨੇ। ਉਹੀ ਤਾਂ ਡਾਂਗ ਚਲਾ ਸਕਦੇ ਨੇ।

ਜਿਸ ਦੇ ਡੌਲ਼ਿਆਂ ਵਿੱਚ ਜ਼ੋਰ ਹੁੰਦੇ ਨੇ। ਤਕੜੇ ਬੰਦੇ ਤੋਂ ਹੀ ਸਬ ਡਰਦਾ ਹੁੰਦੇ ਨੇ ।

ਲੋਕ ਮਾੜੇ ਦਾ ਜਿਉਣਾ ਮੁਸ਼ਕਲ ਕਰਦੇ ਨੇ। ਧਨਵਾਨ ਦੇ ਦੋਸਤ ਲੋਕੀ ਬੜੇ ਨੇ।

ਲੋਕ ਗ਼ਰੀਬ ਤੋਂ ਪਾਸਾ ਵਟਦੇ ਨੇ। ਸਤਵਿੰਦਰ ਇਹ ਲੋਕ ਤੇਰੇ ਨਾਂ ਮੇਰੇ ਬਣਦੇ ਨੇ।

ਪਿੱਠ ਦੇ ਪਿੱਛੇ ਚੁਗ਼ਲੀ ਕਰਦੇ ਨੇ। ਤੇਰੇ ਮੂੰਹ ਉੱਤੇ ਬੱਲੇ-ਬੱਲੇ ਰਹਿੰਦੇ ਕਰਦੇ ਨੇ।

ਭਾਵੇਂ ਕਈ  ਢਾਸਣਾ ਦੇਣ ਨੂੰ ਨਾਲ ਖੜ੍ਹਦੇ ਨੇ। ਮੌਕਾ ਦੇਖ ਕੇ ਮੰਜੀ ਮੂਧੀ ਕਰਦੇ ਨੇ।

ਇਹ ਤਾਂ ਉੱਤੋਂ ਉੱਤੋਂ ਹੱਸਦੇ ਨੇ। ਨੇੜੇ ਹੋ ਕੇ ਸੱਤੀ ਤੇਰੇ ਅੰਦਰ ਦੀ ਘੁੰਡੀ ਲੱਭਦੇ ਨੇ।

ਬਹੁਤੇ ਭੇਤ ਲੈ ਕੇ ਚੁਗ਼ਲੀ ਕਰਦੇ ਨੇ। ਬੰਦੇ ਦੇ ਪੈਰਾਂ ਥੱਲਿਉ ਮਿੱਟੀ ਕੱਢਦੇ ਨੇ।

ਦੂਰ ਬੈਠੇ ਅਨੰਦ ਮਹਿਸੂਸ ਹੁੰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਕਈ ਬੰਦੇ ਸਾਡੇ ਜਨਮ ਨਾਲ ਜੁੜੇ ਹੁੰਦੇ ਨੇ। ਉਹ ਮਾਂ-ਬਾਪ ਕਰਕੇ ਮਿਲਦੇ ਨੇ।

ਉਨ੍ਹਾਂ ਦੇ ਨਾਮ ਖ਼ੂਨ ਦੇ ਨਾਲ ਜੁੜਦੇ ਨੇ। ਕਈ ਆਪਣਿਆਂ ਹੱਥੋਂ ਕੱਤਲ ਵੀ ਹੁੰਦੇ ਨੇ।

ਕਈ ਅਚਾਨਕ ਜੀਵਨ ਸਾਥੀ ਮਿਲ ਜਾਂਦੇ ਨੇ। ਕਈ ਸਾਰੀ ਉਮਰ ਸਾਥ ਦਿੰਦੇ ਨੇ।

ਕਈ ਰਿਸ਼ਤੇ ਆਪਣੇ-ਆਪ ਚੁਣੇ ਜਾਂਦੇ ਨੇ। ਜ਼ਿਆਦਾਤਰ ਚੋਣ ਗ਼ਲਤ ਕਰ ਲੈਂਦੇ ਨੇ।

ਦੁਨੀਆਂ ‘ਤੇ ਕਈ ਰਿਸ਼ਤੇ ਐਸੇ ਵੀ ਹੁੰਦੇ। ਲੋਕਾਂ ਅੱਗੇ ਜ਼ਾਹਿਰ ਵੀ ਨਹੀਂ ਕੀਤੇ ਜਾਂਦੇ।

ਜਿੰਨਾ ਰਿਸ਼ਤਿਆਂ ਦਾ ਕੋਈ ਨਾਮ ਨਹੀਂ ਹੁੰਦਾ। ਜੋ ਸਿਰਫ਼ ਮਹਿਸੂਸ ਹੀ ਕੀਤਾ ਜਾਂਦਾ।

ਕਿਸੇ ਨਾਲ ਐਸਾ ਪਿਆਰ ਵੀ ਹੁੰਦਾ। ਕਿਸੇ ਹੋਰ ਦਾ ਸਹਾਰਾ ਨਹੀਂ ਚਾਹੀਦਾ ਹੁੰਦਾ।

ਜੋ ਬੰਦਾ ਜਿਸ ਨੂੰ ਪਿਆਰ ਕਰਦਾ। ਸੁਰਤੀ ਨਾਲ ਆਪਦੇ ਪਿਆਰੇ ਕੋਲ ਪਹੁੰਚਦਾ।

ਸਤਵਿੰਦਰ ਦੂਰ ਬੈਠੇ ਅਨੰਦ ਮਹਿਸੂਸ ਹੁੰਦਾ। ਸੱਤੀ ਹੋਰ ਦਾ ਆਸਰਾ ਨਹੀਂ ਚਾਹੀਦਾ।

ਰਿਸ਼ਤਾ ਸਰੀਰਕ ਜ਼ਰੂਰਤ ਲਈ ਬਣਦਾ। ਉਦਾ ਮਰਦ-ਔਰਤ ਨੂੰ ਕੋਈ ਨਹੀਂ ਪੁੱਛਦਾ।

ਜੇ ਮਤਲਬ ਨਾ ਹੁੰਦਾ ਕੋਈ ਨਾ ਟੱਕਰਾਂ ਮਾਰਦਾ। ਪਿਆਰ ਬੱਚੇ ਪੈਦਾ ਕਰਨ ਨੂੰ ਬਣਦਾ।

ਭਾਵੇਂ ਮਨ ਮਾਰ ਕੇ ਦਿਨ ਤੂੰ ਕੱਟਲਾ। ਭਾਵੇਂ ਹੱਥੋਂ ਹੱਥੀ ਲੋਕਾਂ ਦੇ ਹੱਥਾਂ ਵਿੱਚ ਤੂੰ ਖੇਡਲਾ।

ਤੇਰੀਆਂ ਮੁਹੱਬਤਾਂ ਨੇ ਕਿਸੇ ਪਾਸੇ ਦਾ ਨਹੀਂ ਛੱਡਿਆ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਤੇਰੀਆਂ ਮੁਹੱਬਤਾਂ ਨੇ ਕਿਸੇ ਪਾਸੇ ਦਾ ਨਹੀਂ ਛੱਡਿਆ।

ਤੇਰੇ ਪਿੱਛੇ ਅਸੀਂ ਭੈਣ-ਭਾਈ ਤੇ ਮਾਪਿਆਂ ਨੂੰ ਛੱਡਿਆ।

ਤੇਰੇ ਕਰਕੇ ਕਿਸੇ ਹੋਰ ਰਿਸ਼ਤੇ ਨੂੰ ਚੇਤੇ ਮੈਂ ਰੱਖਿਆ।

ਸਾਰੀ ਦੁਨੀਆ ਇੱਕ ਪਾਸੇ ਤੈਨੂੰ ਦਿਲ ਵਿੱਚ ਰੱਖਿਆ।

ਤੈਨੂੰ ਦਿਲ ਵਿੱਚ ਰੱਖ ਮੈਂ ਸਾਰੀ ਦੁਨੀਆ ਨੂੰ ਕੱਢਿਆ।

ਆਪਣਿਆਂ ਨੂੰ ਛੱਡ ਤੇਰਾ ਪੱਲਾ ਮੈਂ ਫੜ ਕੇ ਰੱਖਿਆ।

ਸੱਤੀ ਮਾਣ ਸਾਨੂੰ ਬਹੁਤ ਹੈ ਕਿ ਤੂੰ ਸਾਨੂੰ ਲੱਭਿਆ।

ਸਤਵਿੰਦਰ ਨੇ ਬਹੁਤ ਪਿਆਰਾ ਹੈ ਰੱਬ ਲੱਭਿਆ।

ਹਰ ਚਿਹਰਾ ਰੱਬ ਦਾ ਰੂਪ ਲੱਗੀ ਜਾਂਦਾ

-ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਚੇਹਰਾ ਦੇਖ ਬੰਦੇ ਦਾ ਸਾਨੂੰ ਰੱਬ ਚੇਤੇ ਆਉਂਦਾ। ਉਹਦੀ ਝਲਕ ਦਾ ਭੁਲੇਖਾ ਹਰ ਚੀਜ਼ ਚੋ ਥਿਉਂਦਾ।

ਉਹ ਦੇ ਰੰਗਾਂ ਦਾ ਭੇਤ ਸਮਝ ਨਹੀਂ ਆਉਂਦਾ। ਧਰਤੀ ਦੇ ਉੱਤੇ ਕੈਸੇ-ਕੈਸੇ ਖਿੰਡਾਉਣੇ ਬਣਾਉਂਦਾ।

ਸਿਆਣੇ ਕਹਿੰਦੇ ਰੱਬ ਆਪੇ ਜੋੜੀਆਂ ਬਣਾਉਂਦਾ ਅੰਬਰਾਂ ਦੇ ਉਤੇ ਬੈਠਾ ਉਹ ਜੋੜੀਆਂ ਬੱਣੋਂਉਂਦਾ।

ਪਹਿਲਾਂ ਭਾਵੇਂ ਬੰਦਾ ਇੱਕ ਦੂਜੇ ਤੋਂ ਅਣਜਾਣ ਹੁੰਦਾ। ਫਿਰ ਹੋਲੀ ਉਸੇ ਨਾਲ ਪਿਆਰ ਜ਼ਰੂਰ ਹੁੰਦਾ।

ਸੱਜਣ ਦਾ ਦੀਦਾਰ ਅੱਖਾਂ ਨੂੰ ਚੰਗਾ-ਚੰਗਾ ਲੱਗਦਾ। ਸੱਤੀ ਇੱਕੋ ਵਿੱਚ ਅਨੇਕਤਾ ਵੀ ਭਰੀ ਜਾਂਦਾ।

ਨਿੱਤ ਉਸੇ ਦੀਆਂ ਆਦਤਾਂ ਅੰਦਾਜ਼ ਸਿੱਖੀ ਜਾਂਦਾ। ਉਸੇ ਬਗੈਰ ਜਿਉਣਾ ਮੁਸ਼ਕਲ ਬੜਾ ਹੁੰਦਾ।

ਘੜ-ਘੜ ਰੱਬ ਪੁਤਲੇ ਧਰਤੀ ਤੇ ਭੇਜੀ ਜਾਂਦਾ। ਇੱਕ ਤੋਂ ਇੱਕ ਸੋਹਣਾ ਸਰੀਰ ਰੱਬ ਹੈ ਬਣਾਉਂਦਾ।

ਸਾਡਾ ਤਾਂ ਦਿਲ ਦੀਵਾਨਾ ਤੇਰਾ ਹੋਈ ਜਾਂਦਾ। ਸਤਵਿੰਦਰ ਹਰ ਚਿਹਰਾ ਰੱਬ ਦਾ ਰੂਪ ਲੱਗੀ ਜਾਂਦਾ।

ਤੇਰੇ ਦਰਸ਼ਨ ਕਰਕੇ, ਮੇਰਾ ਮਨ ਠੰਢਾ-ਠਾਰ ਠਰਦਾ

-ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਤੇਰੇ ਵਿੱਚੋਂ ਸਾਨੂੰ ਸਾਡਾ ਰੱਬ ਹੈ ਦਿਸਦਾ। ਇਸੇ ਲਈ ਸਾਨੂੰ ਚਾਰੇ ਪਾਸੇ ਤੂੰਹੀਂ ਤੂੰ ਹੈ ਦਿਸਦਾ।

ਜਿਧਰ ਮੈਂ ਦੇਖਾਂ ਤੇਰਾ ਮੈਨੂੰ ਮੂੰਹ ਦਿਸਦਾ। ਤੂੰਹੀ ਤੂੰ ਦੁਨੀਆ ‘ਤੇ ਚੌਧਵੀਂ ਦਾ ਚੰਦ ਦਿਸਦਾ।

ਪਤਾ ਸਾਨੂੰ ਜੱਗ ਭਾਵੇਂ ਲੱਖ ਵੱਸਦਾ। ਬਗੈਰ ਤੇਰੇ ਦੁਨੀਆ ਉੱਤੇ ਸੱਚੀਂ ਸਾਨੂੰ ਹਨੇਰ ਦਿਸਦਾ।

ਤੈਨੂੰ ਦੇਖ ਸਾਨੂੰ ਹੱਜ ਹੋ ਗਿਆ ਲੱਗਦਾ। ਤੇਰੇ ਦਰਸ਼ਨ ਕਰਕੇ, ਮੇਰਾ ਮਨ ਠੰਢਾ-ਠਾਰ ਠਰਦਾ।

ਸਾਡੇ ਦਿਲ ਅੱਖਾਂ ਨੂੰ ਸਕੂਨ ਮਿਲਦਾ। ਇਸੇ ਲਈ ਤਾਂ ਸਬ ਤੋਂ ਤੂੰ ਹੀ  ਪਿਆਰਾ ਸੋਹਣਾ ਲੱਗਦਾ।

ਜੱਗ ਭਾਵੇਂ ਸਾਡੇ ਦੇਖਣੇ ਨੂੰ ਅੱਗੇ ਪਿੱਛੇ ਫਿਰਦਾ। ਦਿਲ ਸਾਡਾ ਦਿਵਾਨਾਂ ਤੇਰਾ ਹੋ ਗਿਆ ਲੱਗਦਾ।

ਸਤਵਿੰਦਰ ਦਾ ਦਿਲ ਧੱਕ-ਧੱਕ ਜ਼ੋਰੋ-ਜ਼ੋਰੀ ਕਰਦਾ। ਜਦੋਂ ਤੂੰ ਸੱਤੀ ਦੇ ਸਾਹਮਣੇ ਆ ਖੜ੍ਹਦਾ।

ਤੇਰਾ ਰੂਪ-ਰੰਗ ਦੇਖਕੇ ਰੱਬ ਸਾਨੂੰ ਹੈ ਦਿਸਦਾ। ਜੰਨਤ ਦਾ ਆ ਗਿਆ ਨਜ਼ਾਰਾ ਸਾਨੂੰ ਲੱਗਦਾ।

 

Related posts

ਪੰਜਾਬ ‘ਚ ਅਧਿਆਪਕਾਂ ਦੇ ਹੱਕ ‘ਚ ਵੱਡਾ ਫੈਸਲਾ….

INP1012

ਪਰਵਾਸੀ ਲੇਖਕ ਸੁਰਿੰਦਰ ਸਿੰਘ ਪਾਮਾ ਦੀ—ਮਲਕੀਅਤ “ਸੁਹਲ’ ਨਾਲ ਮੁਲਾਕਾਤ

INP1012

ਰਮਜ਼ਾਨ-ਉਲ-ਮੁਬਾਰਕ ਮਹੀਨੇ ਦਾ ਪਹਿਲਾ ਜੁਮਾ ਮੁਬਾਰਕ ਅੱਜ

INP1012

Leave a Comment